ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਕਿਤੀ ਬੈਹਨੑਿ ਬੈਹਣੇ ਮੁਚੁ ਵਜਾਇਨਿ ਵਜ ॥
Many sit on thrones, to the sounds of musical instruments.
(ਇਸ ਜਗਤ ਵਿਚ) ਬੇਅੰਤ ਜੀਵ ਇਹਨਾਂ ਥਾਵਾਂ ਤੇ ਬੈਠ ਗਏ ਹਨ ਤੇ ਬਹੁਤ ਵਾਜੇ ਵਜਾ ਗਏ ਹਨ, ਕਿਤੀ = ਕਈ ਜੀਵ। ਬੈਹਨ੍ਹ੍ਹਿ = ਬੈਠਦੇ ਹਨ। ਬੈਹਣ = ਬੈਠਣ ਦੀ ਥਾਂ। ਬੈਹਣੇ = ਥਾਂ ਤੇ। ਮੁਚੁ = ਬਹੁਤ। ਵਜ = ਵਾਜੇ।
ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ ॥੨॥
O Nanak, without the True Name, no one's honor is safe. ||2||
ਹੇ ਨਾਨਕ! ਪਰ ਸੱਚੇ ਨਾਮ ਤੋਂ ਵਾਂਜੇ ਰਹਿ ਕੇ ਕਿਸੇ ਦੀ ਭੀ ਇੱਜ਼ਤ ਨਹੀਂ ਰਹੀ ॥੨॥ ਲਜ = ਇੱਜ਼ਤ ॥੨॥