ਸਵੈਯਾ

SWAYYA

ਸਵੈਯਾ:

ਭੂਪਤਿ ਤਾਹੀ ਕੋ ਬਾਲਕ ਥਾਪਿ ਕ੍ਰਿਪਾਨਿਧਿ ਛੋਰਨ ਬੰਦਿ ਸਿਧਾਯੋ

ਉਸ (ਭੂਮਾਸੁਰ) ਦੇ ਬਾਲਕ ਨੂੰ ਰਾਜਾ ਬਣਾ ਕੇ ਸ੍ਰੀ ਕ੍ਰਿਸ਼ਨ (ਬੰਦੀਆਂ ਨੂੰ ਮੁਕਤ ਕਰਨ ਲਈ) ਬੰਦੀਖਾਨੇ ਨੂੰ ਚਲੇ ਗਏ।

ਸੋਲਹ ਸਹੰਸ੍ਰ ਭੂਪਨ ਕੀ ਦੁਹਿਤਾ ਥੀ ਜਹਾ ਤਿਹ ਠਉਰਹਿ ਆਯੋ

Placing his son on his throne, Krishna reached that place, where sixteen thousand princesses were imprisoned by Bhumasura

ਜਿਥੇ ਰਾਜਿਆਂ ਦੀਆਂ ਸੋਲ੍ਹਾ ਹਜ਼ਾਰ ਪੁੱਤਰੀਆਂ (ਕੈਦ) ਸਨ, ਉਸ ਥਾਂ ਉਤੇ ਆਏ।

ਸੁੰਦਰ ਹੇਰਿ ਕੈ ਸ︀ਯਾਮ ਜੂ ਕਉ ਤਿਨ ਤ੍ਰੀਅਨ ਕੋ ਅਤਿ ਚਿਤ ਲੁਭਾਯੋ

ਸੁੰਦਰ ਸ੍ਰੀ ਕ੍ਰਿਸ਼ਨ ਨੂੰ ਵੇਖ ਕੇ ਉਨ੍ਹਾਂ ਇਸਤਰੀਆਂ (ਰਾਜ ਕੁਮਾਰੀਆਂ) ਦਾ ਚਿਤ ਲੋਭਾਇਮਾਨ ਹੋ ਗਿਆ।

ਯਾ ਲਖਿ ਪਾਇ ਬਿਵਾਹ ਸਭੋ ਕਰਿ ਸ︀ਯਾਮ ਭਨੈ ਜਸੁ ਡੰਕ ਬਜਾਯੋ ॥੨੧੪੧॥

Seeing the beauty of Krishna, the mind of those women was allured and Krishna also seeing their desire, married all of them and for this he received universal praise.2141.

(ਕਵੀ) ਸ਼ਿਆਮ ਕਹਿੰਦੇ ਹਨ, ਇਹ ਵੇਖ ਕੇ (ਸ੍ਰੀ ਕ੍ਰਿਸ਼ਨ ਨੇ) ਸਭ ਨਾਲ ਵਿਆਹ ਕਰ ਕੇ (ਆਪਣੇ) ਯਸ਼ ਦਾ ਡੰਕਾ ਵਜਾਇਆ ॥੨੧੪੧॥