ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ ॥
I am a sacrifice, a sacrifice, to the True Name, O my True Guru.
ਸੱਚੇ ਸਤਿਗੁਰੂ (ਰਾਮਦਾਸ ਜੀ) ਦੇ ਨਾਮ ਤੋਂ ਸਦਕੇ ਜਾਵਾਂ। ਹਉ = ਮੈਂ। ਬਲਿ ਬਲਿ ਜਾਉ = ਕੁਰਬਾਨ ਜਾਵਾਂ, ਸਦਕੇ ਹੋਵਾਂ।
ਕਵਨ ਉਪਮਾ ਦੇਉ ਕਵਨ ਸੇਵਾ ਸਰੇਉ ਏਕ ਮੁਖ ਰਸਨਾ ਰਸਹੁ ਜੁਗ ਜੋਰਿ ਕਰ ॥
What Praises can I offer to You? What service can I do for You? I have only one mouth and tongue; with my palms pressed together, I chant to You with joy and delight.
ਮੈਂ ਕਿਹੜੀ ਉਪਮਾ ਦਿਆਂ (ਭਾਵ, ਕੀਹ ਆਖਾਂ ਕਿਹੋ ਜਿਹਾ ਹੈ), ਮੈਂ ਕਿਹੜੀ ਸੇਵਾ ਕਰਾਂ? (ਹੇ ਮੇਰੇ ਮਨ!) ਦੋਵੇਂ ਹੱਥ ਜੋੜ ਕੇ ਸਨਮੁਖ ਹੋ ਕੇ ਜੀਭ ਨਾਲ ਸਿਮਰ (ਬੱਸ, ਇਹੀ ਉਪਮਾ ਤੇ ਇਹੀ ਸੇਵਾ ਹੈ)। ਦੇਉ = ਮੈਂ ਦਿਆਂ। ਸਰੇਉ = ਮੈਂ ਕਰਾਂ। ਰਸਨਾ = ਜੀਭ ਨਾਲ। ਰਸਹੁ = ਜਪੋ। ਜੁਗ ਕਰ = ਦੋਵੇਂ ਹੱਥ। ਜੋਰਿ = ਜੋੜ ਕੇ। ਏਕ ਮੁਖ = ਸਨਮੁਖ ਹੋ ਕੇ।
ਫੁਨਿ ਮਨ ਬਚ ਕ੍ਰਮ ਜਾਨੁ ਅਨਤ ਦੂਜਾ ਨ ਮਾਨੁ ਨਾਮੁ ਸੋ ਅਪਾਰੁ ਸਾਰੁ ਦੀਨੋ ਗੁਰਿ ਰਿਦ ਧਰ ॥
In thought, word and deed, I know the Lord; I do not worship any other. The Guru has enshrined the most excellent Name of the Infinite Lord within my heart.
ਹੇ ਨਲ੍ਯ੍ਯ ਕਵੀ! ਅਤੇ ਹੋਰ (ਇਹ ਕੰਮ ਕਰ, ਕਿ) ਆਪਣੇ ਮਨ ਬਚਨਾਂ ਅਤੇ ਕਰਮਾਂ ਦੀ ਰਾਹੀਂ (ਉਸੇ ਨਾਮ ਨੂੰ) ਦ੍ਰਿੜ ਕਰ, ਕਿਸੇ ਹੋਰ ਨੂੰ ਨਾਹ ਜਪ, ਉਹ ਬੇਅੰਤ ਤੇ ਸ੍ਰੇਸ਼ਟ ਨਾਮ ਉਸ ਗੁਰੂ (ਰਾਮਦਾਸ ਜੀ) ਨੇ ਤੇਰੇ ਹਿਰਦੇ ਦਾ ਆਸਰਾ ਬਣਾ ਦਿੱਤਾ ਹੈ, ਫੁਨਿ = ਅਤੇ ਹੋਰ। ਜਾਨੁ = ਪਛਾਣ। ਅਨਤ = ਕੋਈ ਦੂਜਾ। ਮਾਨੁ = ਮੰਨ, ਪੂਜ, ਜਪ। ਸਾਰੁ = ਸ੍ਰੇਸ਼ਟ। ਗੁਰਿ = ਗੁਰੂ (ਰਾਮਦਾਸ ਜੀ) ਨੇ। ਰਿਦ = ਹਿਰਦੇ ਦਾ। ਧਰ = ਆਸਰਾ।
ਨਲੵ ਕਵਿ ਪਾਰਸ ਪਰਸ ਕਚ ਕੰਚਨਾ ਹੁਇ ਚੰਦਨਾ ਸੁਬਾਸੁ ਜਾਸੁ ਸਿਮਰਤ ਅਨ ਤਰ ॥
So speaks NALL the poet: touching the Philosopher's Stone, glass is transformed into gold, and the sandalwood tree imparts its fragrance to other trees; meditating in remembrance on the Lord, I am transformed.
ਜਿਸ ਨੂੰ ਸਿਮਰਿਆਂ (ਇਉਂ ਹੋ ਜਾਈਦਾ ਹੈ ਜਿਵੇਂ) ਪਾਰਸ ਦੀ ਛੁਹ ਨਾਲ ਕੱਚ ਸੋਨਾ ਹੋ ਜਾਂਦਾ ਹੈ ਅਤੇ (ਚੰਦਨ ਦੀ ਛੁਹ ਨਾਲ) ਹੋਰ ਰੁੱਖਾਂ ਵਿਚ ਚੰਦਨ ਦੀ ਸੁਗੰਧੀ ਆ ਜਾਂਦੀ ਹੈ। ਪਰਸ = ਛੁਹ। ਕੰਚਨਾ = ਸੋਨਾ। ਹੁਇ = ਹੋ ਜਾਂਦਾ ਹੈ। ਚੰਦਨਾ ਸੁਬਾਸੁ = ਚੰਦਨ ਦੀ ਸੁਗੰਧੀ। ਅਨ ਤਰ = ਹੋਰ ਰੁਖਾਂ ਵਿਚ। ਜਾਸੁ = ਜਿਸ ਦਾ (ਨਾਮ)।
ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ ॥੩॥
Seeing His Door, I am rid of sexual desire and anger. I am a sacrifice, a sacrifice, to the True Name, O my True Guru. ||3||
ਜਿਸ ਗੁਰੂ (ਰਾਮਦਾਸ ਜੀ) ਦੇ ਦਰ ਦਾ ਦਰਸ਼ਨ ਕੀਤਿਆਂ ਕਾਮ ਕ੍ਰੋਧ (ਆਦਿਕ ਇਹ ਸਾਰੇ) ਦੂਰ ਹੋ ਜਾਂਦੇ ਹਨ, ਮੈਂ ਸਦਕੇ ਹਾਂ, ਉਸ ਸੱਚੇ ਗੁਰੂ ਦੇ ਨਾਮ ਤੋਂ ॥੩॥ ਦੁਆਰੇ = ਦਰ, ਦਰਵਾਜ਼ਾ। ਨਿਵਾਰੇ = ਦੂਰ ਹੋ ਜਾਂਦੇ ਹਨ ॥੩॥