ਮਹਲਾ ਗਉੜੀ

Fifth Mehl, Gauree:

ਗਊੜੀ ਪਾਤਸ਼ਾਹੀ ਪੰਜਵੀਂ।

ਹਰਿ ਹਰਿ ਗੁਰੁ ਗੁਰੁ ਕਰਤ ਭਰਮ ਗਏ

Dwelling upon the Lord, Har, Har, and the Guru, the Guru, my doubts have been dispelled.

(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ, ਗੁਰੂ ਗੁਰੂ ਕਰਦਿਆਂ ਮੇਰੇ ਮਨ ਦੀਆਂ ਸਾਰੀਆਂ ਭਟਕਣਾਂ ਦੂਰ ਹੋ ਗਈਆਂ ਹਨ, ਕਰਤੁ = ਕਰਦਿਆਂ, ਜਪਦਿਆਂ। ਭਰਮ = ਸਭ ਭਟਕਣਾਂ।

ਮੇਰੈ ਮਨਿ ਸਭਿ ਸੁਖ ਪਾਇਓ ॥੧॥ ਰਹਾਉ

My mind has obtained all comforts. ||1||Pause||

ਤੇ ਮੇਰੇ ਮਨ ਨੇ ਸਾਰੇ ਹੀ ਸੁਖ ਪ੍ਰਾਪਤ ਕਰ ਲਏ ਹਨ ॥੧॥ ਰਹਾਉ ॥ ਮੇਰੈ ਮਨਿ = ਮੇਰੇ ਮਨ ਨੇ। ਸਭਿ = ਸਾਰੇ ॥੧॥ ਰਹਾਉ ॥

ਬਲਤੋ ਜਲਤੋ ਤਉਕਿਆ ਗੁਰ ਚੰਦਨੁ ਸੀਤਲਾਇਓ ॥੧॥

I was burning, on fire, and the Guru poured water on me; He is cooling and soothing, like the sandalwood tree. ||1||

(ਹੇ ਭਾਈ! ਮਨ ਵਿਕਾਰਾਂ ਵਿਚ) ਸੜ ਰਿਹਾ ਸੀ, ਬਲ ਰਿਹਾ ਸੀ, (ਜਦੋਂ) ਗੁਰੂ ਦਾ ਸ਼ਬਦ-ਚੰਦਨ (ਘਸਾ ਕੇ ਇਸ ਤੇ) ਛਿਣਕਿਆ ਤਾਂ ਇਹ ਮਨ ਠੰਢਾ-ਠਾਰ ਹੋ ਗਿਆ ॥੧॥ ਬਲਤੋ = ਬਲਦਾ। ਤਉਕਿਆ = ਛਿਣਕਿਆ। ਗੁਰ ਚੰਦਨੁ = ਗੁਰੂ ਦਾ ਸ਼ਬਦ-ਚੰਦਨ ॥੧॥

ਅਗਿਆਨ ਅੰਧੇਰਾ ਮਿਟਿ ਗਇਆ ਗੁਰ ਗਿਆਨੁ ਦੀਪਾਇਓ ॥੨॥

The darkness of ignorance has been dispelled; the Guru has lit the lamp of spiritual wisdom. ||2||

(ਹੇ ਭਾਈ!) ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ (ਮਨ ਵਿਚ) ਰੌਸ਼ਨ ਹੋਇਆ ਤਾਂ (ਮਨ ਵਿਚੋਂ) ਅਗਿਆਨ ਦਾ ਹਨੇਰਾ ਦੂਰ ਹੋ ਗਿਆ ॥੨॥ ਦੀਪਾਇਓ = ਜਗ ਪਿਆ, ਰੌਸ਼ਨ ਹੋ ਗਿਆ ॥੨॥

ਪਾਵਕੁ ਸਾਗਰੁ ਗਹਰੋ ਚਰਿ ਸੰਤਨ ਨਾਵ ਤਰਾਇਓ ॥੩॥

The ocean of fire is so deep; the Saints have crossed over, in the boat of the Lord's Name. ||3||

(ਹੇ ਭਾਈ!) ਇਹ ਡੂੰਘਾ ਸੰਸਾਰ-ਸਮੁੰਦਰ (ਵਿਕਾਰਾਂ ਦੀ ਤਪਸ਼ ਨਾਲ) ਅੱਗ (ਹੀ ਅੱਗ ਬਣਿਆ ਪਿਆ ਸੀ) ਮੈਂ ਸਾਧ-ਸੰਗਤਿ-ਬੇੜੀ ਵਿਚ ਚੜ੍ਹ ਕੇ ਇਸ ਤੋਂ ਪਾਰ ਲੰਘ ਆਇਆ ਹਾਂ ॥੩॥ ਪਾਵਕੁ = ਅੱਗ। ਸਾਗਰੁ = ਸਮੁੰਦਰ। ਗਹਰੋ = ਡੂੰਘਾ। ਚਰਿ = ਚੜ੍ਹ ਕੇ। ਨਾਵ = ਬੇੜੀ ॥੩॥

ਨਾ ਹਮ ਕਰਮ ਧਰਮ ਸੁਚ ਪ੍ਰਭਿ ਗਹਿ ਭੁਜਾ ਆਪਾਇਓ ॥੪॥

I have no good karma; I have no Dharmic faith or purity. But God has taken me by the arm, and made me His own. ||4||

(ਹੇ ਭਾਈ!) ਮੇਰੇ ਪਾਸ ਨਾਹ ਕੋਈ ਕਰਮ ਨਾਹ ਧਰਮ ਨਾਹ ਪਵਿਤ੍ਰਤਾ (ਆਦਿਕ ਰਾਸਿ-ਪੂੰਜੀ) ਸੀ, ਪ੍ਰਭੂ ਨੇ ਮੇਰੀ ਬਾਂਹ ਫੜ ਕੇ (ਆਪ ਹੀ ਮੈਨੂੰ) ਆਪਣਾ (ਦਾਸ) ਬਣਾ ਲਿਆ ਹੈ ॥੪॥ ਸੁਚ = ਪਵਿਤ੍ਰਤਾ। ਪ੍ਰਭਿ = ਪ੍ਰਭੂ ਨੇ। ਗਹਿ = ਫੜ ਕੇ। ਭੁਜਾ = ਬਾਂਹ। ਆਪਾਇਓ = ਆਪਣਾ ਬਣਾ ਲਿਆ ॥੪॥

ਭਉ ਖੰਡਨੁ ਦੁਖ ਭੰਜਨੋ ਭਗਤਿ ਵਛਲ ਹਰਿ ਨਾਇਓ ॥੫॥

The Destroyer of fear, the Dispeller of pain, the Lover of His Saints - these are the Names of the Lord. ||5||

(ਹੇ ਭਾਈ!) ਭਗਤੀ ਨਾਲ ਪਿਆਰ ਕਰਨ ਵਾਲੇ ਹਰੀ ਦਾ ਉਹ ਨਾਮ ਜੋ ਹਰੇਕ ਕਿਸਮ ਦਾ ਡਰ ਤੇ ਦੁੱਖ ਨਾਸ ਕਰਨ ਦੇ ਸਮਰੱਥ ਹੈ (ਮੈਨੂੰ ਉਸ ਦੀ ਆਪਣੀ ਮਿਹਰ ਨਾਲ ਹੀ ਮਿਲ ਗਿਆ ਹੈ) ॥੫॥ ਭਉ ਖੰਡਨੁ = ਡਰ ਨਾਸ ਕਰਨ ਵਾਲਾ। ਭਗਤਿ ਵਛਲ ਹਰਿ ਨਾਇਓ = ਭਗਤੀ ਨਾਲ ਪਿਆਰ ਕਰਨ ਵਾਲੇ ਹਰੀ ਦਾ ਨਾਮ ॥੫॥

ਅਨਾਥਹ ਨਾਥ ਕ੍ਰਿਪਾਲ ਦੀਨ ਸੰਮ੍ਰਿਥ ਸੰਤ ਓਟਾਇਓ ॥੬॥

He is the Master of the masterless, Merciful to the meek, All-powerful, the Support of His Saints. ||6||

ਹੇ ਅਨਾਥਾਂ ਦੇ ਨਾਥ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸੰਤਾਂ ਦੇ ਸਹਾਰੇ! ਹੇ ਪ੍ਰਭੂ ਪਾਤਿਸ਼ਾਹ! ॥੬॥ ਸੰਮ੍ਰਿਥ = ਸਭ ਤਾਕਤਾਂ ਦਾ ਮਾਲਕ। ਓਟਾਇਓ = ਆਸਰਾ ॥੬॥

ਨਿਰਗੁਨੀਆਰੇ ਕੀ ਬੇਨਤੀ ਦੇਹੁ ਦਰਸੁ ਹਰਿ ਰਾਇਓ ॥੭॥

I am worthless - I offer this prayer, O my Lord King: "Please, grant me the Blessed Vision of Your Darshan." ||7||

ਮੇਰੀ ਗੁਣ-ਹੀਨ ਦੀ ਬੇਨਤੀ ਸੁਣ, ਮੈਨੂੰ ਆਪਣਾ ਦਰਸਨ ਦੇਹ ॥੭॥ ਹਰਿ ਰਾਇਓ = ਹੇ ਪ੍ਰਭੂ ਪਾਤਸ਼ਾਹ ॥੭॥

ਨਾਨਕ ਸਰਨਿ ਤੁਹਾਰੀ ਠਾਕੁਰ ਸੇਵਕੁ ਦੁਆਰੈ ਆਇਓ ॥੮॥੨॥੧੪॥

Nanak has come to Your Sanctuary, O my Lord and Master; Your servant has come to Your Door. ||8||2||14||

ਹੇ ਨਾਨਕ! (ਅਰਦਾਸ ਕਰ, ਤੇ ਆਖ-) ਹੇ ਠਾਕੁਰ! ਮੈਂ ਤੇਰਾ ਸੇਵਕ ਤੇਰੀ ਸਰਨ ਆਇਆ ਹਾਂ, ਤੇਰੇ ਦਰ ਤੇ ਆਇਆ ਹਾਂ ॥੮॥੨॥੧੪॥ ਠਾਕੁਰ = ਹੇ ਠਾਕੁਰ ॥੮॥