ਸਲੋਕੁ ਮਃ

Salok, First Mehl:

ਸਲੋਕ ਪਹਿਲੀ ਪਾਤਸ਼ਾਹੀ।

ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ

Tigers, hawks, falcons and eagles-the Lord could make them eat grass.

ਪ੍ਰਭੂ ਸ਼ੇਰਾਂ, ਬਾਜਾਂ, ਚਰਗਾਂ, ਕੁਹੀਆ (ਆਦਿਕ ਮਾਸਾਹਾਰੀਆਂ ਨੂੰ ਜੇ ਚਾਹੇ ਤਾਂ) ਘਾਹ ਖਵਾ ਦੇਂਦਾ ਹੈ (ਭਾਵ, ਉਹਨਾਂ ਦੀ ਮਾਸ ਖਾਣ ਦੀ ਵਾਦੀ ਤਬਦੀਲ ਕਰ ਦੇਂਦਾ ਹੈ)।

ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ

And those animals which eat grass-He could make them eat meat. He could make them follow this way of life.

ਜੋ ਘਾਹ ਖਾਂਦੇ ਹਨ ਉਹਨਾਂ ਨੂੰ ਮਾਸ ਖਵਾ ਦੇਂਦਾ ਹੈ-ਸੋ, ਪ੍ਰਭੂ ਇਹੋ ਜਿਹੇ ਰਾਹ ਤੋਰ ਦੇਂਦਾ ਹੈ।

ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ

He could raise dry land from the rivers, and turn the deserts into bottomless oceans.

ਪ੍ਰਭੂ (ਵਗਦੀਆਂ) ਨਦੀਆਂ ਵਿਚ ਟਿੱਬੇ ਵਿਖਾਲ ਦੇਂਦਾ ਹੈ, ਰੇਤਲੇ ਥਾਵਾਂ ਨੂੰ ਡੂੰਘੇ ਪਾਣੀ ਬਣਾ ਦੇਂਦਾ ਹੈ। ਅਸਗਾਹ = ਡੂੰਘੇ ਪਾਣੀ।

ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ

He could appoint a worm as king, and reduce an army to ashes.

ਕੀੜੇ ਨੂੰ ਬਾਦਸ਼ਾਹੀ (ਤਖ਼ਤ) ਉੱਤੇ ਥਾਪ ਦੇਂਦਾ ਹੈ (ਬਿਠਾ ਦੇਂਦਾ ਹੈ), (ਤੇ ਬਾਦਸ਼ਾਹਾਂ ਦੇ) ਲਸ਼ਕਰਾਂ ਨੂੰ ਸੁਆਹ ਕਰ ਦੇਂਦਾ ਹੈ।

ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ

All beings and creatures live by breathing, but He could keep us alive, even without the breath.

ਜਿਤਨੇ ਭੀ ਜੀਵ (ਜਗਤ ਵਿਚ) ਜੀਊਂਦੇ ਹਨ, ਸਾਹ ਲੈ ਕੇ ਜੀਊਂਦੇ ਹਨ, (ਭਾਵ, ਤਦ ਤਕ ਜੀਊਂਦੇ ਹਨ ਜਦ ਤਕ ਸਾਹ ਲੈਂਦੇ ਹਨ, (ਪਰ ਜੇ ਪ੍ਰਭੂ) ਜੀਊਂਦੇ ਰੱਖਣੇ ਚਾਹੇ, ਤਾਂ 'ਸਾਹ' ਦੀ ਭੀ ਕੀਹ ਮੁਥਾਜੀ ਹੈ?

ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥

O Nanak, as it pleases the True Lord, He gives us sustenance. ||1||

ਹੇ ਨਾਨਕ! ਜਿਵੇਂ ਜਿਵੇਂ ਪ੍ਰਭੂ ਦੀ ਰਜ਼ਾ ਹੈ, ਤਿਵੇਂ ਤਿਵੇਂ (ਜੀਵਾਂ) ਨੂੰ ਰੋਜ਼ੀ ਦੇਂਦਾ ਹੈ ॥੧॥ ਗਿਰਾਹ = ਗਿਰਾਹੀ, ਰੋਟੀ। ਕਿਅ ਸਾਹ = ਕਿਆ ਸਾਹ? ਸਾਹ ਦੀ ਕੀਹ ਲੋੜ ਪੈਂਦੀ ਹੈ? ਲਫ਼ਜ਼ 'ਕਿਆ' ਦੇ ਥਾਂ 'ਕਿਆ ਵਰਤਿਆ ਗਿਆ ਹੈ। ਇਸ 'ਵਾਰ' ਵਿਚ ਲਫ਼ਜ਼ 'ਕਿਆ' ਬਹੁਤ ਵਾਰੀ ਆਇਆ ਹੈ; ਜਿਵੇਂ "ਕਿਆ ਮੈਦਾ...", "ਮਛੀ ਤਾਰੂ ਕਿਆ ਕਰੇ", ਇਸ ਲਫ਼ਜ਼ 'ਕਿਅ' ਤੇ 'ਕਿਆ ਦਾ ਭਾਵ ਮਿਲਦਾ ਹੈ। ਪਰ ਲਫ਼ਜ਼ 'ਕਿ' ਨੂੰ ਤੇ 'ਅਸਾਹ' ਨੂੰ ਵੱਖ ਕਰਕੇ 'ਕਿ' ਦਾ ਅਰਥ "ਕੀ ਅਚਰਜ" "ਕੀ ਵੱਡੀ ਗੱਲ" ਕਰਨਾ ਅਸੁੱਧ ਹੈ। 'ਗੁਰਬਾਣੀ' ਵਿਚੋਂ ਹੋਰਥੈ ਕਿਤੇ ਭੀ ਐਸਾ ਪ੍ਰਮਾਣ ਮਿਲਣਾ ਚਾਹੀਦਾ ਹੈ।, ਸੋ, ਪਦ-ਛੇਦ 'ਕਿਅ ਸਾਹ' ਚਾਹੀਦਾ ਹੈ ॥੧॥