ਪਉੜੀ ॥
Pauree:
ਪਉੜੀ
ਪੰਚਮਿ ਪੰਚ ਪ੍ਰਧਾਨ ਤੇ ਜਿਹ ਜਾਨਿਓ ਪਰਪੰਚੁ ॥
The fifth day of the lunar cycle: They are the self-elect, the most distinguished, who know the true nature of the world.
(ਜਗਤ ਵਿਚ) ਉਹ ਸੰਤ ਜਨ ਸ੍ਰੇਸ਼ਟ ਮੰਨੇ ਜਾਂਦੇ ਹਨ ਜਿਨ੍ਹਾਂ ਨੇ ਇਸ ਜਗਤ-ਪਸਾਰੇ ਨੂੰ (ਇਉਂ) ਸਮਝ ਲਿਆ ਹੈ, ਪੰਚਮਿ = ਪੰਜਵੀਂ ਥਿਤਿ। ਪੰਚ = ਸੰਤ ਜਨ। ਤੇ = ਉਹ ਮਨੁੱਖ {ਬਹੁ-ਵਚਨ}। ਜਿਹ = ਜਿਨ੍ਹਾਂ ਨੇ। ਪਰਪੰਚੁ = ਜਗਤ-ਪਸਾਰਾ।
ਕੁਸਮ ਬਾਸ ਬਹੁ ਰੰਗੁ ਘਣੋ ਸਭ ਮਿਥਿਆ ਬਲਬੰਚੁ ॥
The many colors and scents of flowers - all worldly deceptions are transitory and false.
(ਕਿ ਇਹ) ਫੁੱਲਾਂ ਦੀ ਸੁਗੰਧੀ (ਵਰਗਾ ਹੈ, ਤੇ ਭਾਵੇਂ) ਅਨੇਕਾਂ ਰੰਗਾਂ ਵਾਲਾ ਹੈ (ਫਿਰ ਭੀ) ਸਾਰਾ ਨਾਸਵੰਤ ਹੈ ਤੇ ਠੱਗੀ ਹੀ ਹੈ। ਕੁਸਮ ਬਾਸ = ਫੁੱਲ ਦੀ ਸੁਗੰਧੀ। ਮਿਥਿਆ = ਨਾਸ-ਵੰਤ। ਬਲਬੰਚੁ = ਠੱਗੀ।
ਨਹ ਜਾਪੈ ਨਹ ਬੂਝੀਐ ਨਹ ਕਛੁ ਕਰਤ ਬੀਚਾਰੁ ॥
People do not see, and they do not understand; they do not reflect upon anything.
ਇਸ ਨੂੰ (ਸਹੀ ਜੀਵਨ-ਜੁਗਤਿ) ਸੁੱਝਦੀ ਨਹੀਂ, ਇਹ ਸਮਝਦਾ ਨਹੀਂ, ਤੇ (ਸਹੀ ਜੀਵਨ-ਜੁਗਤਿ ਬਾਰੇ) ਕੋਈ ਵਿਚਾਰ ਨਹੀਂ ਕਰਦਾ। ਜਾਪੈ = ਸੁੱਝਦਾ। ਕਰਤ = ਕਰਦਾ।
ਸੁਆਦ ਮੋਹ ਰਸ ਬੇਧਿਓ ਅਗਿਆਨਿ ਰਚਿਓ ਸੰਸਾਰੁ ॥
The world is pierced through with attachment to tastes and pleasures, engrossed in ignorance.
ਜਗਤ (ਆਮ ਤੌਰ ਤੇ) ਅਗਿਆਨ ਵਿਚ ਮਸਤ ਰਹਿੰਦਾ ਹੈ, ਸੁਆਦਾਂ ਵਿਚ ਮੋਹ ਲੈਣ ਵਾਲੇ ਰਸਾਂ ਵਿਚ ਵਿੱਝਾ ਰਹਿੰਦਾ ਹੈ। ਬੇਧਿਓ = ਵਿੱਝਿਆ ਹੋਇਆ। ਅਗਿਆਨਿ = ਅਗਿਆਨ ਵਿਚ।
ਜਨਮ ਮਰਣ ਬਹੁ ਜੋਨਿ ਭ੍ਰਮਣ ਕੀਨੇ ਕਰਮ ਅਨੇਕ ॥
Those who perform empty religious rituals will be born, only to die again. They wander through endless incarnations.
(ਜਿਹੜਾ ਮਨੁੱਖ ਕਰਤਾਰ ਦਾ ਸਿਮਰਨ ਛੱਡ ਕੇ) ਹੋਰ ਹੋਰ ਅਨੇਕਾਂ ਕਰਮ ਕਰਦਾ ਰਿਹਾ, ਉਹ ਜਨਮ ਮਰਨ ਦੇ ਗੇੜ ਵਿਚ ਪਿਆ ਰਿਹਾ, ਉਹ ਅਨੇਕਾਂ ਜੂਨਾਂ ਵਿਚ ਭਟਕਦਾ ਰਿਹਾ। ਭ੍ਰਮਣ = ਭਟਕਣਾ।
ਰਚਨਹਾਰੁ ਨਹ ਸਿਮਰਿਓ ਮਨਿ ਨ ਬੀਚਾਰਿ ਬਿਬੇਕ ॥
They do not meditate in remembrance on the Creator Lord; their minds do not understand.
ਉਸ ਨੇ ਸਿਰਜਣਹਾਰ ਕਰਤਾਰ ਦਾ ਸਿਮਰਨ ਨਹੀਂ ਕੀਤਾ, ਆਪਣੇ ਮਨ ਵਿਚ ਵਿਚਾਰ ਕੇ (ਭਲੇ ਬੁਰੇ ਕੰਮ ਦੀ) ਪਰਖ ਨਹੀਂ ਪੈਦਾ ਕੀਤੀ। ਰਚਨਹਾਰੁ = ਸਿਰਜਣਹਾਰ ਕਰਤਾਰ। ਮਨਿ = ਮਨ ਵਿਚ। ਬੀਚਾਰਿ = ਵਿਚਾਰ ਕੇ। ਬਿਬੇਕ = ਪਰਖ (ਦੀ ਤਾਕਤ)।
ਭਾਉ ਭਗਤਿ ਭਗਵਾਨ ਸੰਗਿ ਮਾਇਆ ਲਿਪਤ ਨ ਰੰਚ ॥
By loving devotion to the Lord God, you shall not be polluted by Maya at all.
ਜੇਹੜੇ ਭਗਵਾਨ ਨਾਲ ਪ੍ਰੇਮ ਕਰਦੇ ਹਨ ਭਗਵਾਨ ਦੀ ਭਗਤੀ ਕਰਦੇ ਹਨ, ਜਿਨ੍ਹਾਂ ਉਤੇ ਮਾਇਆ ਆਪਣਾ ਰਤਾ ਭਰ ਭੀ ਪ੍ਰਭਾਵ ਨਹੀਂ ਪਾ ਸਕਦੀ, ਭਾਉ = ਪ੍ਰੇਮ। ਰੰਚ = ਰਤਾ ਭਰ।
ਨਾਨਕ ਬਿਰਲੇ ਪਾਈਅਹਿ ਜੋ ਨ ਰਚਹਿ ਪਰਪੰਚ ॥੫॥
O Nanak, how rare are those, who are not engrossed in worldly entanglements. ||5||
ਹੇ ਨਾਨਕ! (ਜਗਤ ਵਿਚ ਅਜੇਹੇ ਬੰਦੇ) ਵਿਰਲੇ ਹੀ ਲੱਭਦੇ ਹਨ ਜੋ ਇਸ ਜਗਤ-ਖਿਲਾਰੇ (ਦੇ ਮੋਹ) ਵਿਚ ਨਹੀਂ ਫਸਦੇ ॥੫॥ ਪਾਈਅਹਿ = ਪਾਏ ਜਾਂਦੇ ਹਨ, ਲੱਭਦੇ ਹਨ। ਰਚਹਿ = ਰਚਦੇ, ਮਸਤ ਹੁੰਦੇ ॥੫॥