ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜਰਾਸੰਧਿ ਪਕਰ ਕੈ ਛੋਰਬੋ ਧਿਆਇ ਸਮਾਪਤੰ

End of the chapter entitled “Arresting and releasing Jarasandh” in Krishnavatara in Bachittar Natak.

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਕ੍ਰਿਸ਼ਨਾਵਤਾਰ ਦੇ ਜਰਾਸੰਧ ਨੂੰ ਪਕੜ ਕੇ ਛੋੜ ਦੇਣ ਦਾ ਅਧਿਆਇ ਸਮਾਪਤ।

ਚੌਪਈ

CHAUPAI

ਚੌਪਈ:

ਸੁਨਤ ਜੀਤ ਫੂਲੇ ਸਭ ਆਵਹਿ

(ਸ੍ਰੀ ਕ੍ਰਿਸ਼ਨ ਦੀ) ਜਿਤ ਸੁਣ ਕੇ ਸਾਰੇ (ਯਾਦਵ) ਖਿੜੇ ਚਲੇ ਆਉਂਦੇ ਹਨ,

ਨ੍ਰਿਪ ਛੋਰਿਯੋ ਸੁਨਿ ਸੀਸੁ ਢੁਰਾਵਹਿ

All had been puffed up on hearing the news of victory, but they had become sorrowful on knowing that the king Jarasandh had been released

(ਪਰ ਇਹ) ਸੁਣ ਕੇ ਕਿ ਰਾਜੇ ਨੂੰ ਛਡ ਦਿੱਤਾ ਹੈ, ਸਿਰ ਫੇਰਦੇ ਹਨ।

ਯਾ ਤੇ ਹਿਯਾਉ ਸਭਨ ਕਾ ਡਰਿਯੋ

ਇਸ ਕਰ ਕੇ ਸਾਰਿਆਂ ਦਾ ਹਿਰਦਾ ਡਰ ਰਿਹਾ ਹੈ

ਕਹਤ ਸ︀ਯਾਮ ਘਟਿ ਕਾਰਜ ਕਰਿਯੋ ॥੧੯੫੨॥

By this the mind of all had become fearful and all were saying that Krishna had not done the right thing.1952.

ਅਤੇ ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ ਨੇ ਇਹ ਮਾੜਾ ਕੰਮ ਕੀਤਾ ਹੈ ॥੧੯੫੨॥