ਰਡ ॥
Radd:
ਇਹ ਇਕ ਛੰਦ ਦਾ ਨਾਮ ਹੈ। ਰਡ = ਛੰਦ।
ਜਿਸਹਿ ਧਾਰੵਿਉ ਧਰਤਿ ਅਰੁ ਵਿਉਮੁ ਅਰੁ ਪਵਣੁ ਤੇ ਨੀਰ ਸਰ ਅਵਰ ਅਨਲ ਅਨਾਦਿ ਕੀਅਉ ॥
He established the earth, the sky and the air, the water of the oceans, fire and food.
ਜਿਸ ਹਰੀ-ਨਾਮ ਨੇ ਧਰਤੀ ਤੇ ਅਕਾਸ਼ ਨੂੰ ਟਿਕਾ ਰੱਖਿਆ ਹੈ, ਅਤੇ ਜਿਸ ਨੇ ਪਵਣ, ਸਰੋਵਰਾਂ ਦੇ ਉਹ ਜਲ, ਅੱਗ ਤੇ ਅੰਨ ਆਦਿਕ ਪੈਦਾ ਕੀਤੇ ਹਨ, ਜਿਸਹਿ = ਜਿਸ ਹਰੀ-ਨਾਮ ਨੇ। ਧਾਰ੍ਯ੍ਯਉ = ਟਿਕਾ ਕੇ ਰੱਖਿਆ ਹੈ। ਵਿਉਮੁ = ਅਕਾਸ਼। ਤੇ = ਉਹ (ਬਹੁ-ਵਚਨ)। ਨੀਰ ਸਰ = ਸਰੋਵਰ ਦਾ ਪਾਣੀ। ਅਵਰ = ਅਰੁ, ਅਤੇ। ਅਨਲ = ਅੱਗ। ਅਨਾਦਿ = ਅੰਨ ਆਦਿਕ। ਕੀਅਉ = ਪੈਦਾ ਕੀਤਾ ਹੈ।
ਸਸਿ ਰਿਖਿ ਨਿਸਿ ਸੂਰ ਦਿਨਿ ਸੈਲ ਤਰੂਅ ਫਲ ਫੁਲ ਦੀਅਉ ॥
He created the moon, the starts and the sun, night and day and mountains; he blessed the trees with flowers and fruits.
(ਜਿਸ ਦੀ ਬਰਕਤਿ ਨਾਲ) ਰਾਤ ਨੂੰ ਚੰਦ੍ਰਮਾ ਤੇ ਤਾਰੇ ਅਤੇ ਦਿਨ ਵੇਲੇ ਸੂਰਜ (ਚੜ੍ਹਦਾ ਹੈ), ਜਿਸ ਨੇ ਪਹਾੜ ਰਚੇ ਹਨ ਅਤੇ ਜਿਸ ਨੇ ਰੁੱਖਾਂ ਨੂੰ ਫਲ ਫੁੱਲ ਲਾਏ ਹਨ। ਤਰੂਆ = ਰੁੱਖ। ਸੈਲ = ਪਹਾੜ। ਸਸਿ = ਚੰਦ੍ਰਮਾ। ਰਿਖਿ = ਤਾਰੇ। ਨਿਸਿ = ਰਾਤ ਵੇਲੇ। ਸੂਰ = ਸੂਰਜ। ਦਿਨਿ = ਦਿਨ ਵੇਲੇ।
ਸੁਰਿ ਨਰ ਸਪਤ ਸਮੁਦ੍ਰ ਕਿਅ ਧਾਰਿਓ ਤ੍ਰਿਭਵਣ ਜਾਸੁ ॥
He created the gods, human beings and the seven seas; He established the three worlds.
ਜਿਸ ਨੇ ਦੇਵਤੇ ਮਨੁੱਖ ਤੇ ਸੱਤ ਸਮੁੰਦਰ ਪੈਦਾ ਕੀਤੇ ਹਨ ਅਤੇ ਤਿੰਨੇ ਭਵਣ ਟਿਕਾ ਰੱਖੇ ਹਨ, ਸੁਰਿ = ਦੇਵਤੇ। ਨਰ = ਮਨੁੱਖ। ਸਪਤ = ਸੱਤ। ਕਿਅ = ਬਣਾਏ। ਧਾਰਿਓ = ਟਿਕਾਏ ਹਨ। ਜਾਸੁ = ਜਿਸ ਨੇ।
ਸੋਈ ਏਕੁ ਨਾਮੁ ਹਰਿ ਨਾਮੁ ਸਤਿ ਪਾਇਓ ਗੁਰ ਅਮਰ ਪ੍ਰਗਾਸੁ ॥੧॥੫॥
Guru Amar Daas was blessed with the Light of the One Name, the True Name of the Lord. ||1||5||
ਉਹੀ ਇਕ ਹਰੀ-ਨਾਮ ਸਦਾ ਅਟੱਲ ਹੈ, (ਗੁਰੂ ਰਾਮਦਾਸ ਜੀ ਨੇ ਉਹੀ ਨਾਮ-ਰੂਪ) ਚਾਨਣਾ ਗੁਰੂ ਅਮਰਦਾਸ ਜੀ ਤੋਂ ਲੱਭਾ ਹੈ ॥੧॥੫॥ ਪ੍ਰਗਾਸੁ = ਚਾਨਣਾ। ਸਤਿ = ਅਟੱਲ, ਸਦਾ-ਥਿਰ ॥੧॥੫॥