ਚੌਪਈ

CHAUPAI

ਚੌਪਈ:

ਦ੍ਰੁਮਨੀ ਆਦਿ ਉਚਾਰਨ ਕੀਜੈ

ਪਹਿਲਾਂ 'ਦ੍ਰੁਮਨੀ' (ਬ੍ਰਿਛਾਂ ਵਾਲੀ ਧਰਤੀ) ਸ਼ਬਦ ਉਚਾਰੋ।

ਜਾ ਚਰ ਕਹਿ ਨਾਇਕ ਪਦ ਦੀਜੈ

(ਫਿਰ) 'ਜਾ ਚਰ' ਕਹਿ ਕੇ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨੋ

ਫਿਰ 'ਸਤ੍ਰੁ' ਸ਼ਬਦ ਦਾ ਵਰਣਨ ਕਰੋ।

ਨਾਮ ਤੁਪਕ ਕੇ ਸਭ ਪਹਿਚਾਨੋ ॥੭੮੩॥

Know all the names of Tupak by firstly uttering the word “Drumani” then adding “Jaa, Char, Nayak and Shatru”.783.

(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝ ਲਵੋ ॥੭੮੩॥

ਬ੍ਰਿਛਨਿਜ ਆਦਿ ਉਚਾਰਨ ਕੀਜੈ

ਪਹਿਲਾਂ 'ਬ੍ਰਿਛਨਿਜ' (ਘਾਹ) ਦਾ ਉਚਾਰਨ ਕਰੋ।

ਚਰਨਾਇਕ ਪਾਛੇ ਪਦ ਦੀਜੈ

ਪਿਛੋਂ 'ਚਰਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਭਣਿਜੈ

ਫਿਰ 'ਸਤ੍ਰੁ' ਸ਼ਬਦ ਦਾ ਵਰਣਨ ਕਰੋ।

ਨਾਮ ਤੁਫੰਗ ਚੀਨ ਚਿਤਿ ਲਿਜੈ ॥੭੮੪॥

Comprehend the names of Tupak by firstly uttering “Vrakhneej” thane adding “Charanadik” and saying the word “Shatru”.784.

(ਇਸ ਨੂੰ) ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੭੮੪॥

ਧਰਏਸਰਣੀ ਆਦਿ ਬਖਾਨੋ

ਪਹਿਲਾਂ 'ਧਰਏਸਰਣੀ' (ਬ੍ਰਿਛਾਂ ਵਾਲੀ ਧਰਤੀ) ਸ਼ਬਦ ਕਹੋ।

ਤਾ ਪਾਛੇ ਜਾ ਚਰ ਪਦ ਠਾਨੋ

ਉਸ ਪਿਛੋਂ 'ਜਾ ਚਰ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ

ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੭੮੫॥

Saying firstly the word “Dhar-aishvaryani” and then adding “Jaa, char and shatru” and comprehend all the names of Tupak.785.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੭੮੫॥

ਧਰਾਰਾਟਨੀ ਆਦਿ ਉਚਾਰੋ

ਪਹਿਲਾਂ 'ਧਰਾਰਾਟਨੀ' (ਬ੍ਰਿਛਾਂ ਵਾਲੀ ਧਰਤੀ) ਸ਼ਬਦ ਉਚਾਰੋ।

ਜਾ ਨਾਇਕ ਚਰ ਸਬਦ ਬਿਚਾਰੋ

ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਜਾਨੋ

(ਇਨ੍ਹਾਂ ਨੂੰ) ਸਭ ਤੁਪਕ ਦੇ ਨਾਮ ਸਮਝੋ।

ਯਾ ਮੈ ਕਛੂ ਭੇਦ ਨਹੀ ਮਾਨੋ ॥੭੮੬॥

Saying firstly “Dharaa-raatani”, then speak “Jaa-char-nayak” and knowing all the names of Tupak, do not consider any discrimination in it.786.

ਇਸ ਵਿਚ ਰਤਾ ਜਿੰਨਾ ਫਰਕ ਨਾ ਮਨੋ ॥੭੮੬॥