ਮਃ ੧ ॥
First Mehl:
ਪਹਿਲੀ ਪਾਤਸ਼ਾਹੀ।
ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥
Faith, contentment and tolerance are the food and provisions of the angels.
ਸਿਦਕੀਆਂ ਕੋਲ ਭਰੋਸੇ ਤੇ ਸ਼ੁਕਰ ਦੀ, ਅਤੇ ਗੁਰਮੁਖਾਂ ਪਾਸ ਸਬਰ (ਸੰਤੋਖ) ਦੀ ਰਾਸਿ ਹੁੰਦੀ ਹੈ। ਸਾਦਿਕ = ਸਿਦਕ ਵਾਲਾ। ਸਬੂਰੀ = ਸ਼ੁਕਰ। ਤੋਸਾ = ਰਾਹ ਦਾ ਖ਼ਰਚ। ਮਲਾਇਕ = ਦੇਵਤੇ, ਦੇਵਤਿਆਂ ਦੇ ਸੁਭਾਉ ਵਾਲੇ ਮਨੁੱਖ।
ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥੨॥
They obtain the Perfect Vision of the Lord, while those who gossip find no place of rest. ||2||
(ਇਸ ਕਰਕੇ) ਉਹ ਪੂਰੇ ਪ੍ਰਭੂ ਦਾ ਦਰਸ਼ਨ ਕਰ ਲੈਂਦੇ ਹਨ। (ਪਰ) ਨਿਰੀਆਂ ਗੱਲਾਂ ਕਰਨ ਵਾਲਿਆਂ ਨੂੰ ਥਾਉਂ ਭੀ ਨਹੀਂ ਮਿਲਦੀ ॥੨॥ ਪਾਇਸਾ = ਪਾਂਦੇ ਹਨ। ਖ਼ਾਇਕ = ਨਿਰੀਆਂ ਗੱਲਾਂ ਕਰਨ ਵਾਲੇ ॥੨॥