ਮਃ

Fifth Mehl:

ਪੰਜਵੀਂ ਪਾਤਿਸ਼ਾਹੀ।

ਮੁਖ ਸੁਹਾਵੇ ਨਾਮੁ ਚਉ ਆਠ ਪਹਰ ਗੁਣ ਗਾਉ

One's face becomes beautiful, chanting the Naam, the Name of the Lord, and singing His Glorious Praises, twenty-four hours a day.

ਜੋ ਮਨੁੱਖ ਪ੍ਰਭੂ ਦਾ ਨਾਮ ਸਿਮਰਦੇ ਹਨ ਜੋ ਅੱਠੇ ਪਹਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਉਹਨਾਂ ਦੇ ਮੂੰਹ ਸੁੰਦਰ (ਦਿੱਸਦੇ) ਹਨ। ਸੁਹਾਵੇ = ਸੋਹਣੇ। ਚਉ = ਉਚਾਰ (ਕੇ)।

ਨਾਨਕ ਦਰਗਹ ਮੰਨੀਅਹਿ ਮਿਲੀ ਨਿਥਾਵੇ ਥਾਉ ॥੩॥

O Nanak, in the Court of the Lord, you shall be accepted; even the homeless find a home there. ||3||

ਹੇ ਨਾਨਕ! ਅਜੇਹੇ (ਭਾਗਾਂ ਵਾਲੇ) ਬੰਦੇ ਪ੍ਰਭੂ ਦੀ ਹਜ਼ੂਰੀ ਵਿਚ ਮਾਣ ਪਾਂਦੇ ਹਨ। ਜਿਸ ਮਨੁੱਖ ਨੂੰ (ਪਹਿਲਾਂ) ਕਿਤੇ ਭੀ ਆਸਰਾ ਨਹੀਂ ਸੀ ਮਿਲਦਾ (ਨਾਮ ਦੀ ਬਰਕਤਿ ਨਾਲ) ਉਸ ਨੂੰ (ਹਰ ਥਾਂ) ਆਦਰ ਮਿਲਦਾ ਹੈ ॥੩॥ ਮੰਨੀਅਹਿ = ਆਦਰ ਪ੍ਰਾਪਤ ਕਰਦੇ ਹਨ ॥੩॥