ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ ॥
Fareed, the heart is imbued with this world, but the world is of no use to it at all.
ਹੇ ਫਰੀਦ! (ਅੰਮ੍ਰਿਤ ਵੇਲੇ ਉੱਠਣਾ ਹੀ ਕਾਫ਼ੀ ਨਹੀਂ; ਉਸ ਉੱਠਣ ਦੀ ਕੀਹ ਲਾਭ ਜੇ ਉਸ ਵੇਲੇ ਭੀ) ਦਿਲ ਦੁਨੀਆ (ਦੇ ਪਦਾਰਥਾਂ) ਨਾਲ ਹੀ ਰੰਗਿਆ ਰਿਹਾ? ਦੁਨੀਆ (ਅੰਤ ਵੇਲੇ) ਕਿਸੇ ਕੰਮ ਨਹੀਂ ਆਉਂਦੀ। ਰਤਾ = ਰੱਤਾ, ਰੰਗਿਆ ਹੋਇਆ। ਦੁਨੀ = ਦੁਨੀਆ, ਮਾਇਆ। ਕਿਤੈ ਕੰਮਿ = ਕਿਸੇ ਕੰਮ ਵਿਚ (ਨਹੀਂ ਆਉਂਦੀ)।
ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥੧੧੧॥
It is so difficult to be like the fakeers - the Holy Saints; it is only achieved by perfect karma. ||111||
(ਉੱਠ ਕੇ ਰੱਬ ਨੂੰ ਯਾਦ ਕਰ, ਇਹ) ਫ਼ਕੀਰਾਂ ਵਾਲੀ ਰਹਿਣੀ ਬੜੀ ਔਖੀ ਹੈ, ਤੇ ਮਿਲਦੀ ਹੈ ਵੱਡੇ ਭਾਗਾਂ ਨਾਲ ॥੧੧੧॥ ਮਿਸਲ ਫਕੀਰਾਂ = ਫ਼ਕੀਰਾਂ ਵਾਲੀ ਰਹਿਣੀ। ਗਾਖੜੀ = ਔਖੀ। ਪੂਰ ਕਰੰਮਿ = ਪੂਰੀ ਕਿਸਮਤ ਨਾਲ ॥੧੧੧॥