ਮਃ

Fourth Mehl:

ਚੌਥੀ ਪਾਤਿਸ਼ਾਹੀ।

ਸਾਗਰੁ ਦੇਖਉ ਡਰਿ ਮਰਉ ਭੈ ਤੇਰੈ ਡਰੁ ਨਾਹਿ

Gazing upon the world-ocean, I am afraid of death; but if I live in the Fear of You, God, then I am not afraid.

(ਹੇ ਪ੍ਰਭੂ!) ਜਦੋਂ ਮੈਂ (ਇਸ ਸੰਸਾਰ-) ਸਮੁੰਦਰ ਨੂੰ ਵੇਖਦਾ ਹਾਂ ਤਾਂ ਡਰ ਨਾਲ ਸਹਿਮ ਜਾਂਦਾ ਹਾਂ (ਕਿ ਕਿਵੇਂ ਇਸ ਵਿਚੋਂ ਬਚ ਕੇ ਲੰਘਾਂਗਾ, ਪਰ) ਤੇਰੇ ਡਰ ਵਿਚ ਰਿਹਾਂ (ਇਸ ਸੰਸਾਰ-ਸਮੁੰਦਰ ਦਾ ਕੋਈ) ਡਰ ਨਹੀਂ ਰਹਿ ਜਾਂਦਾ; ਭੈ ਤੇਰੈ = ਤੇਰੇ ਡਰ ਦੀ ਰਾਹੀਂ, ਤੇਰੇ ਡਰ ਵਿਚ ਰਿਹਾਂ।

ਗੁਰ ਕੈ ਸਬਦਿ ਸੰਤੋਖੀਆ ਨਾਨਕ ਬਿਗਸਾ ਨਾਇ ॥੨॥

Through the Word of the Guru's Shabad, I am content; O Nanak, I blossom forth in the Name. ||2||

ਕਿਉਂਕਿ, ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਸੰਤੋਖ ਵਾਲਾ ਬਣ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੀ ਰਾਹੀਂ ਮੈਂ ਖਿੜਦਾ ਹਾਂ ॥੨॥ ਬਿਗਸਾ = ਮੈਂ ਵਿਗਸਦਾ ਹਾਂ, ਖਿੜਦਾ ਹਾਂ। ਨਾਇ = (ਤੇਰੇ) ਨਾਮ ਦੀ ਰਾਹੀਂ ॥੨॥