ਗਉੜੀ ਮਹਲਾ ੫ ॥
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
ਜਨ ਕੀ ਧੂਰਿ ਮਨ ਮੀਠ ਖਟਾਨੀ ॥
The dust of the feet of the humble beings is so sweet to my mind.
(ਹੇ ਭਾਈ!) ਉਸ ਦੇ ਮਨ ਨੂੰ ਪਰਮਾਤਮਾ ਦੇ ਸੇਵਕ ਦੀ ਚਰਨ-ਧੂੜ ਮਿੱਠੀ ਲੱਗਦੀ ਹੈ, ਮੀਠ ਖਟਾਨੀ = ਮਿੱਠੀ ਲੱਗੀ ਹੈ।
ਪੂਰਬਿ ਕਰਮਿ ਲਿਖਿਆ ਧੁਰਿ ਪ੍ਰਾਨੀ ॥੧॥ ਰਹਾਉ ॥
Perfect karma is the mortal's pre-ordained destiny. ||1||Pause||
ਜਿਸ ਪ੍ਰਾਣੀ ਦੇ ਮੱਥੇ ਉਤੇ ਪੂਰਬਲੇ ਜਨਮ ਵਿਚ ਕੀਤੇ ਕਰਮ ਅਨੁਸਾਰ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥ ਪੂਰਬਿ ਕਰਮਿ = ਪੂਰਬਲੇ ਜਨਮ ਵਿਚ ਕੀਤੇ ਕਰਮ ਅਨੁਸਾਰ। ਧੁਰਿ = ਧੁਰ ਤੋਂ ॥੧॥ ਰਹਾਉ ॥
ਅਹੰਬੁਧਿ ਮਨ ਪੂਰਿ ਥਿਧਾਈ ॥
The mind is overflowing with the greasy dirt of egotistical pride.
ਹਉਮੈ ਵਾਲੀ ਬੁੱਧੀ ਦੇ ਕਾਰਨ (ਮਨੁੱਖ ਦੇ) ਮਨ ਨੂੰ (ਹਉਮੈ ਦੀ) ਥਿੰਧਾਈ ਲੱਗੀ ਰਹਿੰਦੀ ਹੈ (ਉਸ ਥਿੰਧਾਈ ਦੇ ਕਾਰਨ ਮਨ ਉਤੇ ਕਿਸੇ ਉਪਦੇਸ਼ ਦਾ ਅਸਰ ਨਹੀਂ ਹੁੰਦਾ, ਜਿਵੇਂ ਥਿੰਧੇ ਭਾਂਡੇ ਉਤੋਂ ਦੀ ਪਾਣੀ ਤਿਲਕ ਜਾਂਦਾ ਹੈ। ਅਹੰਬੁਧਿ = ਹਉ ਹਉ ਕਰਨ ਵਾਲੀ ਬੁੱਧੀ। ਮਨ ਥਿਧਾਈ = ਮਨ ਦੀ ਥਿੰਧਾਈ।
ਸਾਧ ਧੂਰਿ ਕਰਿ ਸੁਧ ਮੰਜਾਈ ॥੧॥
With the dust of the feet of the Holy, it is scrubbed clean. ||1||
ਜਿਸ ਮਨੁੱਖ ਨੂੰ 'ਜਨ ਕੀ ਧੂਰਿ' ਮਿੱਠੀ ਲੱਗਦੀ ਹੈ) ਸਾਧੂ ਦੀ ਚਰਨ-ਧੂੜ ਨਾਲ ਉਸ ਦੀ ਬੁੱਧੀ ਮਾਂਜੀ ਜਾਂਦੀ ਹੈ ਤੇ ਸੁੱਧ ਹੋ ਜਾਂਦੀ ਹੈ ॥੧॥ ਮੰਜਾਈ = ਮਾਂਜ ਦਿੱਤੀ {ਨੋਟ: ਥਿੰਧੇ ਭਾਂਡੇ ਨੂੰ ਮਿੱਟੀ ਜਾਂ ਸੁਆਹ ਨਾਲ ਮਾਂਜੀਦਾ ਹੈ} ॥੧॥
ਅਨਿਕ ਜਲਾ ਜੇ ਧੋਵੈ ਦੇਹੀ ॥
The body may be washed with loads of water,
ਜੇ ਮਨੁੱਖ ਅਨੇਕਾਂ (ਤੀਰਥਾਂ ਦੇ) ਪਾਣੀਆਂ ਨਾਲ ਆਪਣੇ ਸਰੀਰ ਨੂੰ ਧੋਂਦਾ ਰਹੇ, ਦੇਹੀ = ਸਰੀਰ।
ਮੈਲੁ ਨ ਉਤਰੈ ਸੁਧੁ ਨ ਤੇਹੀ ॥੨॥
and yet its filth is not removed, and it does not become clean. ||2||
ਤਾਂ ਭੀ ਉਸ ਦੇ ਮਨ ਦੀ ਮੈਲ ਨਹੀਂ ਲਹਿੰਦੀ, ਉਸ ਤਰ੍ਹਾਂ (ਭਾਵ, ਤੀਰਥ-ਇਸ਼ਨਾਨਾਂ ਨਾਲ) ਉਹ ਮਨੁੱਖ ਪਵਿਤ੍ਰ ਨਹੀਂ ਹੋ ਸਕਦਾ ॥੨॥ ਤੇਹੀ = ਉਸ ਤਰੀਕੇ ਨਾਲ। ਸੁਧੁ = ਪਵਿਤ੍ਰ {ਲਫ਼ਜ਼ 'ਸੁਧੁ' ਪੁਲਿੰਗ 'ਸੁਧ' ਇਸਤ੍ਰੀ ਲਿੰਗ} ॥੨॥
ਸਤਿਗੁਰੁ ਭੇਟਿਓ ਸਦਾ ਕ੍ਰਿਪਾਲ ॥
I have met the True Guru, who is merciful forever.
(ਹੇ ਭਾਈ!) ਜਿਸ ਮਨੁੱਖ ਨੂੰ ਸਤਿਗੁਰੂ ਮਿਲ ਪੈਂਦਾ ਹੈ ਜਿਸ ਉਤੇ ਗੁਰੂ ਸਦਾ ਦਇਆਵਾਨ ਰਹਿੰਦਾ ਹੈ, ਭੇਟਿਓ = ਮਿਲਿਆ।
ਹਰਿ ਸਿਮਰਿ ਸਿਮਰਿ ਕਾਟਿਆ ਭਉ ਕਾਲ ॥੩॥
Meditating, meditating in remembrance on the Lord, I am rid of the fear of death. ||3||
ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਮੌਤ ਦਾ ਡਰ (ਆਤਮਕ ਮੌਤ ਦਾ ਖ਼ਤਰਾ) ਦੂਰ ਕਰ ਲੈਂਦਾ ਹੈ ॥੩॥ ਭਉ ਕਾਲ = ਕਾਲ ਦਾ ਭਉ ॥੩॥
ਮੁਕਤਿ ਭੁਗਤਿ ਜੁਗਤਿ ਹਰਿ ਨਾਉ ॥
Liberation, pleasures and worldly success are all in the Lord's Name.
ਪਰਮਾਤਮਾ ਦਾ ਨਾਮ ਹੀ ਵਿਕਾਰਾਂ ਤੋਂ ਖ਼ਲਾਸੀ ਦਿਵਾਂਦਾ ਹੈ, ਨਾਮ ਹੀ ਆਤਮਕ ਜੀਵਨ ਦੀ ਖ਼ੁਰਾਕ ਹੈ, ਨਾਮ ਜਪਣਾ ਹੀ ਜੀਵਨ ਦੀ ਸਹੀ ਜੁਗਤੀ ਹੈ। ਮੁਕਤਿ = ਮੋਖ। ਭੁਗਤਿ = ਭੋਗ। ਜੁਗਤਿ = ਜੋਗ।
ਪ੍ਰੇਮ ਭਗਤਿ ਨਾਨਕ ਗੁਣ ਗਾਉ ॥੪॥੧੦੦॥੧੬੯॥
With loving devotional worship, O Nanak, sing His Glorious Praises. ||4||100||169||
ਹੇ ਨਾਨਕ! ਪ੍ਰੇਮ-ਭਰੀ ਭਗਤੀ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹੁ ॥੪॥੧੦੦॥੧੬੯॥