ਅੜਿਲ

ARIL

ਅੜਿਲ:

ਆਲਸ ਸਬਦ ਸੁ ਮੁਖ ਤੇ ਆਦਿ ਬਖਾਨੀਐ

'ਆਲਸ' ਸ਼ਬਦ ਨੂੰ ਪਹਿਲਾਂ ਮੁਖ ਤੋਂ ਉਚਾਰੋ।

ਚਾਰ ਬਾਰ ਨ੍ਰਿਪ ਸਬਦ ਸੁ ਹਰਿ ਕਹਿ ਠਾਨੀਐ

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜ ਕੇ (ਅੰਤ ਤੇ) 'ਹਰਿ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।

ਹੋ ਛੰਦ ਪਾਧੜੀ ਮਾਝ ਨਿਡਰ ਹੋਇ ਦੀਜੀਐ ॥੧੨੭੯॥

Saying the word “Aalasaya”, add the word “Nrip” four times the nadd the word “ari” and in this way know all the names of Tupak and use them fearlessly in Paadhari stanza.1279.

(ਇਸ ਨੂੰ) ਨਿਸੰਗ ਹੋ ਕੇ ਪਾਧੜੀ ਛੰਦ ਵਿਚ ਵਰਤੋ ॥੧੨੭੯॥

ਤਰੁਨ ਦੰਤ ਪਦ ਮੁਖ ਤੇ ਆਦਿ ਬਖਾਨੀਐ

ਪਹਿਲਾਂ 'ਤਰੁਨ ਦੰਤ' (ਜਵਾਨੀ ਨੂੰ ਦੰਦਣ ਵਾਲਾ ਬੁਢਾਪਾ) ਸ਼ਬਦ ਮੁਖ ਤੋਂ ਕਹੋ।

ਅਰਿ ਕਹਿ ਨ੍ਰਿਪ ਪਦ ਬਾਰ ਚਾਰ ਪੁਨਿ ਠਾਨੀਐ

ਫਿਰ 'ਅਰਿ' ਪਦ ਕਹਿ ਕੇ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਹ੍ਰਿਦੈ ਬਖਾਨੀਅਹਿ

(ਫਿਰ) 'ਅਰਿ' ਪਦ ਕਹਿ ਕੇ ਹਿਰਦੇ ਵਿਚ ਤੁਪਕ ਦਾ ਨਾਮ ਸਮਝ ਲਵੋ।

ਹੋ ਛੰਦ ਰੁਆਲਾ ਬਿਖੈ ਨਿਡਰ ਹੁਇ ਠਾਨੀਅਹਿ ॥੧੨੮੦॥

Saying the word “Tarundant”, from the month, add the word “ari”, then uttering the word “Nrip” four times and adding the word “ari” describe the names of Tupak in Ruaalaa stanza.1280.

(ਇਸ ਨੂੰ) ਰੁਆਲਾ ਛੰਦ ਵਿਚ ਨਿਡਰ ਹੋ ਕੇ ਵਰਤੋ ॥੧੨੮੦॥

ਜੋਬਨਾਤ ਅੰਤਕ ਪਦ ਪ੍ਰਿਥਮ ਉਚਾਰੀਐ

'ਜੋਬਨਾਂਤ ਅੰਤਕ' ਪਦ ਪਹਿਲਾਂ ਉਚਾਰੋ।

ਚਾਰ ਬਾਰ ਨ੍ਰਿਪ ਸਬਦ ਤਵਨ ਪਰ ਡਾਰੀਐ

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਉਸ ਨਾਲ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ

(ਫਿਰ) 'ਅਰਿ' ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।

ਹੋ ਛੰਦ ਚਉਪਈ ਮਾਹਿ ਨਿਸੰਕ ਬਖਾਨੀਐ ॥੧੨੮੧॥

Saying the word “Yovnaantak”, add the word “Nrip” four times and then adding the word “ari” and recognize the names of Tupak, use them in CHaupai stanza.1281.

(ਇਸ ਨੂੰ) ਚੌਪਈ ਛੰਦ ਵਿਚ ਨਿਸੰਗ ਹੋ ਕੇ ਬਖਾਨ ਕਰੋ ॥੧੨੮੧॥

ਤਰੁਨ ਦੰਤ ਅਰਿ ਸਬਦ ਸੁ ਮੁਖ ਤੇ ਭਾਖੀਐ

ਪਹਿਲਾਂ 'ਤਰੁਨ ਦੰਤ ਅਰਿ' ਸ਼ਬਦ ਮੂੰਹ ਤੋਂ ਕਹੋ।

ਚਤੁਰ ਬਾਰਿ ਨ੍ਰਿਪ ਸਬਦ ਤਵਨ ਕੇ ਰਾਖੀਐ

(ਫਿਰ) ਉਸ ਨਾਲ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ

(ਇਸ ਨੂੰ) ਸਭ ਤੁਪਕ ਦਾ ਨਾਮ ਮਨ ਵਿਚ ਜਾਣ ਲਵੋ।

ਹੋ ਸੁਧਨਿ ਦੋਹਰਾ ਮਾਹਿ ਨਿਡਰ ਹੁਇ ਦੀਜੀਐ ॥੧੨੮੨॥

Saying the word “Tarundant ari,” add the word “Nrip” four times and in this way, use th names of Tupak consciously in Dohra stanza.1282.

ਇਸ ਨੂੰ ਨਿਡਰ ਹੋ ਕੇ ਦੋਹਰੇ ਵਿਚ ਵਰਤਣਾ ਚੇਤੇ ਰਖੋ ॥੧੨੮੨॥

ਜੋਬਨਾਰਿ ਅਰਿ ਪਦ ਕੋ ਆਦਿ ਬਖਾਨੀਐ

ਪਹਿਲਾਂ 'ਜੋਬਨਾਰਿ ਅਰਿ' ਪਦ ਨੂੰ ਬਖਾਨ ਕਰੋ।

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਠਾਨੀਐ

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਉਸ ਨਾਲ ਜੋੜੋ।

ਸਤ੍ਰੁ ਸਬਦ ਕੋ ਅੰਤਿ ਤਵਨ ਕੇ ਭਾਖੀਐ

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਚਿਤਿ ਰਾਖੀਐ ॥੧੨੮੩॥

Saying the words “Yovnaari ari”, add the word “Nrip” four times and uttering the word “Shatur” at the end know all the names of Tupak.1283.

(ਇਸ ਨੂੰ) ਸਭ ਸੂਝਵਾਨ ਤੁਪਕ ਦੇ ਨਾਮ ਵਜੋਂ ਜਾਣੋ ॥੧੨੮੩॥

ਚਤੁਰਥ ਅਵਸਥਾ ਅਰਿ ਪਦ ਆਦਿ ਬਖਾਨੀਐ

ਪਹਿਲਾਂ 'ਚਤੁਰਥ ਅਵਸਥਾ' (ਬੁਢਾਪਾ) ਨਾਲ 'ਅਰਿ' ਸ਼ਬਦ ਬਖਾਨ ਕਰੋ।

ਚਤੁਰ ਬਾਰ ਨ੍ਰਿਪ ਸਬਦ ਤਵਨ ਕੇ ਠਾਨੀਐ

ਉਸ ਨਾਲ (ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਅੰਤਿ ਸੁ ਬਹੁਰਿ ਬਖਾਨਿ ਕੈ

ਮਗਰੋਂ 'ਸਤ੍ਰੁ' ਸ਼ਬਦ ਨੂੰ ਅੰਤ ਵਿਚ ਕਹੋ।

ਹੋ ਸਕਲ ਤੁਪਕ ਕੇ ਨਾਮ ਲੀਜੀਐ ਜਾਨਿ ਕੈ ॥੧੨੮੪॥

Saying the word “Chaturath avastha ari”, add the word “Nrip” four times and then uttering the word “Shatru” at the end know all the names of Tupak.1284.

(ਇਸ ਨੂੰ) ਸਭ ਤੁਪਕ ਦਾ ਨਾਮ ਜਾਣ ਲਵੋ ॥੧੨੮੪॥

ਜਮਪਾਸੀ ਕੇ ਨਾਮਨ ਆਦਿ ਉਚਾਰੀਐ

ਪਹਿਲਾਂ 'ਜਮਪਾਸੀ' ਦੇ ਨਾਂਵਾਂ ਨੂੰ ਉਚਾਰੋ।

ਹਰਿ ਕਹਿ ਨ੍ਰਿਪ ਪਦ ਬਾਰ ਚਾਰ ਫੁਨਿ ਡਾਰੀਐ

(ਫਿਰ) 'ਹਰਿ' ਪਦ ਕਹਿ ਕੇ ਮਗਰੋਂ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਸੁਕਬਿ ਤੁਪਕ ਕੇ ਨਾਮ ਭਾਖ ਅਰਿ ਲੀਜੀਐ

(ਅੰਤ ਉਤੇ) ਕਵੀਓ! 'ਅਰਿ' ਸ਼ਬਦ ਲਗਾ ਕੇ ਤੁਪਕ ਦੇ ਨਾਮ ਕਥਨ ਕਰ ਲਵੋ।

ਹੋ ਸੁਧਨਿ ਸਵੈਯਾ ਮਾਝ ਨਿਡਰ ਹੁਇ ਦੀਜੀਐ ॥੧੨੮੫॥

Uttering firstly the names of the noose of Yama, add the word “Har” and hen the word “Nrip” four times and in this way, O good poet know the names of Tupak and use them consciously in Swayyas.1285.

(ਇਨ੍ਹਾਂ ਨੂੰ) ਸਵੈਯੇ ਵਿਚ ਨਿਸੰਗ ਹੋ ਕੇ ਵਰਤਣ ਦਾ ਚੇਤਾ ਰਖੋ ॥੧੨੮੫॥

ਅਰਬਲਾਰਿ ਅਰਿ ਆਦਿ ਉਚਾਰਨ ਕੀਜੀਐ

ਪਹਿਲਾਂ 'ਅਰਬਲਾਰਿ (ਉਮਰ-ਵੈਰੀ, ਮ੍ਰਿਤੂ) ਅਰਿ' ਦਾ ਉਚਾਰਨ ਕਰੋ।

ਚਾਰ ਬਾਰ ਪਤਿ ਸਬਦ ਤਵਨ ਕੇ ਦੀਜੀਐ

ਫਿਰ ਚਾਰ ਵਾਰ 'ਪਤਿ' ਪਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਅਹਿ

(ਇਸ ਨੂੰ) ਸਭ ਹਿਰਦੇ ਵਿਚ ਤੁਪਕ ਦਾ ਨਾਮ ਸਮਝ ਲਵੋ।

ਹੋ ਛੰਦ ਕੁੰਡਰੀਆ ਮਾਹਿ ਸੰਕ ਤਜਿ ਦੀਜੀਅਹਿ ॥੧੨੮੬॥

Saying firstly the words “Aribalaari ari”, add the word “Pati” four times and know all the names of Tupak for using them in Kundaryaa stanza.1286.

(ਇਸ ਦਾ) ਕੁੰਡਲੀਆ ਛੰਦ ਵਿਚ ਨਿਸੰਗ ਪ੍ਰਯੋਗ ਕਰੋ ॥੧੨੮੬॥

ਆਰਜਾਰਿ ਅਰਿ ਆਦਿ ਉਚਾਰਨ ਕੀਜੀਐ

ਪਹਿਲਾਂ 'ਆਰਜਾਰਿ (ਮੌਤ) ਅਰਿ' ਸ਼ਬਦ ਉਚਾਰੋ।

ਚਾਰ ਬਾਰ ਨ੍ਰਿਪ ਪਦ ਕੋ ਬਹੁਰਿ ਭਣੀਜੀਐ

ਫਿਰ ਚਾਰ ਵਾਰ 'ਨ੍ਰਿਪ' ਪਦ ਨੂੰ ਕਥਨ ਕਰੋ।

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ

ਫਿਰ 'ਅਰਿ' ਪਦ ਜੋੜ ਕੇ ਸਿਆਣੇ ਲੋਗ ਤੁਪਕ ਦਾ ਨਾਮ ਪਛਾਣਨ।

ਹੋ ਛੰਦ ਝੂਲਨਾ ਮਾਹਿ ਨਿਸੰਕ ਬਖਾਨੀਐ ॥੧੨੮੭॥

Saying firstly the words “Aarjaar ari”. Add the word “Nrip” four times and uttering the word “ari”, recognize all the names of Tupak for using them in Jhoolnaa stanza.1287.

(ਇਸ ਨੂੰ) ਝੂਲਨਾ ਛੰਦ ਵਿਚ ਨਿਸੰਗ ਹੋ ਕੇ ਬਖਾਨ ਕਰਨ ॥੧੨੮੭॥

ਦੇਹਬਾਸੀ ਅਰਿ ਹਰਿ ਪਦ ਆਦਿ ਭਨੀਜੀਐ

ਪਹਿਲਾਂ 'ਦੇਹਬਾਸੀ (ਜੀਵਨ) ਅਰਿ ਹਰਿ' ਪਦ ਦਾ ਕਥਨ ਕਰੋ।

ਚਾਰ ਬਾਰ ਨ੍ਰਿਪ ਸਬਦ ਸੁ ਬਹੁਰਿ ਕਹੀਜੀਐ

ਮਗਰੋਂ ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਚਤੁਰ ਬਿਚਾਰੀਐ

(ਫਿਰ) 'ਅਰਿ' ਸ਼ਬਦ ਕਹਿ ਕੇ ਸੂਝਵਾਨ ਤੁਪਕ ਦੇ ਨਾਮ ਵਜੋਂ ਵਿਚਾਰਨ।

ਹੋ ਛੰਦ ਅੜਿਲ ਕੇ ਮਾਹਿ ਨਿਡਰ ਕਹਿ ਡਾਰੀਐ ॥੧੨੮੮॥

Saying firstly the words “Dehvaasi ari Har”, and uttering the word “Nrip” four times, add the word “ari” and considering the names of Tupak, use them fearlessly in Aril stanza.1288.

(ਇਸ ਦਾ) ਅੜਿਲ ਛੰਦ ਵਿਚ ਨਿਝਕ ਹੋ ਕੇ ਪ੍ਰਯੋਗ ਕਰਨ ॥੧੨੮੮॥

ਬਪੁਬਾਸੀ ਅਰਿ ਅਰਿ ਸਬਦਾਦਿ ਬਖਾਨੀਐ

ਪਹਿਲਾਂ 'ਬਪੁਬਾਸੀ' (ਜੀਵਨ) ਅਰਿ ਅਰਿ' ਸ਼ਬਦ ਕਥਨ ਕਰੋ।

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਠਾਨੀਐ

ਉਸ ਨਾਲ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ

(ਫਿਰ) 'ਅਰਿ' ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।

ਹੋ ਛੰਦ ਚੰਚਰੀਆ ਮਾਹਿ ਨਿਸੰਕ ਪ੍ਰਮਾਨੀਐ ॥੧੨੮੯॥

Saying firstly the words “Vapuvaasi ari”, add the word “Nrip” four times and uttering the word “ari” know the names of Tupak for using them in CHandchariyaa stanza.1289.

(ਇਸ ਦਾ) ਚੰਚਰੀਆ ਛੰਦ ਵਿਚ ਨਿਸੰਗ ਪ੍ਰਯੋਗ ਕਰੋ ॥੧੨੮੯॥

ਤਨਬਾਸੀ ਅਰ ਹਰਿ ਕੋ ਆਦਿ ਬਖਾਨਿ ਕੈ

ਪਹਿਲਾ 'ਤਨਬਾਸੀ (ਜੀਵਨ) ਅਰਿ ਹਰਿ' ਸ਼ਬਦ ਦਾ ਬਖਾਨ ਕਰੋ।

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਠਾਨਿ ਨੈ

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ

(ਮਗਰੋਂ) 'ਅਰਿ' ਕਹਿ ਕੇ ਸੂਝਵਾਨੋ! ਤੁਪਕ ਦੇ ਨਾਮ ਵਜੋਂ ਪਛਾਣੋ।

ਹੋ ਕਰਹੁ ਉਚਾਰਨ ਤਹਾ ਜਹਾ ਜੀਅ ਜਾਨੀਐ ॥੧੨੯੦॥

Saying firstly the words “Tanvaasi ari Har”, add the word “:Nrip four times and uttering the word “ari” recognize cleverly the names of Tupak for using them as desired.1290.

ਜਿਥੇ ਜੀ ਕਰੇ, ਉਥੇ (ਇਸ ਦਾ) ਉਚਾਰਨ ਕਰੋ ॥੧੨੯੦॥

ਅਸੁਰ ਸਬਦ ਕੋ ਆਦਿ ਉਚਾਰਨ ਕੀਜੀਐ

ਪਹਿਲਾਂ 'ਅਸੁਰ' ਸ਼ਬਦ ਦਾ ਉਚਾਰਨ ਕਰੋ।

ਪਿਤ ਕਹਿ ਨ੍ਰਿਪ ਪਦ ਅੰਤਿ ਤਵਨ ਕੇ ਦੀਜੀਐ

ਫਿਰ 'ਪਿਤ' ਕਹਿ ਕੇ ਉਸ ਦੇ ਅੰਤ ਉਤੇ 'ਨ੍ਰਿਪ' ਸ਼ਬਦ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ

(ਇਸ ਨਾਲ) 'ਅਰਿ' ਸ਼ਬਦ ਕਹਿ ਕੇ ਤੁਪਕ ਦੇ ਨਾਮ ਵਜੋਂ ਸੂਝਵਾਨ ਪਛਾਣ ਕਰਨ।

ਹੋ ਨਿਡਰ ਬਖਾਨੋ ਤਹਾ ਜਹਾ ਜੀਅ ਜਾਨੀਐ ॥੧੨੯੧॥

Saying firsly the word “Asur”, add the word “Pit” and then the word “Nrip” at the end and then uttering the word “Nrip” at the end and then uttering the word “ari” recognize the names of Tupak for using them as desired.1291.

ਜਿਥੇ ਜੀ ਕਰੇ, ਨਿਸੰਗ ਹੋ ਕੇ ਕਥਨ ਕਰਨ ॥੧੨੯੧॥

ਰਾਛਸਾਰਿ ਪਦ ਮੁਖ ਤੇ ਆਦਿ ਬਖਾਨੀਅਹੁ

ਪਹਿਲਾਂ 'ਰਾਛਸਾਰਿ' ਸ਼ਬਦ ਮੁਖ ਤੋਂ ਕਹੋ।

ਚਾਰ ਬਾਰ ਪਤਿ ਸਬਦ ਤਵਨ ਕੇ ਠਾਨੀਅਹੁ

(ਫਿਰ) ਚਾਰ ਵਾਰ 'ਪਤਿ' ਸ਼ਬਦ ਉਸ ਨਾਲ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਚਿਤ ਮੈ ਜਾਨ ਲੈ

(ਫਿਰ) 'ਅਰਿ' ਸ਼ਬਦ ਕਹਿ ਕੇ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਜਾਣ ਲਵੋ।

ਹੋ ਜੋ ਪੂਛੈ ਤੁਹਿ ਆਇ ਨਿਸੰਕ ਬਤਾਇ ਦੈ ॥੧੨੯੨॥

Saying the word “Raakshsaari”, add the word “Pati” four tiems and then uttering the word “ari” at the end, know the names of Tupak for conveying to all unhesitatingly.1292.

ਜੇ ਕੋਈ ਤੁਹਾਨੂੰ ਪੁਛੇ, ਤਾਂ ਨਿਸੰਗ ਹੋ ਕੇ ਦਸ ਦਿਓ ॥੧੨੯੨॥

ਦਾਨਵਾਰਿ ਪਦ ਮੁਖ ਤੇ ਸੁਘਰਿ ਪ੍ਰਿਥਮ ਉਚਰਿ

ਪਹਿਲਾਂ 'ਦਾਨਵਾਰਿ' (ਦਾਨਵ ਦਾ ਵੈਰੀ) ਪਦ ਮੁਖ ਤੋਂ ਉਚਾਰੋ।

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਅੰਤਿ ਧਰੁ

ਉਸ ਦੇ ਅੰਤ ਵਿਚ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨ ਲੈ

(ਫਿਰ) 'ਅਰਿ' ਪਦ ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।

ਹੋ ਸੁਕਬਿ ਸਭਾ ਕੇ ਮਾਝ ਨਿਡਰ ਹੁਇ ਰਾਖ ਦੈ ॥੧੨੯੩॥

Saying firstly the word “Daanvaari”, add the word “Nrip” four times and then adding the word “ari”, know the name of Tupak for uttering them fearlessly.1293.

(ਇਸ ਦਾ) ਕਵੀਆਂ ਦੀ ਸਭਾ ਵਿਚ ਨਿਸੰਗ ਹੋ ਕੇ ਪ੍ਰਯੋਗ ਕਰੋ ॥੧੨੯੩॥

ਅਮਰਾਰਦਨ ਅਰਿ ਆਦਿ ਸੁਕਬਿ ਉਚਾਰਿ ਕੈ

ਪਹਿਲਾਂ 'ਅਮਰਾਰਦਨ (ਦੈਂਤ) ਅਰਿ' ਸ਼ਬਦ ਕਵੀਓ! ਉਚਾਰਨ ਕਰੋ।

ਤੀਨ ਬਾਰ ਨ੍ਰਿਪ ਸਬਦ ਅੰਤਿ ਤਿਹ ਡਾਰਿ ਕੈ

ਉਸ ਦੇ ਅੰਤ ਉਤੇ ਤਿੰਨ ਵਾਰ 'ਨ੍ਰਿਪ' ਸ਼ਬਦ ਰਖੋ।

ਅਰਿ ਕਹਿ ਨਾਮ ਤੁਪਕ ਕੇ ਸਕਲ ਸੁਧਾਰ ਲੈ

(ਫਿਰ) 'ਅਰਿ' ਪਦ ਕਹਿ ਕੇ ਤੁਪਕ ਦਾ ਨਾਮ ਵਿਚਾਰੋ।

ਹੋ ਪੜ︀ਯੋ ਚਹਤ ਤਿਹ ਨਰ ਕੋ ਤੁਰਤ ਸਿਖਾਇ ਲੈ ॥੧੨੯੪॥

Saying firstly the words “Amraardan ari” and adding the word “Nrip” three times at the end then uttering the word “ari”, know all the names of Tupak for instructing all.1294.

ਜੇ ਕੋਈ ਪੜ੍ਹਨਾ ਚਾਹੇ, ਉਸ ਪੁਰਸ਼ ਨੂੰ ਤੁਰੰਤ ਸਿਖਾ ਦਿਓ ॥੧੨੯੪॥

ਸਕ੍ਰ ਸਬਦ ਕਹੁ ਆਦਿ ਉਚਾਰਨ ਕੀਜੀਐ

ਪਹਿਲਾਂ 'ਸਕ੍ਰ' (ਇੰਦਰ) ਸ਼ਬਦ ਦਾ ਉਚਾਰਨ ਕਰੋ।

ਅਰਿ ਅਰਿ ਕਹਿ ਪਤਿ ਚਾਰ ਬਾਰ ਪਦ ਦੀਜੀਐ

ਫਿਰ 'ਅਰਿ' 'ਅਰਿ' ਕਹਿ ਕੇ ਚਾਰ ਵਾਰ 'ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਕਹੁ ਤਾ ਕੇ ਅੰਤਿ ਬਖਾਨੀਐ

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥੧੨੯੫॥

Saying firstly the word “Sakar”, and adding the word “ari” and then uttering the word “Pati” four times, then adding the word “Shatru” at the end, know all the names of Tupak cleverly.1295.

(ਇਸ ਨੂੰ) ਸਭ ਵਿਚਾਰਵਾਨੋ! ਤੁਪਕ ਦੇ ਨਾਮ ਵਜੋਂ ਮਨ ਵਿਚ ਜਾਣੋ ॥੧੨੯੫॥

ਸਤ ਕ੍ਰਿਤ ਅਰਿ ਅਰਿ ਆਦਿ ਉਚਾਰਨ ਕੀਜੀਐ

ਪਹਿਲਾਂ 'ਸਤ ਕ੍ਰਿਤ (ਇੰਦਰ) ਅਰਿ ਅਰਿ' ਪਦ ਉਚਾਰਨ ਕਰੋ।

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਦੀਜੀਐ

ਉਸ ਵਿਚ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨਿ ਕੈ

ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਬਖਾਨ ਕਰੋ।

ਹੋ ਸਕਲ ਤੁਪਕ ਕੇ ਨਾਮ ਲੀਜੀਅਹੁ ਜਾਨਿ ਕੈ ॥੧੨੯੬॥

Saying the words “Satkrit ari ari”, add the word “Nrip” four times, then adding the word “Shatru” at the end, know the names of Tupak.1296.

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝ ਲਵੋ ॥੧੨੯੬॥

ਸਚੀਪਤਿਰਿ ਅਰਿ ਆਦਿ ਸਬਦ ਕਹੁ ਭਾਖੀਐ

ਪਹਿਲਾਂ 'ਸਚੀ ਪਤਿਰਿ (ਇੰਦਰ ਦੇ ਵੈਰੀ ਦੈਂਤ) ਅਰਿ' ਸ਼ਬਦ ਨੂੰ ਕਥਨ ਕਰੋ।

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਰਾਖੀਐ

ਉਸ ਨਾਲ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ

ਫਿਰ 'ਅਰਿ' ਕਹਿ ਕੇ ਤੁਪਕ ਦੇ ਨਾਮ ਵਜੋਂ ਚਤਰੋ! ਪਛਾਣੋ।

ਹੋ ਛੰਦ ਝੂਲਨਾ ਮਾਝ ਨਿਸੰਕ ਬਖਾਨੀਐ ॥੧੨੯੭॥

Saying firslty the words “Shachipatir ari”, add the word “Nrip” four times and then adding “ari”, know the names of Tupak and use them unhesitatingly in jhoolnaa stanza.1297.

(ਇਸ ਦਾ) ਝੂਲਨਾ ਛੰਦ ਵਿਚ ਨਿਸੰਗ ਬਖਾਨ ਕਰੋ ॥੧੨੯੭॥

ਸਕ੍ਰਰਦਨ ਅਰਿ ਰਿਪੁ ਪਦ ਆਦਿ ਬਖਾਨਿ ਕੈ

ਪਹਿਲਾਂ 'ਸਕ੍ਰਰਦਨ ਅਰਿ ਰਿਪੁ' ਪਦ ਨੂੰ ਕਥਨ ਕਰੋ।

ਤੀਨ ਬਾਰ ਨ੍ਰਿਪ ਪਦ ਕਹੁ ਬਹੁਰਿ ਪ੍ਰਮਾਨਿ ਕੈ

ਮਗਰੋਂ ਤਿੰਨ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਕਹਿ ਨਾਮ ਤੁਪਕ ਕੇ ਜਾਨੀਐ

(ਫਿਰ) 'ਸਤ੍ਰੁ' ਸ਼ਬਦ ਕਹਿ ਕੇ ਤੁਪਕ ਦੇ ਨਾਮ ਵਜੋਂ ਸਮਝੋ।

ਹੋ ਝੂਲਾ ਛੰਦਨ ਮਾਝ ਨਿਸੰਕ ਬਖਾਨੀਐ ॥੧੨੯੮॥

Saying the words “Sakar-radan ari ripu”, add the word “Nrip” three times and then adding the word “Shatru”, know the names of Tupak for using them in Jhoolaa stanza.1298.

(ਇਸ ਨੂੰ) ਝੂਲਾ ਛੰਦਾਂ ਵਿਚ ਨਿਸੰਗ ਹੋ ਕੇ ਬਖਾਨ ਕਰੋ ॥੧੨੯੮॥

ਆਦਿ ਸਬਦ ਪੁਰਹੂਤਰਿ ਉਚਾਰਨ ਕੀਜੀਐ

ਪਹਿਲਾਂ 'ਪੁਰਹੂਤਰਿ' (ਇੰਦਰ ਦੇ ਵੈਰੀ ਦੈਂਤ) ਸ਼ਬਦ ਦਾ ਉਚਾਰਨ ਕਰੋ।

ਅਰਿ ਕਹਿ ਪਿਤਣੀਸ ਅਰਿ ਪਦ ਬਹੁਰਿ ਭਣੀਜੀਐ

ਫਿਰ 'ਅਰਿ' ਕਹਿ ਕੇ 'ਪਿਤਣੀਸ ਅਰਿ' ਪਦ ਨੂੰ ਮਗਰੋਂ ਬੋਲੋ।

ਸਕਲ ਤੁਪਕ ਕੇ ਨਾਮ ਚਤੁਰ ਲਹਿ ਲੀਜੀਐ

(ਇਸ ਨੂੰ) ਸਭ ਚਤੁਰ ਤੁਪਕ ਦੇ ਨਾਮ ਵਜੋਂ ਸਮਝੋ।

ਹੋ ਸੁਘਰ ਸੋਰਠਾ ਮਾਝਿ ਨਿਡਰ ਹੁਇ ਦੀਜੀਐ ॥੧੨੯੯॥

Saying the word “Purhootari”, then utter the words “ari Pitneesh ari” and know the names of Tupak cleverly for using them unhesitatingly in Soratha.1299.

(ਇਸ ਦਾ) ਸੋਰਠਾ ਛੰਦ ਵਿਚ ਸੁਘੜਤਾ ਨਾਲ ਪ੍ਰਯੋਗ ਕਰੋ ॥੧੨੯੯॥

ਬਾਸਵਾਰਿ ਅਰਿ ਆਦਿ ਉਚਾਰਨ ਕੀਜੀਐ

ਪਹਿਲਾਂ 'ਬਾਸਵਾਰਿ (ਇੰਦਰ ਦੇ ਵੈਰੀ ਦੈਂਤ) ਅਰਿ' ਪਦ ਦਾ ਉਚਾਰਨ ਕਰੋ।

ਪਿਤਣੀ ਇਸਣੀ ਅਰਿਣੀ ਅੰਤਿ ਭਣੀਜੀਐ

(ਫਿਰ) ਅੰਤ ਉਤੇ 'ਪਿਤਣੀ ਇਸਣੀ ਅਰਿਣੀ' ਸ਼ਬਦ ਕਥਨ ਕਰੋ।

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ

(ਇਸ ਨੂੰ) ਸਭ ਚਤੁਰ ਪੁਰਸ਼ੋ! ਤੁਪਕ ਦੇ ਨਾਮ ਵਜੋਂ ਸਮਝੋ।

ਹੋ ਛੰਦ ਦੋਹਰਾ ਮਾਹਿ ਨਿਸੰਕ ਬਖਾਨੀਐ ॥੧੩੦੦॥

Saying the words “Vaasvaari ari” add the words” Pitni Ishani Ishaniu arini” and know the names of Tupak for using them in Dohra stanza.1300.

(ਇਸ ਦਾ) ਦੋਹਰਾ ਛੰਦ ਵਿਚ ਨਿਝਕ ਹੋ ਕੇ ਬਖਾਨ ਕਰੋ ॥੧੩੦੦॥

ਆਦਿ ਬ੍ਰਿਤਹਾ ਅਰਿ ਅਰਿ ਪਦਹਿ ਪ੍ਰਮਾਨਿ ਕੈ

ਪਹਿਲਾਂ 'ਬ੍ਰਿਤਹਾ (ਇੰਦਰ) ਅਰਿ ਅਰਿ' ਪਦ ਨੂੰ ਪ੍ਰਮਾਣਿਤ ਕਰੋ।

ਤੀਨ ਬਾਰ ਇਸ ਸਬਦ ਤਵਨ ਕੇ ਠਾਨਿ ਕੈ

ਉਸ ਵਿਚ ਤਿੰਨ ਵਾਰ 'ਇਸ' ਸ਼ਬਦ ਨੂੰ ਜੋੜੋ।

ਰਿਪੁ ਪੁਨਿ ਠਾਨ ਤੁਪਕ ਕੇ ਨਾਮ ਪਛਾਨ ਲੈ

ਫਿਰ 'ਰਿਪੁ' ਪਦ ਜੋੜ ਕੇ (ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ।

ਹੋ ਪੜਿਯੋ ਚਾਹਤ ਜੋ ਨਰ ਤਿਹ ਭੇਦ ਬਤਾਇ ਦੈ ॥੧੩੦੧॥

Saying firstly the words “Vritdaa ari ari”, add the word “Ish” three times, then adding the word “Ripu” know the names of Tupak and convey to the one who wants to know them.1301.

ਜੋ ਪੁਰਸ਼ ਪੜ੍ਹਨਾ ਚਾਹੇ, ਉਸ ਨੂੰ ਭੇਦ ਦਸ ਦਿਓ ॥੧੩੦੧॥

ਮਘਵਾਤਕ ਅਰਿ ਆਦਿ ਸਬਦ ਕੋ ਭਾਖੀਐ

ਪਹਿਲਾਂ 'ਮਘਵਾਂਤਕ (ਦੈਂਤ) ਅਰਿ' ਸ਼ਬਦ ਦਾ ਕਥਨ ਕਰੋ।

ਤੀਨ ਬਾਰ ਨ੍ਰਿਪ ਪਦਹਿ ਤਵਨ ਕੇ ਰਾਖੀਐ

ਉਸ ਵਿਚ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।

ਰਿਪੁ ਕਹਿ ਨਾਮ ਤੁਪਕ ਕੇ ਸੁਘਰ ਲਹੀਜੀਐ

(ਫਿਰ) 'ਰਿਪੁ' ਸ਼ਬਦ ਕਹਿ ਕੇ ਤੁਪਕ ਦਾ ਨਾਮ ਵਿਦਵਾਨੋ! ਸਮਝ ਲਵੋ।

ਹੋ ਕਥਾ ਕੀਰਤਨ ਮਾਝਿ ਨਿਸੰਕ ਭਣੀਜੀਐ ॥੧੩੦੨॥

Saying firstly the word “Maghvaantak ari”, add the word “Nrip three times and then adding the word “Ripu”, and devotional singing.1302.

(ਇਸ ਦਾ) ਕਥਾ ਕੀਰਤਨ ਵਿਚ ਖੁਲ ਕੇ ਵਰਣਨ ਕਰੋ ॥੧੩੦੨॥

ਮਾਤਲੇਸ੍ਰ ਅਰਿ ਸਬਦਹਿ ਆਦਿ ਬਖਾਨਿ ਕੈ

ਪਹਿਲਾਂ 'ਮਾਤਲੇਸ੍ਰ (ਇੰਦਰ) ਅਰਿ' ਸ਼ਬਦ ਦਾ ਬਖਾਨ ਕਰੋ।

ਤੀਨ ਬਾਰ ਨ੍ਰਿਪ ਸਬਦ ਤਵਨ ਕੇ ਠਾਨਿ ਕੈ

(ਫਿਰ) ਉਸ ਵਿਚ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।

ਸਤ੍ਰੁ ਸਬਦ ਫੁਨਿ ਤਾ ਕੇ ਅੰਤਿ ਉਚਾਰੀਐ

ਮਗਰੋਂ 'ਸਤ੍ਰੁ' ਸ਼ਬਦ ਉਸ ਦੇ ਅੰਤ ਉਤੇ ਉਚਾਰੋ।

ਹੋ ਸਕਲ ਤੁਪਕ ਕੇ ਨਾਮ ਸੁਮਤ ਸੰਭਾਰੀਐ ॥੧੩੦੩॥

Saying firstly the words “Maatleshwar ari”, add the word “Nrip” three times, then uttering the word “shatruu” at the end, know the names of Tupak wisely.1303.

(ਇਸ ਨੂੰ) ਸੂਝਵਾਨ ਤੁਪਕ ਦਾ ਨਾਮ ਸਮਝੋ ॥੧੩੦੩॥

ਜਿਸਨਾਤਕ ਅੰਤਕ ਸਬਦਾਦਿ ਉਚਾਰੀਐ

ਪਹਿਲਾਂ 'ਜਿਸਨਾਂਤਕ (ਦੈਂਤ) ਅੰਤਕ' ਸ਼ਬਦ ਉਚਾਰੋ।

ਤੀਨ ਬਾਰ ਪਦ ਰਾਜ ਤਵਨ ਕੇ ਡਾਰੀਐ

(ਫਿਰ) ਤਿੰਨ ਵਾਰ 'ਰਾਜ' ਸ਼ਬਦ ਉਸ ਵਿਚ ਜੋੜੋ।

ਅਰਿ ਪੁਨਿ ਤਵਨੈ ਅੰਤਿ ਸਬਦ ਕੇ ਦੀਜੀਐ

ਮਗਰੋਂ ਉਸ ਦੇ ਅੰਤ ਵਿਚ 'ਅਰਿ' ਸ਼ਬਦ ਸ਼ਾਮਲ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਘਰ ਲਹਿ ਲੀਜੀਐ ॥੧੩੦੪॥

Saying firstly the words “Jisnaatak antak”, add the word “Raaj” three times and then adding the word “ari” at the end, know all the names of Tupak.1304.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੩੦੪॥

ਪੁਰੰਦ੍ਰਾਰਿ ਅਰਿ ਆਦਿ ਸਬਦ ਕਹੁ ਭਾਖਿ ਕੈ

ਪਹਿਲਾਂ 'ਪੁਰੰਦ੍ਰਾਰਿ (ਦੈਂਤ) ਅਰਿ' ਸ਼ਬਦ ਨੂੰ ਕਥਨ ਕਰੋ।

ਤੀਨ ਬਾਰ ਨ੍ਰਿਪ ਪਦਹਿ ਅੰਤਿ ਤਿਹ ਰਾਖਿ ਕੈ

ਉਸ ਦੇ ਅੰਤ ਵਿਚ ਤਿੰਨ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਬਹੁਰਿ ਸਤ੍ਰੁ ਪਦ ਅੰਤਿ ਤਵਨ ਕੇ ਦੀਜੀਐ

ਮਗਰੋਂ ਉਸ ਦੇ ਅੰਤ ਉਤੇ 'ਸਤ੍ਰੁ' ਸਬਦ ਰਖੋ।

ਹੋ ਸੁਘਰ ਤੁਪਕ ਕੇ ਨਾਮ ਸਦਾ ਲਖਿ ਲੀਜੀਐ ॥੧੩੦੫॥

Saying firstly the words “Purandraari ari”, add the word “Nrip” three times at the end, then adding the word “Shatru”, know the names of Tupak scholarly.1305.

(ਇਸ ਨੂੰ) ਸਭ ਸੂਝਵਾਨੋ! ਤੁਪਕ ਦਾ ਨਾਮ ਸਮਝ ਲਵੋ ॥੧੩੦੫॥