ਸਲੋਕੁ ॥
Salok:
ਸਲੋਕ।
ਆਵਤ ਹੁਕਮਿ ਬਿਨਾਸ ਹੁਕਮਿ ਆਗਿਆ ਭਿੰਨ ਨ ਕੋਇ ॥
By His Command, we come, and by His Command, we go; no one is beyond His Command.
ਜੀਵ ਪ੍ਰਭੂ ਦੇ ਹੁਕਮ ਵਿਚ ਜੰਮਦਾ ਹੈ, ਹੁਕਮ ਵਿਚ ਹੀ ਮਰਦਾ ਹੈ। ਕੋਈ ਜੀਵ ਪ੍ਰਭੂ ਦੇ ਹੁਕਮ ਤੋਂ ਆਕੀ ਨਹੀਂ ਹੋ ਸਕਦਾ। ਹੁਕਮਿ = ਹੁਕਮ ਅਨੁਸਾਰ। ਆਗਿਆ = ਹੁਕਮ। ਭਿੰਨ = ਵੱਖਰਾ, ਆਕੀ।
ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ ॥੧॥
Coming and going in reincarnation is ended, O Nanak, for those whose minds are filled with the Lord. ||1||
ਹੇ ਨਾਨਕ! (ਸਿਰਫ਼) ਉਸ ਜੀਵ ਦਾ ਜਨਮ ਮਰਨ (ਦਾ ਗੇੜ) ਮੁੱਕਦਾ ਹੈ ਜਿਸ ਦੇ ਮਨ ਵਿਚ ਉਹ (ਹੁਕਮ ਦਾ ਮਾਲਕ ਪ੍ਰਭੂ) ਵੱਸਦਾ ਹੈ ॥੧॥ ਆਵਨ ਜਾਨਾ = ਜਨਮ ਮਰਨ। ਤਿਹ = ਉਸ ਦਾ। ਜਿਹ ਮਨਿ = ਜਿਸ ਦੇ ਮਨ ਵਿਚ ॥੧॥