ਰਾਮਕਲੀ ਮਹਲਾ ੫ ॥
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਸੇਵਕੁ ਲਾਇਓ ਅਪੁਨੀ ਸੇਵ ॥
He has linked His servant to His service.
ਹੇ ਭਾਈ! ਜਿਸ (ਗੁਰੂ) ਨੇ (ਮੈਨੂੰ ਆਪਣਾ) ਸੇਵਕ (ਬਣਾ ਕੇ) ਆਪਣੀ (ਇਸ) ਸੇਵਾ ਵਿਚ ਲਾਇਆ ਹੈ, ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।
ਅੰਮ੍ਰਿਤੁ ਨਾਮੁ ਦੀਓ ਮੁਖਿ ਦੇਵ ॥
The Divine Guru has poured the Ambrosial Naam, the Name of the Lord, into his mouth.
ਜਿਸ ਨੇ ਚਾਨਣ-ਰੂਪ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ (ਜਪਣ ਵਾਸਤੇ ਮੇਰੇ) ਮੂੰਹ ਵਿਚ ਦਿੱਤਾ ਹੈ, ਮੁਖਿ = ਮੂੰਹ ਵਿਚ। ਦੇਵ = ਚਾਨਣ-ਸਰੂਪ ਪ੍ਰਭੂ ਦਾ।
ਸਗਲੀ ਚਿੰਤਾ ਆਪਿ ਨਿਵਾਰੀ ॥
He has subdued all his anxiety.
ਜਿਸ ਨੇ (ਮੇਰੇ ਅੰਦਰੋਂ) ਸਾਰੀ ਚਿੰਤਾ ਆਪ (ਮੇਹਰ ਕਰ ਕੇ) ਦੂਰ ਕਰ ਦਿੱਤੀ ਹੈ, ਨਿਵਾਰੀ = ਦੂਰ ਕੀਤੀ ਹੈ।
ਤਿਸੁ ਗੁਰ ਕਉ ਹਉ ਸਦ ਬਲਿਹਾਰੀ ॥੧॥
I am forever a sacrifice to that Guru. ||1||
ਮੈਂ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੧॥ ਕਉ = ਨੂੰ, ਤੋਂ। ਹਉ = ਹਉਂ, ਮੈਂ। ਸਦ = ਸਦਾ। ਬਲਿਹਾਰੀ = ਕੁਰਬਾਨ ॥੧॥
ਕਾਜ ਹਮਾਰੇ ਪੂਰੇ ਸਤਗੁਰ ॥
The True Guru has perfectly resolved my affairs.
ਹੇ ਸਤਿਗੁਰੂ! ਤੂੰ ਮੇਰੇ ਸਾਰੇ ਕੰਮ ਸਿਰੇ ਚਾੜ੍ਹ ਦਿੱਤੇ ਹਨ (ਤੇਰੀ ਮੇਹਰ ਨਾਲ ਮੈਂ ਬੇ-ਗ਼ਰਜ਼ ਹੋ ਗਿਆ ਹਾਂ)। ਸਤਿਗੁਰ = ਹੇ ਗੁਰੂ!
ਬਾਜੇ ਅਨਹਦ ਤੂਰੇ ਸਤਗੁਰ ॥੧॥ ਰਹਾਉ ॥
The True Guru vibrates the unstruck melody of the sound current. ||1||Pause||
ਹੇ ਸਤਿਗੁਰੂ! (ਹੁਣ ਇਉਂ ਪ੍ਰਤੀਤ ਹੋ ਰਿਹਾ ਹੈ, ਜਿਵੇਂ ਮੇਰੇ ਅੰਦਰ) ਇੱਕ-ਰਸ (ਖ਼ੁਸ਼ੀ ਦੇ) ਵਾਜੇ ਵੱਜ ਰਹੇ ਹਨ ॥੧॥ ਰਹਾਉ ॥ ਬਾਜੇ = ਵੱਜ ਰਹੇ ਹਨ। ਅਨਹਦ = ਇੱਕ-ਰਸ, ਲਗਾਤਾਰ। ਤੂਰੇ = ਵਾਜੇ ॥੧॥ ਰਹਾਉ ॥
ਮਹਿਮਾ ਜਾ ਕੀ ਗਹਿਰ ਗੰਭੀਰ ॥
His Glory is profound and unfathomable.
ਹੇ ਭਾਈ! ਜਿਸ ਪਰਮਾਤਮਾ ਦੀ ਵਡਿਆਈ ਬੇਅੰਤ ਅਥਾਹ ਹੈ, ਮਹਿਮਾ = ਵਡਿਆਈ। ਗਹਿਰ = ਗਹਿਰੀ, ਡੂੰਘੀ। ਗੰਭੀਰ = ਡੂੰਘੀ।
ਹੋਇ ਨਿਹਾਲੁ ਦੇਇ ਜਿਸੁ ਧੀਰ ॥
One whom He blesses with patience becomes blissful.
ਉਹ ਜਿਸ (ਮਨੁੱਖ) ਨੂੰ ਧੀਰਜ ਬਖ਼ਸ਼ਦਾ ਹੈ, ਉਹ ਮਨੁੱਖ ਲੂੰ-ਲੂੰ ਖ਼ੁਸ਼ ਹੋ ਜਾਂਦਾ ਹੈ। ਹੋਇ ਨਿਹਾਲੁ = ਪੂਰਨ ਤੌਰ ਤੇ ਪ੍ਰਸੰਨ ਹੋ ਜਾਂਦਾ ਹੈ। ਦੇਇ = ਦੇਂਦਾ ਹੈ। ਧੀਰ = ਧੀਰਜ।
ਜਾ ਕੇ ਬੰਧਨ ਕਾਟੇ ਰਾਇ ॥
One whose bonds are shattered by the Sovereign Lord
ਉਹ ਪ੍ਰਭੂ-ਪਾਤਿਸ਼ਾਹ ਜਿਸ ਮਨੁੱਖ ਦੇ (ਮਾਇਆ ਦੇ) ਬੰਧਨ ਕੱਟ ਦੇਂਦਾ ਹੈ, ਰਾਇ = ਪ੍ਰਭੂ-ਪਾਤਿਸ਼ਾਹ ਨੇ।
ਸੋ ਨਰੁ ਬਹੁਰਿ ਨ ਜੋਨੀ ਪਾਇ ॥੨॥
is not cast into the womb of reincarnation again. ||2||
ਉਹ ਮਨੁੱਖ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪੈਂਦਾ ॥੨॥ ਬਹੁਰਿ = ਮੁੜ, ਫਿਰ। ਨ ਪਾਇ = ਨਹੀਂ ਪੈਂਦਾ ॥੨॥
ਜਾ ਕੈ ਅੰਤਰਿ ਪ੍ਰਗਟਿਓ ਆਪ ॥
One who is illuminated by the Lord's radiance within,
ਹੇ ਭਾਈ! ਪਰਮਾਤਮਾ ਆਪ ਜਿਸ ਮਨੁੱਖ ਦੇ ਹਿਰਦੇ ਵਿਚ ਆਪਣਾ ਪ੍ਰਕਾਸ਼ ਕਰਦਾ ਹੈ, ਜਾ ਕੈ ਅੰਤਰਿ = ਜਿਸ ਦੇ ਅੰਦਰ।
ਤਾ ਕਉ ਨਾਹੀ ਦੂਖ ਸੰਤਾਪ ॥
is not touched by pain and sorrow.
ਉਸ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ। ਤਾ ਕਉ = ਉਸ (ਮਨੁੱਖ) ਨੂੰ। ਸੰਤਾਪ = ਕਲੇਸ਼।
ਲਾਲੁ ਰਤਨੁ ਤਿਸੁ ਪਾਲੈ ਪਰਿਆ ॥
He holds in his robe the gems and jewels.
ਉਸ ਮਨੁੱਖ ਨੂੰ ਪ੍ਰਭੂ ਦਾ ਨਾਮ-ਲਾਲ ਲੱਭ ਪੈਂਦਾ ਹੈ, ਨਾਮ-ਰਤਨ ਮਿਲ ਜਾਂਦਾ ਹੈ। ਤਿਸੁ ਪਾਲੈ = ਉਸ ਦੇ ਪੱਲੇ ਵਿਚ। ਤਿਸੁ ਪਾਲੈ ਪਰਿਆ = ਉਸ ਨੂੰ ਮਿਲ ਜਾਂਦਾ ਹੈ।
ਸਗਲ ਕੁਟੰਬ ਓਹੁ ਜਨੁ ਲੈ ਤਰਿਆ ॥੩॥
That humble being is saved, along with all his generations. ||3||
ਉਹ ਮਨੁੱਖ ਆਪਣੇ ਸਾਰੇ ਪਰਵਾਰ ਨੂੰ (ਭੀ ਆਪਣੇ ਨਾਲ) ਲੈ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥
ਨਾ ਕਿਛੁ ਭਰਮੁ ਨ ਦੁਬਿਧਾ ਦੂਜਾ ॥
He has no doubt, double-mindedness or duality at all.
ਹੇ ਭਾਈ! ਉਸ ਮਨੁੱਖ ਨੂੰ ਕੋਈ ਭਟਕਣਾ ਨਹੀਂ ਰਹਿੰਦੀ, ਉਸ ਦੇ ਅੰਦਰ ਦੁਚਿੱਤਾ-ਪਨ ਨਹੀਂ ਰਹਿ ਜਾਂਦਾ, ਉਸ ਦੇ ਹਿਰਦੇ ਵਿਚ ਮੇਰ-ਤੇਰ ਨਹੀਂ ਹੁੰਦੀ, ਭਰਮੁ = ਭਟਕਣਾ। ਦੁਬਿਧਾ = ਦੁਚਿੱਤਾ-ਪਨ। ਦੂਜਾ = ਮੇਰ-ਤੇਰ।
ਏਕੋ ਏਕੁ ਨਿਰੰਜਨ ਪੂਜਾ ॥
He worships and adores the One Immaculate Lord alone.
ਜੇਹੜਾ ਮਨੁੱਖ ਸਿਰਫ਼ ਇੱਕ ਮਾਇਆ ਤੋਂ ਨਿਰਲੇਪ ਪ੍ਰਭੂ ਦੀ ਬੰਦਗੀ ਕਰਦਾ ਹੈ। ਨਿਰੰਜਨ = {ਨਿਰ-ਅੰਜਨ। ਅੰਜਨ = ਮਾਇਆ ਦੇ ਮੋਹ ਦੀ ਕਾਲਖ} ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ।
ਜਤ ਕਤ ਦੇਖਉ ਆਪਿ ਦਇਆਲ ॥
Wherever I look, I see the Merciful Lord.
ਹੁਣ ਮੈਂ ਜਿਧਰ ਕਿਧਰ ਵੇਖਦਾ ਹਾਂ, ਮੈਨੂੰ ਉਹ ਦਇਆ ਦਾ ਘਰ ਪ੍ਰਭੂ ਹੀ ਦਿੱਸ ਰਿਹਾ ਹੈ। ਜਤ ਕਤ = ਜਿਧਰ ਕਿਧਰ, ਹਰ ਪਾਸੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ।
ਕਹੁ ਨਾਨਕ ਪ੍ਰਭ ਮਿਲੇ ਰਸਾਲ ॥੪॥੪॥੧੫॥
Says Nanak, I have found God, the source of nectar. ||4||4||15||
ਨਾਨਕ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ ਮੈਨੂੰ) ਆਨੰਦ ਦਾ ਸੋਮਾ ਪ੍ਰਭੂ ਜੀ ਮਿਲ ਪਏ ਹਨ ॥੪॥੪॥੧੫॥ ਰਸਾਲ = {ਰਸ-ਆਲਯ} ਆਨੰਦ ਦਾ ਸੋਮਾ ॥੪॥੪॥੧੫॥