ਭੈਰਉ ਕਬੀਰ ਜੀਉ ਅਸਟਪਦੀ ਘਰੁ

Bhairao, Kabeer Jee, Ashtpadheeyaa, Second House:

ਰਾਗ ਭੈਰਉ, ਘਰ ੨ ਵਿੱਚ ਭਗਤ ਕਬੀਰ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅਗਮ ਦ੍ਰੁਗਮ ਗੜਿ ਰਚਿਓ ਬਾਸ

God constructed a fortress, inaccessible and unreachable, in which He dwells.

(ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜਨ ਵਾਲਾ) ਮਨੁੱਖ ਇਕ ਐਸੇ ਕਿਲ੍ਹੇ ਵਿਚ ਵੱਸੋਂ ਬਣਾ ਲੈਂਦਾ ਹੈ ਜਿੱਥੇ (ਵਿਕਾਰ ਆਦਿਕਾਂ ਦੀ) ਪਹੁੰਚ ਨਹੀਂ ਹੋ ਸਕਦੀ, ਜਿੱਥੇ (ਵਿਕਾਰਾਂ ਲਈ) ਅੱਪੜਨਾ ਬੜਾ ਔਖਾ ਹੁੰਦਾ ਹੈ। ਅਗਮ = ਅ-ਗਮ, ਜਿਸ ਤਕ ਪਹੁੰਚ ਨਾਹ ਹੋ ਸਕੇ। ਦ੍ਰੁਗਮ = ਦੁਰਗਮ, ਜਿਸ ਤਕ ਅੱਪੜਨਾ ਮੁਸ਼ਕਲ ਹੋਵੇ। ਗੜਿ = ਕਿਲ੍ਹੇ ਵਿਚ। ਬਾਸ = ਵਿਸੇਬਾ, ਰਿਹਾਇਸ਼।

ਜਾ ਮਹਿ ਜੋਤਿ ਕਰੇ ਪਰਗਾਸ

There, His Divine Light radiates forth.

ਜਿਸ ਮਨੁੱਖ ਦੇ ਅੰਦਰ ਪ੍ਰਭੂ ਆਪਣੀ ਜੋਤ ਦਾ ਚਾਨਣ ਕਰਦਾ ਹੈ, ਜਾ ਮਹਿ = ਜਿਸ (ਮਨੁੱਖ ਦੇ ਹਿਰਦੇ) ਵਿਚ।

ਬਿਜੁਲੀ ਚਮਕੈ ਹੋਇ ਅਨੰਦੁ

Lightning blazes, and bliss prevails there,

ਉਸ ਦੇ ਅੰਦਰ, ਮਾਨੋ, ਬਿਜਲੀ ਚਮਕ ਪੈਂਦੀ ਹੈ, ਉੱਥੇ ਸਦਾ ਖਿੜਾਉ ਹੀ ਖਿੜਾਉ ਹੋ ਜਾਂਦਾ ਹੈ,

ਜਿਹ ਪਉੜੑੇ ਪ੍ਰਭ ਬਾਲ ਗੋਬਿੰਦ ॥੧॥

where the Eternally Young Lord God abides. ||1||

(ਨਾਮ ਸਿਮਰਨ ਦੀ ਬਰਕਤਿ ਨਾਲ) ਜਿਸ ਹਿਰਦੇ ਵਿਚ ਬਾਲ-ਸੁਭਾਉ ਪ੍ਰਭੂ-ਗੋਬਿੰਦ ਆ ਵੱਸਦਾ ਹੈ ॥੧॥ ਜਿਹ ਪਉੜ੍ਹ੍ਹੇ = ਜਿਸ ਟਿਕਾਣੇ ਤੇ, ਜਿਸ ਹਿਰਦੇ ਵਿਚ ॥੧॥

ਇਹੁ ਜੀਉ ਰਾਮ ਨਾਮ ਲਿਵ ਲਾਗੈ

This soul is lovingly attuned to the Lord's Name.

(ਜਦੋਂ) ਇਹ ਜੀਵ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜਦਾ ਹੈ, ਜੀਉ = ਜੀਵ।

ਜਰਾ ਮਰਨੁ ਛੂਟੈ ਭ੍ਰਮੁ ਭਾਗੈ ॥੧॥ ਰਹਾਉ

It is saved from old age and death, and its doubt runs away. ||1||Pause||

ਤਾਂ ਇਸ ਦਾ ਬੁਢੇਪਾ (ਬੁਢੇਪੇ ਦਾ ਡਰ) ਮੁੱਕ ਜਾਂਦਾ ਹੈ, ਮੌਤ (ਦਾ ਸਹਿਮ) ਮੁੱਕ ਜਾਂਦਾ ਹੈ ਅਤੇ ਭਟਕਣਾ ਦੂਰ ਹੋ ਜਾਂਦੀ ਹੈ ॥੧॥ ਰਹਾਉ ॥ ਜਰਾ = ਬੁਢੇਪਾ। ਮਰਨੁ = ਮੌਤ। ਭ੍ਰਮੁ = ਭਟਕਣਾ ॥੧॥ ਰਹਾਉ ॥

ਅਬਰਨ ਬਰਨ ਸਿਉ ਮਨ ਹੀ ਪ੍ਰੀਤਿ

Those who believe in high and low social classes,

ਪਰ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਇਸੇ ਖ਼ਿਆਲ ਦੀ ਲਗਨ ਹੈ ਕਿ ਫਲਾਣਾ ਨੀਵੀਂ ਜਾਤ ਦਾ ਤੇ ਫਲਾਣਾ ਉੱਚੀ ਜਾਤ ਦਾ ਹੈ, ਅਬਰਨ ਬਰਨ ਸਿਉ = ਨੀਵੀਂ ਤੇ ਉੱਚੀ ਜਾਤ ਨਾਲ। ਅਬਰਨ = ਨੀਵੀਂ ਜਾਤ। ਸਿਉ = ਨਾਲ।

ਹਉਮੈ ਗਾਵਨਿ ਗਾਵਹਿ ਗੀਤ

only sing songs and chants of egotism.

ਉਹ ਸਦਾ ਅਹੰਕਾਰ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਹਉਮੈ ਗੀਤ ਗਾਵਨਿ = ਸਦਾ ਅਹੰਕਾਰ ਦੀਆਂ ਗੱਲਾਂ ਕਰਦੇ ਰਹਿੰਦੇ ਹਨ।

ਅਨਹਦ ਸਬਦ ਹੋਤ ਝੁਨਕਾਰ

The Unstruck Sound-current of the Shabad, the Word of God, resounds in that place,

(ਪਰ) ਉੱਥੇ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਇੱਕ-ਰਸ, ਮਾਨੋ, ਰਾਗ ਹੁੰਦਾ ਰਹਿੰਦਾ ਹੈ, ਅਨਹਦ = ਇੱਕ-ਰਸ। ਝੁਨਕਾਰ = ਸੁੰਦਰ ਰਾਗ।

ਜਿਹ ਪਉੜੑੇ ਪ੍ਰਭ ਸ੍ਰੀ ਗੋਪਾਲ ॥੨॥

where the Supreme Lord God abides. ||2||

ਜਿਸ ਹਿਰਦੇ ਵਿਚ ਸ੍ਰੀ ਗੋਪਾਲ ਪ੍ਰਭੂ ਜੀ ਵੱਸਦੇ ਹਨ ॥੨॥

ਖੰਡਲ ਮੰਡਲ ਮੰਡਲ ਮੰਡਾ

He creates planets, solar systems and galaxies;

ਜੋ ਪ੍ਰਭੂ ਸਾਰੇ ਖੰਡਾਂ ਦਾ, ਮੰਡਲਾਂ ਦਾ ਸਾਜਣ ਵਾਲਾ ਹੈ, ਮੰਡਾ = ਬਣਾਏ ਹਨ।

ਤ੍ਰਿਅ ਅਸਥਾਨ ਤੀਨਿ ਤ੍ਰਿਅ ਖੰਡਾ

He destroys the three worlds, the three gods and the three qualities.

ਜੋ (ਫਿਰ) ਤਿੰਨਾਂ ਭਵਨਾਂ ਦਾ, ਤਿੰਨਾਂ ਗੁਣਾਂ ਦਾ ਨਾਸ ਕਰਨ ਵਾਲਾ ਭੀ ਹੈ, ਤ੍ਰਿਅ ਅਸਥਾਨ = ਤਿੰਨੇ ਭਵਨ।

ਅਗਮ ਅਗੋਚਰੁ ਰਹਿਆ ਅਭ ਅੰਤ

The Inaccessible and Unfathomable Lord God dwells in the heart.

ਜਿਸ ਤਕ ਮਨੁੱਖੀ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਪ੍ਰਭੂ ਉਸ ਮਨੁੱਖ ਦੇ ਹਿਰਦੇ ਵਿਚ ਵੱਸਦਾ ਹੈ (ਜਿਸ ਨੇ ਪਰਮਾਤਮਾ ਦੇ ਨਾਮ ਨਾਲ ਲਿਵ ਲਾਈ ਹੋਈ ਹੈ)। ਅਭ ਅੰਤ = ('ਰਾਮ ਨਾਮ' ਨਾਲ 'ਲਿਵ' ਲਾਣ ਵਾਲੇ ਦੇ) ਹਿਰਦੇ ਵਿਚ। ਅਭ = ਹਿਰਦਾ। ਅੰਤ = ਅੰਤਰਿ।

ਪਾਰੁ ਪਾਵੈ ਕੋ ਧਰਨੀਧਰ ਮੰਤ ॥੩॥

No one can find the limits or the secrets of the Lord of the World. ||3||

ਪਰ, ਕੋਈ ਜੀਵ ਧਰਤੀ-ਦੇ-ਆਸਰੇ ਉਸ ਪ੍ਰਭੂ ਦੇ ਭੇਤ ਦਾ ਅੰਤ ਨਹੀ ਪਾ ਸਕਦਾ ॥੩॥ ਧਰਨੀਧਰ ਮੰਤ = ਧਰਤੀ-ਦੇ-ਆਸਰੇ-ਪ੍ਰਭੂ ਦੇ ਭੇਤ ਦਾ ॥੩॥

ਕਦਲੀ ਪੁਹਪ ਧੂਪ ਪਰਗਾਸ

The Lord shines forth in the plantain flower and the sunshine.

ਜਿਵੇਂ ਕੇਲੇ ਦੇ ਫੁੱਲਾਂ ਵਿਚ ਸੁਗੰਧੀ ਦਾ ਪ੍ਰਕਾਸ਼ ਹੁੰਦਾ ਹੈ, ਕਦਲੀ = ਕੇਲਾ। ਪੁਹਪ = ਫੁੱਲ। ਧੂਪ = ਸੁਗੰਧੀ।

ਰਜ ਪੰਕਜ ਮਹਿ ਲੀਓ ਨਿਵਾਸ

He dwells in the pollen of the lotus flower.

ਜਿਵੇਂ ਕੌਲ ਫੁੱਲ ਵਿਚ ਮਕਰੰਦ ਆ ਨਿਵਾਸ ਕਰਦਾ ਹੈ ਰਜ = ਮਕਰੰਦ, ਫੁੱਲ ਦੇ ਅੰਦਰ ਦੀ ਧੂੜ। ਪੰਕਜ = ਕੌਲ-ਫੁੱਲ। {ਪੰਕ = ਚਿੱਕੜ। ਜ = ਜੰਮਿਆ ਹੋਇਆ। ਚਿੱਕੜ ਵਿਚ ਉੱਗਿਆ ਹੋਇਆ}।

ਦੁਆਦਸ ਦਲ ਅਭ ਅੰਤਰਿ ਮੰਤ

The Lord's secret is within the twelve petals of the heart-lotus.

ਪੂਰਨ ਤੌਰ ਤੇ ਖਿੜੇ ਹੋਏ ਉਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਮੰਤਰ ਇਉਂ ਵੱਸ ਪੈਂਦਾ ਹੈ, ਦੁਆਦਸ ਦਲ ਅਭ = ਬਾਰ੍ਹਾਂ ਪੱਤੀਆਂ ਵਾਲਾ (ਕੌਲ-ਫੁੱਲ-ਰੂਪ) ਹਿਰਦਾ, ਪੂਰਨ ਤੌਰ ਤੇ ਖਿੜਿਆ ਹਿਰਦਾ। ਦੁਆਦਸ = ਬਾਰ੍ਹਾਂ। ਦਲ = ਪੱਤੀਆਂ।

ਜਹ ਪਉੜੇ ਸ੍ਰੀ ਕਮਲਾ ਕੰਤ ॥੪॥

The Supreme Lord, the Lord of Lakshmi dwells there. ||4||

ਜਿਸ ਹਿਰਦੇ ਵਿਚ (ਸਿਮਰਨ ਦੀ ਬਰਕਤਿ ਨਾਲ) ਮਾਇਆ-ਦਾ-ਪਤੀ ਪ੍ਰਭੂ ਆ ਵੱਸਦਾ ਹੈ ॥੪॥ ਕਮਲਾ ਕੰਤ = ਲੱਛਮੀ ਦਾ ਪਤੀ, ਪਰਮਾਤਮਾ ॥੪॥

ਅਰਧ ਉਰਧ ਮੁਖਿ ਲਾਗੋ ਕਾਸੁ

He is like the sky, stretching across the lower, upper and middle realms.

(ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲਿਵ ਲਾਂਦਾ ਹੈ) ਉਸ ਨੂੰ ਅਕਾਸ਼ ਪਤਾਲ ਹਰ ਥਾਂ ਪ੍ਰਭੂ ਦਾ ਹੀ ਪ੍ਰਕਾਸ਼ ਦਿੱਸਦਾ ਹੈ, ਅਰਧ = ਹੇਠਾਂ। ਉਰਧ = ਉਤਾਂਹ। ਮੁਖਿ ਲਾਗੋ = ਦਿੱਸਦਾ ਹੈ। ਕਾਸ = ਚਾਨਣ, ਪ੍ਰਕਾਸ਼।

ਸੁੰਨ ਮੰਡਲ ਮਹਿ ਕਰਿ ਪਰਗਾਸੁ

In the profoundly silent celestial realm, He radiates forth.

ਉਸ ਦੀ ਅਫੁਰ ਸਮਾਧੀ ਵਿਚ (ਭਾਵ, ਉਸ ਦੇ ਟਿਕੇ ਹੋਏ ਮਨ ਵਿਚ) ਪਰਮਾਤਮਾ ਆਪਣਾ ਚਾਨਣ ਕਰਦਾ ਹੈ,

ਊਹਾਂ ਸੂਰਜ ਨਾਹੀ ਚੰਦ

Neither the sun nor the moon are there,

(ਇਤਨਾ ਚਾਨਣ ਕਿ) ਸੂਰਜ ਤੇ ਚੰਦ ਦਾ ਚਾਨਣ ਉਸ ਦੀ ਬਰਾਬਰੀ ਨਹੀਂ ਕਰ ਸਕਦਾ (ਉਹ ਚਾਨਣ ਸੂਰਜ ਚੰਦ ਦੇ ਚਾਨਣ ਵਰਗਾ ਨਹੀਂ ਹੈ)।

ਆਦਿ ਨਿਰੰਜਨੁ ਕਰੈ ਅਨੰਦ ॥੫॥

but the Primal Immaculate Lord celebrates there. ||5||

ਸਾਰੇ ਜਗਤ ਦਾ ਮੂਲ ਮਾਇਆ-ਰਹਿਤ ਪ੍ਰਭੂ ਉਸ ਦੇ ਹਿਰਦੇ ਵਿਚ ਉਮਾਹ ਪੈਦਾ ਕਰਦਾ ਹੈ ॥੫॥

ਸੋ ਬ੍ਰਹਮੰਡਿ ਪਿੰਡਿ ਸੋ ਜਾਨੁ

Know that He is in the universe, and in the body as well.

ਉਹ ਮਨੁੱਖ (ਲਿਵ ਦੀ ਬਰਕਤਿ ਨਾਲ) ਸਾਰੇ ਜਗਤ ਵਿਚ ਉਸੇ ਪ੍ਰਭੂ ਨੂੰ ਪਛਾਣਦਾ ਹੈ ਜਿਸ ਨੂੰ ਆਪਣੇ ਸਰੀਰ ਵਿਚ (ਵੱਸਦਾ ਵੇਖਦਾ ਹੈ), ਬ੍ਰਹਮੰਡਿ = ਸਾਰੇ ਜਗਤ ਵਿਚ। ਪਿੰਡਿ = ਸਰੀਰ ਵਿਚ। ਜਾਨੁ = ਜਾਣਦਾ ਹੈ।

ਮਾਨ ਸਰੋਵਰਿ ਕਰਿ ਇਸਨਾਨੁ

Take your cleansing bath in the Mansarovar Lake.

ਉਹ (ਪ੍ਰਭੂ-ਨਾਮ ਰੂਪ) ਮਾਨ-ਸਰੋਵਰ ਵਿਚ ਇਸ਼ਨਾਨ ਕਰਦਾ ਹੈ ਮਾਨਸਰੋਵਰਿ = ਮਾਨਸਰੋਵਰ ਵਿਚ। ਕਰਿ = ਕਰੇ, ਕਰਦਾ ਹੈ।

ਸੋਹੰ ਸੋ ਜਾ ਕਉ ਹੈ ਜਾਪ

Chant "Sohang" - "He is me."

ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਇਹ ਲਗਨ ਹੈ ਕਿ ਉਹ ਪ੍ਰਭੂ ਤੇ ਮੈਂ ਇੱਕ ਹਾਂ (ਭਾਵ, ਮੇਰੇ ਅੰਦਰ ਪ੍ਰਭੂ ਦੀ ਜੋਤ ਵੱਸ ਰਹੀ ਹੈ)। ਜਾ ਕਉ = ਜਿਸ ਮਨੁੱਖ ਦਾ। ਸੋ ਹੰ ਸੋ = ਉਹ ਮੈਂ ਉਹ।

ਜਾ ਕਉ ਲਿਪਤ ਹੋਇ ਪੁੰਨ ਅਰੁ ਪਾਪ ॥੬॥

He is not affected by either virtue or vice. ||6||

(ਇਸ ਲਗਨ ਦੀ ਬਰਕਤਿ ਨਾਲ) ਜਿਸ ਉੱਤੇ ਨਾਹ ਪੁੰਨ ਨਾਹ ਪਾਪ ਕੋਈ ਭੀ ਪ੍ਰਭਾਵ ਨਹੀਂ ਪਾ ਸਕਦਾ (ਭਾਵ, ਜਿਸ ਨੂੰ ਨਾ ਕੋਈ ਪਾਪ-ਵਿਕਾਰ ਖਿੱਚ ਪਾ ਸਕਦੇ ਹਨ, ਤੇ ਨਾਹ ਹੀ ਪੁੰਨ ਕਰਮਾਂ ਦੇ ਫਲ ਦੀ ਲਾਲਸਾ ਹੈ, ਉਸ ਦੀ ਲਿਵ ਪਰਮਾਤਮਾ ਨਾਲ ਜੁੜੀ ਜਾਣੋ) ॥੬॥

ਅਬਰਨ ਬਰਨ ਘਾਮ ਨਹੀ ਛਾਮ

He is not affected by either high or low social class, sunshine or shade.

ਉਸ ਮਨੁੱਖ ਦੇ ਅੰਦਰ ਕਿਸੇ ਉੱਚੀ ਨੀਵੀਂ ਜਾਤ ਦਾ ਵਿਤਕਰਾ ਨਹੀਂ ਰਹਿੰਦਾ, ਕੋਈ ਦੁੱਖ-ਸੁਖ ਉਸ ਨੂੰ ਨਹੀਂ ਵਿਆਪਦੇ। ਘਾਮ = ਗਰਮੀ, ਧੁੱਪ। ਛਾਮ = ਛਾਂ। ਘਾਮ ਛਾਮ = ਦੁੱਖ-ਸੁਖ।

ਅਵਰ ਪਾਈਐ ਗੁਰ ਕੀ ਸਾਮ

He is in the Guru's Sanctuary, and nowhere else.

ਪਰ ਇਹ ਆਤਮਕ ਹਾਲਤ ਗੁਰੂ ਦੀ ਸ਼ਰਨ ਪਿਆਂ ਮਿਲਦੀ ਹੈ, ਕਿਸੇ ਹੋਰ ਥਾਂ ਤੋਂ ਨਹੀਂ ਮਿਲਦੀ ਸਾਮ = ਸ਼ਰਨ।

ਟਾਰੀ ਟਰੈ ਆਵੈ ਜਾਇ

He is not diverted by diversions, comings or goings.

ਇਹ ਅਵਸਥਾ ਕਿਸੇ ਦੀ ਹਟਾਈ ਹਟ ਨਹੀਂ ਸਕਦੀ, ਸਦਾ ਕਾਇਮ ਰਹਿੰਦੀ ਹੈ। ਟਾਰੀ = ਟਾਲੀ ਹੋਈ। ਨ ਟਰੈ = ਹਟਦੀ ਨਹੀਂ।

ਸੁੰਨ ਸਹਜ ਮਹਿ ਰਹਿਓ ਸਮਾਇ ॥੭॥

Remain intuitively absorbed in the celestial void. ||7||

('ਲਿਵ ਦਾ ਸਦਕਾ') ਉਹ ਮਨੁੱਖ ਸਦਾ ਅਫੁਰ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਸਹਿਜ ਅਵਸਥਾ ਵਿਚ ਜੁੜਿਆ ਰਹਿੰਦਾ ਹੈ ॥੭॥

ਮਨ ਮਧੇ ਜਾਨੈ ਜੇ ਕੋਇ

One who knows the Lord in the mind

ਜੋ ਮਨੁੱਖ ਪ੍ਰਭੂ ਨੂੰ ਆਪਣੇ ਮਨ ਵਿਚ ਵੱਸਦਾ ਪਛਾਣ ਲੈਂਦਾ ਹੈ,

ਜੋ ਬੋਲੈ ਸੋ ਆਪੈ ਹੋਇ

whatever he says, comes to pass.

ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਹ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ।

ਜੋਤਿ ਮੰਤ੍ਰਿ ਮਨਿ ਅਸਥਿਰੁ ਕਰੈ

One who firmly implants the Lord's Divine Light, and His Mantra within the mind

ਜੋ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਜੋਤ ਨੂੰ ਆਪਣੇ ਮਨ ਵਿਚ ਪੱਕਾ ਕਰ ਕੇ ਟਿਕਾ ਲੈਂਦਾ ਹੈ, ਮੰਤ੍ਰਿ = (ਗੁਰੂ ਦੇ) ਮੰਤ੍ਰ ਦੁਆਰਾ। ਮਨਿ = ਮਨ ਵਿਚ।

ਕਹਿ ਕਬੀਰ ਸੋ ਪ੍ਰਾਨੀ ਤਰੈ ॥੮॥੧॥

- says Kabeer, such a mortal crosses over to the other side. ||8||1||

ਕਬੀਰ ਆਖਦਾ ਹੈ ਕਿ ਉਹ ਸੰਸਾਰ-ਸਮੁੰਦਰ ਤੋਂ ਤਰ ਜਾਂਦਾ ਹੈ ॥੮॥੧॥