ਸੋਰਠਿ ਮਹਲਾ ਘਰੁ

Sorat'h, Fifth Mehl, First House:

ਸੋਰਠਿ ਪੰਜਵੀਂ ਪਾਤਿਸ਼ਾਹੀ।

ਜਾ ਕੈ ਹਿਰਦੈ ਵਸਿਆ ਤੂ ਕਰਤੇ ਤਾ ਕੀ ਤੈਂ ਆਸ ਪੁਜਾਈ

O Creator Lord, You fulfill the desires of those, within whose heart You abide.

ਹੇ ਕਰਤਾਰ! ਜਿਸ ਮਨੁੱਖ ਦੇ ਹਿਰਦੇ ਵਿਚ ਤੂੰ ਆ ਵੱਸਦਾ ਹੈਂ, ਉਸ ਦੀ ਤੂੰ ਹਰੇਕ ਆਸ ਪੂਰੀ ਕਰ ਦੇਂਦਾ ਹੈਂ। ਜਾ ਕੈ ਹਿਰਦੈ = ਜਿਸ ਦੇ ਹਿਰਦੇ ਵਿਚ। ਕਰਤੇ = ਹੇ ਕਰਤਾਰ! ਤੈਂ = {ਲਫ਼ਜ਼ 'ਤੂ' ਅਤੇ 'ਤੈਂ' ਦਾ ਫ਼ਰਕ ਚੇਤੇ ਰੱਖੋ। ਕੌਣ ਵੱਸਿਆ? ਤੂੰ। ਕਿਸ ਨੇ ਪੁਜਾਈ? ਤੈਂ}।

ਦਾਸ ਅਪੁਨੇ ਕਉ ਤੂ ਵਿਸਰਹਿ ਨਾਹੀ ਚਰਣ ਧੂਰਿ ਮਨਿ ਭਾਈ ॥੧॥

Your slaves do not forget You; the dust of Your feet is pleasing to their minds. ||1||

ਆਪਣੇ ਸੇਵਕ ਨੂੰ ਤੂੰ ਕਦੇ ਨਹੀਂ ਵਿੱਸਰਦਾ (ਤੇਰਾ ਸੇਵਕ ਤੈਨੂੰ ਕਦੇ ਨਹੀਂ ਭੁਲਾਂਦਾ), ਉਸ ਦੇ ਮਨ ਵਿਚ ਤੇਰੇ ਚਰਨਾਂ ਦੀ ਧੂੜ ਪਿਆਰੀ ਲੱਗਦੀ ਹੈ ॥੧॥ ਕਉ = ਨੂੰ। ਮਨਿ = ਮਨ ਵਿਚ। ਭਾਈ = ਪਿਆਰੀ ਲੱਗਦੀ ਹੈ ॥੧॥

ਤੇਰੀ ਅਕਥ ਕਥਾ ਕਥਨੁ ਜਾਈ

Your Unspoken Speech cannot be spoken.

(ਹੇ ਪ੍ਰਭੂ) ਤੂੰ ਕਿਹੋ ਜਿਹਾ ਹੈਂ, ਕੇਡਾ ਵੱਡਾ ਹੈਂ-ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ। ਅਕਥ = ਅ-ਕੱਥ, ਜੋ ਬਿਆਨ ਨਹੀਂ ਹੋ ਸਕਦੀ।

ਗੁਣ ਨਿਧਾਨ ਸੁਖਦਾਤੇ ਸੁਆਮੀ ਸਭ ਤੇ ਊਚ ਬਡਾਈ ਰਹਾਉ

O treasure of excellence, Giver of peace, Lord and Master, Your greatness is the highest of all. ||Pause||

ਹੇ ਸਾਰੇ ਗੁਣਾਂ ਦੇ ਖ਼ਜ਼ਾਨੇ! ਹੇ ਸੁਖ ਦੇਣ ਵਾਲੇ ਮਾਲਕ! ਤੇਰੀ ਵਡਿਆਈ ਸਭ ਤੋਂ ਉੱਚੀ ਹੈ (ਤੂੰ ਸਭਨਾਂ ਤੋਂ ਵੱਡਾ ਹੈਂ) ਰਹਾਉ॥ ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ! ਸਭ ਤੇ = ਸਭਨਾਂ ਤੋਂ ॥ਰਹਾਉ॥

ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖਿ ਪਾਈ

The mortal does those deeds, and those alone, which You ordained by destiny.

(ਪਰ, ਹੇ ਪ੍ਰਭੂ!) ਜੀਵ ਉਹੀ ਉਹੀ ਕਰਮ ਕਰਦਾ ਹੈ ਜਿਹੋ ਜਿਹੀ (ਆਗਿਆ) ਤੂੰ (ਉਸ ਦੇ ਮੱਥੇ ਤੇ) ਲਿਖ ਕੇ ਰੱਖ ਦਿੱਤੀ ਹੈ। ਲਿਖਿ = ਲਿਖ ਕੇ।

ਸੇਵਕ ਕਉ ਤੁਮ ਸੇਵਾ ਦੀਨੀ ਦਰਸਨੁ ਦੇਖਿ ਅਘਾਈ ॥੨॥

Your servant, whom You bless with Your service, is satisfied and fulfilled, beholding the Blessed Vision of Your Darshan. ||2||

ਆਪਣੇ ਸੇਵਕ ਨੂੰ ਤੂੰ ਆਪਣੀ ਸੇਵਾ-ਭਗਤੀ ਦੀ ਦਾਤਿ ਬਖ਼ਸ਼ੀ ਹੋਈ ਹੈ, (ਉਹ ਸੇਵਕ) ਤੇਰਾ ਦਰਸਨ ਕਰ ਕੇ ਰੱਜਿਆ ਰਹਿੰਦਾ ਹੈ ॥੨॥ ਦੇਖਿ = ਵੇਖ ਕੇ। ਅਘਾਈ = ਰੱਜ ਜਾਂਦਾ ਹੈ ॥੨॥

ਸਰਬ ਨਿਰੰਤਰਿ ਤੁਮਹਿ ਸਮਾਨੇ ਜਾ ਕਉ ਤੁਧੁ ਆਪਿ ਬੁਝਾਈ

You are contained in all, but he alone realizes this, whom You bless with understanding.

ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪ ਸਮਝ ਬਖ਼ਸ਼ਦਾ ਹੈਂ, ਉਸ ਨੂੰ ਤੂੰ ਸਾਰੇ ਹੀ ਜੀਵਾਂ ਦੇ ਅੰਦਰ ਇਕ-ਰਸ ਸਮਾਇਆ ਦਿੱਸਦਾ ਹੈਂ। ਨਿਰੰਤਰਿ = {ਨਿਰ-ਅੰਤਰ। ਅੰਤਰੁ = ਵਿੱਥ} ਵਿੱਥ ਤੋਂ ਬਿਨਾਂ, ਇਕ-ਰਸ। ਤੁਮਹਿ = ਤੂੰ ਹੀ। ਬੁਝਾਈ = ਸਮਝ ਦੇ ਦਿੱਤੀ।

ਗੁਰ ਪਰਸਾਦਿ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ ॥੩॥

By Guru's Grace, his spiritual ignorance is dispelled, and he is respected everywhere. ||3||

ਗੁਰੂ ਦੀ ਕਿਰਪਾ ਨਾਲ (ਉਸ ਮਨੁੱਖ ਦੇ ਅੰਦਰੋਂ) ਅਗਿਆਨਤਾ (ਦਾ ਹਨੇਰਾ) ਮਿਟ ਜਾਂਦਾ ਹੈ, ਉਸ ਦੀ ਸੋਭਾ ਸਭ ਥਾਈਂ ਪਸਰ ਜਾਂਦੀ ਹੈ ॥੩॥ ਪਰਸਾਦਿ = ਕਿਰਪਾ ਨਾਲ। ਸਭ ਠਾਈ = ਸਭ ਥਾਈਂ ॥੩॥

ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖੁ ਸੁਭਾਈ

He alone is spiritually enlightened, he alone is a meditator, and he alone is a man of good nature.

ਉਹੀ ਮਨੁੱਖ ਗਿਆਨਵਾਨ ਹੈ, ਉਹੀ ਮਨੁੱਖ ਸੁਰਤਿ-ਅੱਭਿਆਸੀ ਹੈ, ਉਹੀ ਮਨੁੱਖ ਪਿਆਰ-ਸੁਭਾਵ ਵਾਲਾ ਹੈ, ਗਿਆਨੀ = ਗਿਆਨਵਾਨ। ਧਿਆਨੀ = ਸੁਰਤਿ ਜੋੜਨ ਵਾਲਾ। ਸੁਭਾਈ = ਸ੍ਰੇਸ਼ਟ ਪ੍ਰੇਮ ਵਾਲਾ।

ਕਹੁ ਨਾਨਕ ਜਿਸੁ ਭਏ ਦਇਆਲਾ ਤਾ ਕਉ ਮਨ ਤੇ ਬਿਸਰਿ ਜਾਈ ॥੪॥੮॥

Says Nanak, one unto whom the Lord becomes Merciful, does not forget the Lord from his mind. ||4||8||

ਨਾਨਕ ਆਖਦਾ ਹੈ- ਜਿਸ ਮਨੁੱਖ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ, ਉਸ ਮਨੁੱਖ ਨੂੰ ਪਰਮਾਤਮਾ ਮਨ ਤੋਂ ਕਦੇ ਭੀ ਨਹੀਂ ਭੁੱਲਦਾ ॥੪॥੮॥ ਮਨ ਤੇ = ਮਨ ਤੋਂ ॥੪॥੮॥