ਬਿਪ੍ਰ ਬਾਚ ਰਾਜਾ ਸੌ॥

Speech of the Brahmin addressed to the king :

ਬ੍ਰਾਹਮਣ ਨੇ ਰਾਜੇ ਨੂੰ ਕਿਹਾ:

ਕੀਜੈ ਦੁਖੰਡ ਨਹਿ ਤਜੋ ਸੇਵ

(ਤੂੰ ਬਿਨਾ ਝਿਝਕ ਮੇਰੇ) ਦੋ ਟੋਟੇ ਕਰ ਦੇ, (ਪਰ ਮੈਂ ਦੇਵੀ ਦੀ) ਸੇਵਾ ਨਹੀਂ ਛਡਾਂਗਾ।

ਸੁਨਿ ਲੇਹੁ ਸਾਚ ਤੁਹਿ ਕਹੋ ਦੇਵ

ਹੇ ਰਾਜਨ! ਸੁਣ ਲੌ, (ਮੈਂ) ਤੁਹਾਨੂੰ ਸਚ ਕਹਿੰਦਾ ਹਾਂ।

ਕਿਉ ਹੋਹਿ ਟੂਕ ਤਨ ਕੇ ਹਜਾਰ

(ਮੇਰੇ) ਤਨ ਦੇ ਕਿਉਂ ਨਾ ਹਜ਼ਾਰ ਟੁਕੜੇ ਹੋ ਜਾਣ।

ਨਹੀ ਤਜੋ ਪਾਇ ਦੇਵੀ ਉਦਾਰ ॥੧੭੩॥

“O king! I am telling you the truth, you may cut me into two parts, but I cannot leave the worship of the without hesitation, I shall not leave the feet of the goddess.”173.

(ਫਿਰ ਵੀ ਮੈਂ) ਮਹਾਨ ਦੇਵੀ ਦੇ ਚਰਨਾਂ ਨੂੰ ਨਹੀਂ ਛਡਾਂਗਾ ॥੧੭੩॥

ਸੁਨ ਭਯੋ ਬੈਨ ਸੂਦਰ ਸੁ ਕ੍ਰੁਧ

(ਇਹ) ਬੋਲ ਸੁਣ ਕੇ ਸ਼ੂਦ੍ਰ (ਰਾਜਾ) ਕ੍ਰੋਧਿਤ ਹੋ ਗਿਆ

ਜਣ ਜੁਟ੍ਰਯੋ ਆਣਿ ਮਕਰਾਛ ਜੁਧ

ਮਾਨੋ ਮਕਰਾਛ (ਦੈਂਤ) ਆ ਕੇ ਯੁੱਧ ਵਿਚ ਜੁਟ ਗਿਆ ਹੋਵੇ।

ਦੋਊ ਦ੍ਰਿਗ ਸਕ੍ਰੁਧ ਸ੍ਰੋਣਤ ਚੁਚਾਨ

(ਉਸ ਦੀਆਂ) ਦੋਹਾਂ ਅੱਖਾਂ ਤੋਂ ਕ੍ਰੋਧ ਕਰ ਕੇ ਲਹੂ ਚੋਂਦਾ ਸੀ,

ਜਨ ਕਾਲ ਤਾਹਿ ਦੀਨੀ ਨਿਸਾਨ ॥੧੭੪॥

Hearing these words, the Shudra king fell upon the Brahmin like the demon Makraksha on the enemy, the blood gushed up from both the eyes of the Yama-like king.174.

ਮਾਨੋ ਉਸ ਦੀ ਮ੍ਰਿਤੂ ('ਕਾਲ') ਨੇ ਨਗਾਰਾ ਵਜਾ ਦਿੱਤਾ ਹੋਵੇ ॥੧੭੪॥

ਅਤਿ ਗਰਬ ਮੂੜ ਭ੍ਰਿਤਨ ਬੁਲਾਇ

ਮੂਰਖ (ਰਾਜੇ) ਨੇ ਸੇਵਕਾਂ ਨੂੰ ਬੁਲਾ ਕੇ

ਉਚਰੇ ਬੈਨ ਇਹ ਹਣੋ ਜਾਇ

ਬਹੁਤ ਹੰਕਾਰ ਨਾਲ ਬੋਲ ਉਚਾਰੇ ਕਿ ਇਸ ਨੂੰ (ਲੈ) ਜਾ ਕੇ ਮਾਰ ਦਿਓ।

ਲੈ ਗਏ ਤਾਸੁ ਦ੍ਰੋਹੀ ਦੁਰੰਤ

ਉਹ ਭਿਆਨਕ ਧ੍ਰੋਹੀ ਜਲਾਦ (ਉਸ ਨੂੰ) ਉਥੇ ਲੈ ਗਏ

ਜਹ ਸੰਭ੍ਰ ਸੁਭ ਦੇਵਲ ਸੁਭੰਤ ॥੧੭੫॥

That foolish king called his servants and said, “Kill this Brahmin.” Those tyrants took him to the temple of the goddess.175.

ਜਿਥੇ ਸੰਭਲ ('ਸੰਭ੍ਰ') ਦਾ ਦੇਵਾਲਾ ਸੁਸ਼ੋਭਿਤ ਸੀ ॥੧੭੫॥

ਤਿਹ ਬਾਧ ਆਂਖ ਮੁਸਕੈਂ ਚੜਾਇ

ਉਸ ਦੀਆਂ ਅੱਖਾਂ (ਉਤੇ ਪਟੀ) ਬੰਨ੍ਹ ਦਿੱਤੀ ਅਤੇ ਮੁਸ਼ਕਾਂ ਕਸ ਦਿੱਤੀਆਂ।

ਕਰਿ ਲੀਨ ਕਾਢਿ ਅਸਿ ਕੋ ਨਚਾਇ

(ਫਿਰ) ਹੱਥ ਨਾਲ ਤਲਵਾਰ ਖਿਚ ਕੇ ਹੱਥ ਨਾਲ ਘੁਮਾਈ।

ਜਬ ਲਗੇ ਦੇਨ ਤਿਹ ਤੇਗ ਤਾਨ

ਜਦ ਤੇਗ਼ ਦਾ ਵਾਰ ਕਰਨ ਲਗੇ,

ਤਬ ਕੀਓ ਕਾਲ ਕੋ ਬਿਪ੍ਰ ਧਿਆਨ ॥੧੭੬॥

Tying the bandage before his eyes and tying his hands, they took out the glistening sword, when they were about to strike the blow with the sword, then that Brahmin remembered KAL (death).176.

ਤਦ ਬ੍ਰਾਹਮਣ ਨੇ ਕਾਲ-ਪੁਰਖ ਦਾ ਧਿਆਨ ਕੀਤਾ ॥੧੭੬॥

ਜਬ ਕੀਯੋ ਚਿਤ ਮੋ ਬਿਪ੍ਰ ਧਿਆਨ

ਜਦ ਬ੍ਰਾਹਮਣ ਨੇ ਚਿਤ ਵਿਚ (ਕਾਲ ਪੁਰਖ ਦਾ) ਧਿਆਨ ਕੀਤਾ

ਤਿਹ ਦੀਨ ਦਰਸ ਤਬ ਕਾਲ ਆਨਿ

ਤਦ ਕਾਲ ਪੁਰਖ ਨੇ ਆ ਕੇ ਉਸ ਨੂੰ ਦਰਸ਼ਨ ਦਿੱਤਾ।

ਨਹੀ ਕਰੋ ਚਿੰਤ ਚਿਤ ਮਾਝਿ ਏਕ

(ਅਤੇ ਕਿਹਾ ਕਿ ਹੇ ਬ੍ਰਾਹਮਣ!) ਮਨ ਵਿਚ ਇਕ ਵੀ ਚਿੰਤਾ ਨਾ ਕਰ,

ਤਵ ਹੇਤੁ ਸਤ੍ਰੁ ਹਨਿ ਹੈ ਅਨੇਕ ॥੧੭੭॥

When the Brahmin mediated on KAL (death), then he appeared before him and said, “Do not worry in your mind, I shall kill many enemies for your sake.”177.

ਤੇਰੀ (ਰਖਿਆ) ਲਈ ਅਨੇਕਾਂ ਵੈਰੀ ਮਾਰ ਦਿਆਂਗਾ ॥੧੭੭॥

ਤਬ ਪਰੀ ਸੂੰਕ ਭੋਹਰ ਮਝਾਰ

ਤਦ (ਦੇਵਾਲੇ ਦੇ) ਭੋਰੇ ਵਿਚੋਂ ਇਕ ਧੁਨੀ (ਸੁਣਾਈ) ਪਈ

ਉਪਜਿਓ ਆਨਿ ਕਲਕੀ ਵਤਾਰ

ਅਤੇ ਕਲਕੀ ਅਵਤਾਰ ਪ੍ਰਗਟ ਹੋ ਗਿਆ।

ਤਾੜ ਪ੍ਰਮਾਨੁ ਕਰਿ ਅਸਿ ਉਤੰਗ

(ਉਸ ਦੇ) ਹੱਥ ਵਿਚ ਤਾੜ (ਬ੍ਰਿਛ) ਜਿਤਨੀ ਉੱਚੀ ਤਲਵਾਰ ਸੀ।

ਤੁਰਕਛ ਸੁਵਛ ਤਾਜੀ ਸੁਰੰਗ ॥੧੭੮॥

Then a dreadful sound was heard from the basement of the temple and Kalki incarnation manifested Himself, he was long like the palm tree, He had bedecked His waist with quiver and he was riding on a beautiful horse.178.

ਉਸ ਦੇ ਹੇਠਾਂ ਤੁਰਕਿਸਤਾਨ ਦਾ ਸੁੰਦਰ ਅਤੇ ਪਿਆਰਾ ਘੋੜਾ ਸੀ ॥੧੭੮॥