ਪਉੜੀ

Pauree:

ਪਉੜੀ।

ਗੁਰ ਪੂਰੇ ਕੀ ਦਾਤਿ ਨਿਤ ਦੇਵੈ ਚੜੈ ਸਵਾਈਆ

The Perfect Guru bestows His gifts, which increase day by day.

ਪੂਰੇ ਸਤਿਗੁਰੂ ਦੀ ਦਿੱਤੀ ਹੋਈ (ਨਾਮ ਦੀ) ਦਾਤ ਜੋ ਉਹ ਸਦਾ ਦੇਂਦਾ ਹੈ ਵਧਦੀ ਰਹਿੰਦੀ ਹੈ ਦਾਤਿ = ਬਖ਼ਸ਼ਸ਼। ਚੜੈ ਸਵਾਈਆ = ਵਧਦੀ ਹੈ।

ਤੁਸਿ ਦੇਵੈ ਆਪਿ ਦਇਆਲੁ ਛਪੈ ਛਪਾਈਆ

The Merciful Lord Himself bestows them; they cannot be concealed by concealment.

; (ਗੁਰੂ ਦੀ ਮਿਹਰ ਦੀ ਨਜ਼ਰ ਦੇ ਕਾਰਨ ਇਹ ਦਾਤਿ) ਦਿਆਲ ਪ੍ਰਭੂ ਆਪ ਪ੍ਰਸੰਨ ਹੋ ਕੇ ਦੇਂਦਾ ਹੈ, ਤੇ ਕਿਸੇ ਦੀ ਲੁਕਾਈ ਲੁਕਦੀ ਨਹੀਂ; ਤੁਸਿ = ਤ੍ਰੁਠ ਕੇ, ਪ੍ਰਸੰਨ ਹੋ ਕੇ। ਨ ਛਪੈ ਛਪਾਈਆ = ਲੁਕਾਈ ਲੁਕਦੀ ਨਹੀਂ।

ਹਿਰਦੈ ਕਵਲੁ ਪ੍ਰਗਾਸੁ ਉਨਮਨਿ ਲਿਵ ਲਾਈਆ

The heart-lotus blossoms forth, and the mortal is lovingly absorbed in the state of supreme bliss.

(ਜਿਸ ਮਨੁੱਖ ਉਤੇ ਗੁਰੂ ਵਲੋਂ ਬਖ਼ਸ਼ਸ਼ ਹੋਵੇ ਉਸ ਦੇ) ਹਿਰਦੇ ਦਾ ਕਉਲ ਫੁੱਲ ਖਿੜ ਪੈਂਦਾ ਹੈ, ਉਹ ਪੂਰਨ ਖਿੜਾਉ ਵਿਚ ਟਿਕਿਆ ਰਹਿੰਦਾ ਹੈ; ਉਨਮਨ = ਉਨਮਨ ਵਿਚ, ਚੜ੍ਹਦੀ ਕਲਾ ਵਿਚ, ਪੂਰਨ ਖਿੜਾਉ ਵਿਚ।

ਜੇ ਕੋ ਕਰੇ ਉਸ ਦੀ ਰੀਸ ਸਿਰਿ ਛਾਈ ਪਾਈਆ

If anyone tries to challenge him, the Lord throws dust on his head.

ਜੋ ਮਨੁੱਖ ਉਸ ਦੀ ਬਰਾਬਰੀ ਕਰਨ ਦਾ ਜਤਨ ਕਰਦਾ ਹੈ ਉਹ ਨਮੋਸ਼ੀ ਹੀ ਖੱਟਦਾ ਹੈ। ਸਿਰਿ = ਸਿਰ ਉੱਤੇ। ਛਾਈ = ਸੁਆਹ। ਸਿਰਿ ਛਾਈ ਪਾਇਆ = ਨਮੋਸ਼ੀ ਖੱਟਦਾ ਹੈ।

ਨਾਨਕ ਅਪੜਿ ਕੋਇ ਸਕਈ ਪੂਰੇ ਸਤਿਗੁਰ ਕੀ ਵਡਿਆਈਆ ॥੩੪॥

O Nanak, no one can equal the glory of the Perfect True Guru. ||34||

ਹੇ ਨਾਨਕ! ਪੂਰੇ ਗੁਰੂ ਦੀ ਬਖ਼ਸ਼ੀ ਹੋਈ ਵਡਿਆਈ ਦੀ ਕੋਈ ਮਨੁੱਖ ਬਰਾਬਰੀ ਨਹੀਂ ਕਰ ਸਕਦਾ ॥੩੪॥