ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ

I knew him as a great swan, so I associated with him.

ਮੈਂ ਸਮਝਿਆ ਕਿ ਇਹ ਕੋਈ ਵੱਡਾ ਹੰਸ ਹੈ, ਇਸੇ ਕਰ ਕੇ ਮੈਂ ਉਸ ਦੀ ਸੰਗਤ ਕੀਤੀ। ਵਡਹੰਸੁ = ਵੱਡਾ ਹੰਸ। ਸੰਗੁ = ਸਾਥ।

ਜੇ ਜਾਣਾ ਬਗੁ ਬਪੁੜਾ ਜਨਮਿ ਭੇੜੀ ਅੰਗੁ ॥੧੨੩॥

If I had known that he was a only wretched crane, I would never in my life have crossed paths with him. ||123||

ਪਰ ਜੇ ਮੈਨੂੰ ਪਤਾ ਹੁੰਦਾ ਕਿ ਇਹ ਤਾਂ ਨਕਾਰਾ ਬਗਲਾ ਹੈ, ਤਾਂ ਮੈਂ ਕਦੇ ਉਸ ਦੇ ਨੇੜੇ ਨਾਹ ਢੁਕਦੀ ॥੧੨੩॥ ਜੇ ਜਾਣਾ = ਜੇ ਮੈਨੂੰ ਪਤਾ ਹੁੰਦਾ। ਜਨਮਿ = ਜਨਮ ਵਿਚ, ਜਨਮ ਭਰ, ਸਾਰੀ ਉਮਰ। ਨ ਭੇੜੀ = ਨਾਹ ਛੁੰਹਦੀ, ਨ ਭੇੜੀਂ ॥੧੨੩॥