ਭੈਰਉ ਮਹਲਾ ੫ ॥
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
ਅਪਣੇ ਦਾਸ ਕਉ ਕੰਠਿ ਲਗਾਵੈ ॥
God hugs His slave close in His Embrace.
ਪਰਮਾਤਮਾ ਆਪਣੇ ਸੇਵਕ ਨੂੰ (ਸਦਾ ਆਪਣੇ) ਗਲ ਨਾਲ ਲਾਈ ਰੱਖਦਾ ਹੈ, ਕਉ = ਨੂੰ। ਕੰਠਿ = ਗਲ ਨਾਲ।
ਨਿੰਦਕ ਕਉ ਅਗਨਿ ਮਹਿ ਪਾਵੈ ॥੧॥
He throws the slanderer into the fire. ||1||
ਅਤੇ (ਆਪਣੇ ਸੇਵਕ ਦੇ) ਦੋਖੀ ਨੂੰ (ਈਰਖਾ ਦੀ ਅੰਦਰੇ-ਅੰਦਰ ਧੁਖ ਰਹੀ) ਅੱਗ ਵਿਚ ਪਾਈ ਰੱਖਦਾ ਹੈ ॥੧॥ ਅਗਨਿ ਮਹਿ = (ਨਿੰਦਾ ਦੀ) ਅੱਗ ਵਿਚ {ਨਿੰਦਾ ਕਰਨ ਵੇਲੇ ਨਿੰਦਕ ਦੇ ਆਪਣੇ ਅੰਦਰ ਈਰਖਾ ਦੀ ਅੱਗ ਬਲ ਰਹੀ ਹੁੰਦੀ ਹੈ}। ਪਾਵੈ = ਪਾਈ ਰੱਖਦਾ ਹੈ ॥੧॥
ਪਾਪੀ ਤੇ ਰਾਖੇ ਨਾਰਾਇਣ ॥
The Lord saves His servants from the sinners.
ਨਿੰਦਕ-ਦੋਖੀ ਪਾਸੋਂ ਪਰਮਾਤਮਾ (ਆਪਣੇ ਸੇਵਕ ਨੂੰ ਸਦਾ ਆਪ) ਬਚਾਂਦਾ ਹੈ। ਤੇ = ਤੋਂ। ਰਾਖੇ = ਰੱਖਿਆ ਕਰਦਾ ਹੈ।
ਪਾਪੀ ਕੀ ਗਤਿ ਕਤਹੂ ਨਾਹੀ ਪਾਪੀ ਪਚਿਆ ਆਪ ਕਮਾਇਣ ॥੧॥ ਰਹਾਉ ॥
No one can save the sinner. The sinner is destroyed by his own actions. ||1||Pause||
ਨਿੰਦਕ-ਦੋਖੀ ਦੀ ਆਤਮਕ ਅਵਸਥਾ ਕਿਤੇ ਭੀ ਉੱਚੀ ਨਹੀਂ ਹੋ ਸਕਦੀ, (ਕਿਉਂਕਿ) ਨਿੰਦਕ-ਦੋਖੀ ਆਪਣੇ ਕਮਾਏ ਕਰਮਾਂ ਅਨੁਸਾਰ (ਸਦਾ ਨਿੰਦਾ-ਈਰਖਾ ਦੀ ਅੱਗ ਵਿਚ ਅੰਦਰੇ ਅੰਦਰ) ਸੜਦਾ ਰਹਿੰਦਾ ਹੈ ॥੧॥ ਰਹਾਉ ॥ ਗਤਿ = ਉੱਚੀ ਆਤਮਕ ਅਵਸਥਾ। ਕਤਹੂ = ਕਿਤੇ ਭੀ। ਪਚਿਆ = ਸੜਿਆ ਰਹਿੰਦਾ ਹੈ, ਅੰਦਰੇ-ਅੰਦਰ ਸੜਦਾ-ਭੁੱਜਦਾ ਰਹਿੰਦਾ ਹੈ। ਆਪ ਕਮਾਇਣੁ = ਨਿੰਦਾ-ਈਰਖਾ ਦੇ ਆਪਣੇ ਕਮਾਏ ਕਰਮਾਂ ਦੇ ਕਾਰਨ ॥੧॥ ਰਹਾਉ ॥
ਦਾਸ ਰਾਮ ਜੀਉ ਲਾਗੀ ਪ੍ਰੀਤਿ ॥
The Lord's slave is in love with the Dear Lord.
ਪਰਮਾਤਮਾ ਦੇ ਸੇਵਕ ਦੀ ਪਰਮਾਤਮਾ ਨਾਲ ਪ੍ਰੀਤ ਬਣੀ ਰਹਿੰਦੀ ਹੈ,
ਨਿੰਦਕ ਕੀ ਹੋਈ ਬਿਪਰੀਤਿ ॥੨॥
The slanderer loves something else. ||2||
ਪਰ ਸੇਵਕ ਦੇ ਦੋਖੀ ਦਾ (ਨਿੰਦਾ-ਈਰਖਾ ਆਦਿਕ) ਭੈੜੇ ਕੰਮਾਂ ਨਾਲ ਪਿਆਰ ਬਣਿਆ ਰਹਿੰਦਾ ਹੈ ॥੨॥ ਬਿਪਰੀਤਿ = ਉਲਟੇ ਪਾਸੇ ਪ੍ਰੀਤ, ਭੈੜੇ ਕੰਮਾਂ ਨਾਲ ਪਿਆਰ ॥੨॥
ਪਾਰਬ੍ਰਹਮਿ ਅਪਣਾ ਬਿਰਦੁ ਪ੍ਰਗਟਾਇਆ ॥
The Supreme Lord God has revealed His Innate Nature.
(ਸਦਾ ਹੀ) ਪਰਮਾਤਮਾ ਨੇ (ਆਪਣੇ ਸੇਵਕ ਦੀ ਲਾਜ ਰੱਖ ਕੇ) ਆਪਣਾ ਮੁੱਢ-ਕਦੀਮਾਂ ਦਾ (ਇਹ) ਸੁਭਾਉ (ਜਗਤ ਵਿਚ) ਪਰਗਟ ਕੀਤਾ ਹੈ, ਪਾਰਬ੍ਰਹਮਿ = ਪਰਮਾਤਮਾ ਨੇ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ।
ਦੋਖੀ ਅਪਣਾ ਕੀਤਾ ਪਾਇਆ ॥੩॥
The evil-doer obtains the fruits of his own actions. ||3||
(ਸੇਵਕ ਦੇ) ਨਿੰਦਕ-ਦੋਖੀ ਨੇ (ਭੀ ਸਦਾ) ਆਪਣੇ ਕੀਤੇ ਮੰਦੇ ਕਰਮ ਦਾ ਫਲ ਭੁਗਤਿਆ ਹੈ ॥੩॥ ਦੋਖੀ = ਨਿੰਦਕ ॥੩॥
ਆਇ ਨ ਜਾਈ ਰਹਿਆ ਸਮਾਈ ॥
God does not come or go; He is All-pervading and permeating.
ਜਿਹੜਾ ਪਰਮਾਤਮਾ ਨਾਹ ਜੰਮਦਾ ਹੈ ਨਾਹ ਮਰਦਾ ਹੈ ਜਿਹੜਾ ਪਰਮਾਤਮਾ ਸਭ ਥਾਈਂ ਵਿਆਪਕ ਹੈ, ਆਇ ਨ ਜਾਈ = ਜਿਹੜਾ ਪ੍ਰਭੂ ਨਾਹ ਜੰਮਦਾ ਹੈ ਨਾਹ ਮਰਦਾ ਹੈ। ਰਹਿਆ ਸਮਾਈ = ਜਿਹੜਾ ਪ੍ਰਭੂ ਸਭ ਥਾਂ ਵਿਆਪਕ ਹੈ।
ਨਾਨਕ ਦਾਸ ਹਰਿ ਕੀ ਸਰਣਾਈ ॥੪॥੧੩॥
Slave Nanak seeks the Sanctuary of the Lord. ||4||13||
ਹੇ ਨਾਨਕ! ਉਸ ਦੇ ਦਾਸ (ਸਦਾ) ਉਸ ਦੀ ਸਰਨ ਪਏ ਰਹਿੰਦੇ ਹਨ ॥੪॥੧੩॥ ਨਾਨਕ = ਹੇ ਨਾਨਕ! ॥੪॥੧੩॥