ਸਲੋਕ ਮਃ ੫ ॥
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ ॥
I have totally discarded praise and slander, O Nanak; I have forsaken and abandoned everything.
ਹੇ ਨਾਨਕ! ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਆਖਣਾ-ਇਹ ਮੈਂ ਸਭ ਕੁਝ ਛੱਡ ਦਿੱਤਾ ਹੈ, ਤਿਆਗ ਦਿੱਤਾ ਹੈ। ਉਸਤਤਿ = ਵਡਿਆਈ। ਹਭੁ = ਸਭ ਕੁਝ। ਵਞਾਈ = ਛੱਡ ਦਿੱਤੀ ਹੈ।
ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥੧॥
I have seen that all relationships are false, and so I have grasped hold of the hem of Your robe, Lord. ||1||
ਮੈਂ ਵੇਖ ਲਿਆ ਹੈ ਕਿ (ਦੁਨੀਆ ਦੇ) ਸਾਰੇ ਸਾਕ ਝੂਠੇ ਹਨ (ਭਾਵ, ਕੋਈ ਤੋੜ ਨਿਭਣ ਵਾਲਾ ਨਹੀਂ), ਇਸ ਲਈ (ਹੇ ਪ੍ਰਭੂ!) ਮੈਂ ਤੇਰੇ ਲੜ ਆ ਲੱਗੀ ਹਾਂ ॥੧॥ ਕੂੜਾਵੇ = ਝੂਠੇ। ਤੈਡੈ ਪਲੈ = ਤੇਰੇ ਲੜ। ਤਉ = ਇਸ ਲਈ ॥੧॥