ਸਿਰੀਰਾਗੁ ਮਹਲਾ

Siree Raag, First Mehl:

ਸਿਰੀ ਰਾਗ, ਪਹਿਲੀ ਪਾਤਸ਼ਾਹੀ।

ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ

Listen, O my mind, my friend, my darling: now is the time to meet the Lord.

ਹੇ ਪਿਆਰੇ ਮਿਤ੍ਰ ਮਨ! (ਮੇਰੀ ਸਿੱਖਿਆ) ਸੁਣ। ਪਰਮਾਤਮਾ ਨੂੰ ਮਿਲ, (ਮਿਲਣ ਦਾ) ਇਹ (ਮਨੁੱਖਾ ਜਨਮ ਹੀ) ਵੇਲਾ ਹੈ।

ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ

As long as there is youth and breath, give this body to Him.

ਜਦੋਂ ਤਕ ਜੁਆਨੀ ਵਿਚ (ਹਾਂ ਤੇ) ਸਾਹ ਆ ਰਿਹਾ ਹੈ, ਤਦੋਂ ਤਕ ਹੀ ਇਹ ਸਰੀਰ ਕੰਮ ਦੇ ਰਿਹਾ ਹੈ। ਜੋਬਨਿ = ਜੁਆਨੀ ਵਿਚ। ਜਬ ਲਗੁ = ਜਦੋਂ ਤਕ। ਦੇਹ = ਸਰੀਰ।

ਬਿਨੁ ਗੁਣ ਕਾਮਿ ਆਵਈ ਢਹਿ ਢੇਰੀ ਤਨੁ ਖੇਹ ॥੧॥

Without virtue, it is useless; the body shall crumble into a pile of dust. ||1||

ਜੇ ਪ੍ਰਭੂ ਦੇ ਗੁਣ (ਆਪਣੇ ਅੰਦਰ) ਨਾਹ ਵਸਾਏ, ਤਾਂ ਇਹ ਸਰੀਰ ਕਿਸ ਕੰਮ? ਇਹ ਤਾਂ ਆਖ਼ਰ ਢਹਿ ਕੇ ਮਿੱਟੀ ਦੀ ਢੇਰੀ ਹੋ ਜਾਇਗਾ ॥੧॥ ਆਵਈ = ਆਵੈ, ਆਉਂਦਾ। ਢਹਿ = ਢਹਿ ਕੇ। ਢੇਰੀ ਖੇਹੁ = ਖੇਹੁ ਦੀ ਡੇਰੀ॥੧॥

ਮੇਰੇ ਮਨ ਲੈ ਲਾਹਾ ਘਰਿ ਜਾਹਿ

O my mind, earn the profit, before you return home.

ਹੇ ਮੇਰੇ ਮਨ! (ਇਥੋਂ ਆਤਮਕ) ਲਾਭ ਖੱਟ ਕੇ (ਆਪਣੇ ਪਰਲੋਕ) ਘਰ ਵਿਚ ਜਾਹ। ਲਾਹਾ = ਲਾਭ। ਲੈ = ਲੈ ਕੇ। ਘਰਿ = (ਆਪਣੇ) ਘਰ ਵਿਚ।

ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ ॥੧॥ ਰਹਾਉ

The Gurmukh praises the Naam, and the fire of egotism is extinguished. ||1||Pause||

ਗੁਰੂ ਦੀ ਸਰਨ ਪੈ ਕੇ (ਇਥੇ) ਪ੍ਰਭੂ ਦਾ ਨਾਮ ਸਲਾਹੁਣਾ ਚਾਹੀਦਾ ਹੈ, ਨਾਮ ਦੀ ਬਰਕਤਿ ਨਾਲ ਹਉਮੈ ਦੀ ਅੱਗ (ਅੰਦਰੋਂ) ਮਿਟ ਜਾਂਦੀ ਹੈ (ਇਹ ਅੱਗ ਕਿ ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ-ਬੁੱਝ ਜਾਂਦੀ ਹੈ) ॥੧॥ ਰਹਾਉ ॥ ਨਿਵਰੀ = ਦੂਰ ਹੋ ਜਾਇਗੀ। ਭਾਹਿ = ਅੱਗ॥੧॥ਰਹਾਉ॥

ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ

Again and again, we hear and tell stories; we read and write and understand loads of knowledge,

(ਪੜ੍ਹੇ ਹੋਏ ਲੋਕ) ਬੇਅੰਤ ਪੁਸਤਕਾਂ ਲਿਖ ਲਿਖ ਕੇ ਪੜ੍ਹ ਪੜ੍ਹ ਕੇ ਵਿਚਾਰਦੇ ਹਨ, (ਗਿਆਨ ਦੀਆਂ ਗੱਲਾਂ) ਸੁਣ ਸੁਣ ਕੇ (ਲੋਕਾਂ ਦੀਆਂ ਨਜ਼ਰਾਂ ਵਿਚ ਵਿਚਾਰਵਾਨ (ਦਿੱਸਣ ਦਾ) ਵਿਅਰਥ ਜਤਨ ਕਰਦੇ ਹਨ। ਸੁਣਿ = ਸੁਣ ਕੇ। ਗੰਢਣੁ ਗੰਢੀਐ = ਗਾਂਢਾ ਗੰਢੀਦਾ ਹੈ, ਵਿਅਰਥ ਜਤਨ ਕਰੀਦਾ ਹੈ, ਲੋਕਾਂ ਨੂੰ ਪਤਿਆਣ ਵਾਲਾ ਹੀ ਉੱਦਮ ਕਰੀਦਾ ਹੈ। ਲਿਖਿ = ਲਿਖ ਕੇ। ਬੁਝਹਿ = ਵਿਚਾਰਦੇ ਹਨ। ਭਾਰੁ = ਪੁਸਤਕਾਂ ਦਾ ਭਾਰ, ਬਹੁਤ ਪੁਸਤਕਾਂ। ਅਹਿ = ਦਿਨ। ਨਿਸਿ = ਰਾਤ।

ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ

but still, desires increase day and night, and the disease of egotism fills us with corruption.

ਪਰ ਅੰਤਰ ਆਤਮੇ ਦਿਨ-ਰਾਤ ਬਹੁਤ ਤ੍ਰਿਸ਼ਨਾ (ਵਿਆਪ ਰਹੀ) ਹੈ, ਅੰਦਰ ਹਉਮੈ ਦਾ ਰੋਗ, ਹਉਮੈ ਦਾ ਵਿਕਾਰ (ਕਾਇਮ) ਹੈ। ਅਗਲੀ = ਬਹੁਤ।

ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ ॥੨॥

That Carefree Lord cannot be appraised; His Real Value is known only through the Wisdom of the Guru's Teachings. ||2||

(ਦੂਜੇ ਪਾਸੇ) ਉਹ ਪਰਮਾਤਮਾ (ਇਸ ਚੁੰਚ-ਗਿਆਨਤਾ ਦੀ) ਪਰਵਾਹ ਨਹੀਂ ਕਰਦਾ, (ਸਾਡੇ ਗਿਆਨ) ਉਸ ਨੂੰ ਤੋਲ ਭੀ ਨਹੀਂ ਸਕਦੇ। ਗੁਰੂ ਦੀ ਮਤਿ ਲੈ ਕੇ ਉਸ ਦੀ ਕਦਰ ਸਮਝ ॥੨॥ ਅਤੋਲਵਾ = ਜੋ ਤੋਲਿਆ ਨ ਜਾ ਸਕੇ, ਜਿਸ ਦੇ ਬਰਾਬਰ ਦਾ ਲੱਭਿਆ ਨ ਜਾ ਸਕੇ। ਸਾਰੁ = ਸੰਭਾਲ, ਸਮਝ ਲੈ। ਕੀਮਤਿ = ਕਦਰ॥੨॥

ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ

Even if someone has hundreds of thousands of clever mental tricks, and the love and company of hundreds of thousands of people

ਜੇ ਮੈਂ ਲੱਖਾਂ ਚਤੁਰਾਈਆਂ ਕਰਾਂ, ਜੇ ਮੈਂ ਲੱਖਾਂ ਬੰਦਿਆਂ ਨਾਲ ਪ੍ਰੀਤ ਕਰਾਂ, ਮਿਲਾਪ ਪੈਦਾ ਕਰਾਂ, ਕਰੀ = ਕਰੀਂ, ਮੈਂ ਕਰਾਂ। ਸਿਉ = ਨਾਲ।

ਬਿਨੁ ਸੰਗਤਿ ਸਾਧ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ

still, without the Saadh Sangat, the Company of the Holy, he will not feel satisfied. Without the Name, all suffer in sorrow.

ਗੁਰੂ ਦੀ ਸੰਗਤਿ ਕਰਨ ਤੋਂ ਬਿਨਾ ਅੰਦਰਲੀ ਤ੍ਰਿਸ਼ਨਾ ਮੁੱਕਦੀ ਨਹੀਂ। ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਨਸਕ ਦੁੱਖ ਕਲੇਸ਼ ਬਣਿਆ ਹੀ ਰਹਿੰਦਾ ਹੈ। ਧ੍ਰਾਪੀਆ = ਰੱਜਦਾ, ਤਸੱਲੀ ਹੁੰਦੀ। ਬਿਨੁ ਨਾਵੈ = ਪ੍ਰਭੂ ਦਾ ਨਾਮ ਜਪਣ ਤੋਂ ਬਿਨਾ। ਸੰਤਾਪੁ = ਕਲੇਸ਼।

ਹਰਿ ਜਪਿ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪੁ ॥੩॥

Chanting the Name of the Lord, O my soul, you shall be emancipated; as Gurmukh, you shall come to understand your own self. ||3||

ਹੇ ਮੇਰੀ ਜਿੰਦੇ! ਪਰਮਾਤਮਾ ਦਾ ਨਾਮ ਜਪ ਕੇ ਹੀ (ਇਸ ਤ੍ਰਿਸ਼ਨਾ ਤੋਂ) ਖ਼ਲਾਸੀ ਹੋ ਸਕਦੀ ਹੈ (ਕਿਉਂਕਿ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਨਾਮ ਜਪਦਾ ਹੈ, ਉਹ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ ॥੩॥ ਜੀਅ ਰੇ = ਹੇ ਜਿੰਦੇ! ਚੀਨੈ = ਪਛਾਣਦਾ ਹੈ। ਆਪੁ = ਆਪਣੇ ਆਪ ਨੂੰ॥੩॥

ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ

I have sold my body and mind to the Guru, and I have given my mind and head as well.

ਜਿਸ ਮਨੁੱਖ ਨੇ (ਨਾਮ ਦੇ ਵੱਟੇ) ਆਪਣਾ ਤਨ ਤੇ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੱਤਾ, ਜਿਸ ਨੇ ਮਨ ਹਵਾਲੇ ਕੀਤਾ ਤੇ ਸਿਰ ਵੀ ਹਵਾਲੇ ਕਰ ਦਿੱਤਾ, ਪਹਿ = ਪਾਸ। ਵੇਚਿਆ = (ਨਾਮ ਦੇ ਵੱਟੇ) ਹਵਾਲੇ ਕਰ ਦਿੱਤਾ। ਨਾਲਿ = ਭੀ।

ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ

I was seeking and searching for Him throughout the three worlds; then, as Gurmukh, I sought and found Him.

ਉਸ ਨੇ ਗੁਰੂ ਦੀ ਰਾਹੀਂ ਖੋਜ ਕਰ ਕੇ ਉਸ ਪ੍ਰਭੂ ਨੂੰ (ਆਪਣੇ ਅੰਦਰ ਹੀ) ਵੇਖ ਲਿਆ, ਜਿਸ ਨੂੰ ਲੱਭਣ ਵਾਸਤੇ ਸਾਰਾ ਜਗਤ ਖੋਜ ਭਾਲਿਆ ਸੀ। ਖੋਜਿ = ਖੋਜ ਕੇ। ਗੁਰਮੁਖਿ = ਗੁਰੂ ਦੀ ਰਾਹੀਂ। ਨਿਹਾਲਿ = ਨਿਹਾਲਿਆ, ਵੇਖ ਲਿਆ।

ਸਤਗੁਰਿ ਮੇਲਿ ਮਿਲਾਇਆ ਨਾਨਕ ਸੋ ਪ੍ਰਭੁ ਨਾਲਿ ॥੪॥੧੭॥

The True Guru has united me in Union, O Nanak, with that God. ||4||17||

ਹੇ ਨਾਨਕ! ਸਰਨ ਪਏ ਨੂੰ ਗੁਰੂ ਨੇ ਆਪਣੇ ਚਰਨਾਂ ਵਿਚ ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ, ਅਤੇ ਉਹ ਪ੍ਰਭੂ (ਆਪਣੇ ਅੰਦਰ) ਅੰਗ-ਸੰਗ ਹੀ ਵਿਖਾ ਦਿੱਤਾ ॥੪॥੧੭॥ ਸਤਿਗੁਰਿ = ਸਤਿਗੁਰ ਨੇ। ਮੇਲਿ = (ਆਪਣੇ ਚਰਨਾਂ ਵਿਚ) ਮਿਲਾ ਕੇ॥੪॥