ਭੈਰਉ ਮਹਲਾ ੫ ॥
Bhairao, Fifth Mehl:
ਭੈਰਊ ਪੰਜਵੀਂ ਪਾਤਸ਼ਾਹੀ।
ਨਮਸਕਾਰ ਤਾ ਕਉ ਲਖ ਬਾਰ ॥
I bow in humble worship, tens of thousands of times.
ਉਸ ਪਰਮਾਤਮਾ ਅੱਗੇ ਲੱਖਾਂ ਵਾਰੀ ਸਿਰ ਨਿਵਾਣਾ ਚਾਹੀਦਾ ਹੈ, ਤਾ ਕਉ = ਉਸ (ਪਰਮਾਤਮਾ) ਨੂੰ। ਬਾਰ = ਵਾਰੀ।
ਇਹੁ ਮਨੁ ਦੀਜੈ ਤਾ ਕਉ ਵਾਰਿ ॥
I offer this mind as a sacrifice.
ਆਪਣਾ ਇਹ ਮਨ ਉਸ ਪਰਮਾਤਮਾ ਦੇ ਅੱਗੇ ਭੇਟਾ ਕਰ ਦੇਣਾ ਚਾਹੀਦਾ ਹੈ। ਵਾਰਿ ਦੀਜੈ = ਸਦਕੇ ਕਰ ਦੇਈਏ।
ਸਿਮਰਨਿ ਤਾ ਕੈ ਮਿਟਹਿ ਸੰਤਾਪ ॥
Meditating in remembrance on Him, sufferings are erased.
ਉਸ ਪਰਮਾਤਮਾ ਦਾ ਨਾਮ ਸਿਮਰਨ ਦੀ ਬਰਕਤ ਨਾਲ (ਸਾਰੇ) ਦੁੱਖ-ਕਲੇਸ਼ ਮਿਟ ਜਾਂਦੇ ਹਨ, ਤਾ ਕੈ ਸਿਮਰਨਿ = ਉਸ (ਪ੍ਰਭੂ) ਦੇ ਸਿਮਰਨ ਦੀ ਬਰਕਤਿ ਨਾਲ। ਮਿਟਹਿ = ਮਿਟ ਜਾਂਦੇ ਹਨ {ਬਹੁ-ਵਚਨ}। ਸੰਤਾਪ = ਦੁੱਖ-ਕਲੇਸ਼।
ਹੋਇ ਅਨੰਦੁ ਨ ਵਿਆਪਹਿ ਤਾਪ ॥੧॥
Bliss wells up, and no disease is contracted. ||1||
(ਮਨ ਵਿਚ) ਖ਼ੁਸ਼ੀ ਪੈਦਾ ਹੁੰਦੀ ਹੈ, ਕੋਈ ਭੀ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦੇ ॥੧॥ ਨ ਵਿਆਪਹਿ = ਆਪਣਾ ਜ਼ੋਰ ਨਹੀਂ ਪਾ ਸਕਦੇ ॥੧॥
ਐਸੋ ਹੀਰਾ ਨਿਰਮਲ ਨਾਮ ॥
Such is the diamond, the Immaculate Naam, the Name of the Lord.
(ਜੀਵਾਂ ਦੇ ਹਿਰਦੇ) ਪਵਿੱਤਰ ਕਰਨ ਵਾਲਾ ਹਰਿ-ਨਾਮ ਅਜਿਹਾ ਕੀਮਤੀ ਪਦਾਰਥ ਹੈ, ਹੀਰਾ = ਕੀਮਤੀ ਪਦਾਰਥ। ਨਿਰਮਲ = ਪਵਿੱਤਰ (ਕਰਨ ਵਾਲਾ)।
ਜਾਸੁ ਜਪਤ ਪੂਰਨ ਸਭਿ ਕਾਮ ॥੧॥ ਰਹਾਉ ॥
Chanting it, all works are perfectly completed. ||1||Pause||
ਕਿ ਉਸ ਨੂੰ ਜਪਦਿਆਂ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥ ਜਾਸੁ ਜਪਤ = ਜਿਸ ਨੂੰ ਜਪਦਿਆਂ। ਸਭਿ = ਸਾਰੇ। ਕਾਮ = ਕੰਮ ॥੧॥ ਰਹਾਉ ॥
ਜਾ ਕੀ ਦ੍ਰਿਸਟਿ ਦੁਖ ਡੇਰਾ ਢਹੈ ॥
Beholding Him, the house of pain is demolished.
ਜਿਸ ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ (ਮਨੁੱਖ ਦੇ ਅੰਦਰੋਂ) ਦੁੱਖਾਂ ਦਾ ਡੇਰਾ ਢਹਿ ਜਾਂਦਾ ਹੈ, ਜਾ ਕੀ ਦ੍ਰਿਸਟਿ = ਜਿਸ ਦੀ (ਮਿਹਰ ਦੀ) ਨਿਗਾਹ ਨਾਲ। ਢਹੈ = ਢਹਿ ਜਾਂਦਾ ਹੈ {ਇਕ-ਵਚਨ}।
ਅੰਮ੍ਰਿਤ ਨਾਮੁ ਸੀਤਲੁ ਮਨਿ ਗਹੈ ॥
The mind seizes the cooling, soothing, Ambrosial Nectar of the Naam.
(ਜਿਹੜਾ ਮਨੁੱਖ ਉਸ ਦਾ) ਆਤਮਕ ਜੀਵਨ ਦੇਣ ਵਾਲਾ ਨਾਮ (ਆਪਣੇ) ਮਨ ਵਿਚ ਵਸਾਂਦਾ ਹੈ (ਉਸ ਦਾ ਹਿਰਦਾ) ਠੰਢਾ-ਠਾਰ ਹੋ ਜਾਂਦਾ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਸੀਤਲੁ = ਠੰਢਾ, ਸ਼ਾਂਤੀ ਦੇਣ ਵਾਲਾ। ਮਨਿ = ਮਨ ਵਿਚ। ਗਹੈ = ਫੜ ਰੱਖਦਾ ਹੈ।
ਅਨਿਕ ਭਗਤ ਜਾ ਕੇ ਚਰਨ ਪੂਜਾਰੀ ॥
Millions of devotees worship His Feet.
ਅਨੇਕਾਂ ਹੀ ਭਗਤ ਜਿਸ ਪਰਮਾਤਮਾ ਦੇ ਚਰਨ ਪੂਜ ਰਹੇ ਹਨ, ਪੂਜਾਰੀ = ਪੂਜਾ ਕਰਨ ਵਾਲੇ।
ਸਗਲ ਮਨੋਰਥ ਪੂਰਨਹਾਰੀ ॥੨॥
He is the Fulfiller of all the mind's desires. ||2||
ਉਹ ਪ੍ਰਭੂ (ਆਪਣੇ ਭਗਤਾਂ ਦੇ) ਸਾਰੇ ਮਨੋਰਥ ਪੂਰੇ ਕਰਨ ਵਾਲਾ ਹੈ ॥੨॥ ਮਨੋਰਥ = ਮੰਗਾਂ, ਲੋੜਾਂ। ਪੂਰਨਹਾਰੀ = ਪੂਰੀਆਂ ਕਰਨ ਵਾਲਾ ॥੨॥
ਖਿਨ ਮਹਿ ਊਣੇ ਸੁਭਰ ਭਰਿਆ ॥
In an instant, He fills the empty to over-flowing.
(ਉਸ ਪਰਮਾਤਮਾ ਦਾ ਨਾਮ) ਖ਼ਾਲੀ (ਹਿਰਦਿਆਂ) ਨੂੰ ਇਕ ਖਿਨ ਵਿਚ (ਗੁਣਾਂ ਨਾਲ) ਨਕਾ-ਨਕ ਭਰ ਦੇਂਦਾ ਹੈ, ਊਣੇ = ਖ਼ਾਲੀ। ਸੁਭਰ = ਨਕਾ-ਨਕ।
ਖਿਨ ਮਹਿ ਸੂਕੇ ਕੀਨੇ ਹਰਿਆ ॥
In an instant, He transforms the dry into green.
(ਆਤਮਕ ਜੀਵਨ ਵਲੋਂ) ਸੁੱਕੇ ਹੋਇਆਂ ਨੂੰ ਇਕ ਖਿਨ ਵਿਚ ਹਰੇ ਕਰ ਦੇਂਦਾ ਹੈ।
ਖਿਨ ਮਹਿ ਨਿਥਾਵੇ ਕਉ ਦੀਨੋ ਥਾਨੁ ॥
In an instant, He gives the homeless a home.
ਜਿਸ ਮਨੁੱਖ ਨੂੰ ਕਿਤੇ ਆਸਰਾ ਨਹੀਂ ਮਿਲਦਾ, ਪਰਮਾਤਮਾ ਉਸ ਨੂੰ ਇਕ ਖਿਨ ਵਿਚ ਸਹਾਰਾ ਦੇ ਦੇਂਦਾ ਹੈ,
ਖਿਨ ਮਹਿ ਨਿਮਾਣੇ ਕਉ ਦੀਨੋ ਮਾਨੁ ॥੩॥
In an instant, He bestows honor on the dishonored. ||3||
ਜਿਸ ਨੂੰ ਕਿਤੇ ਕੋਈ ਆਦਰ-ਸਤਕਾਰ ਨਹੀਂ ਦੇਂਦਾ, ਉਹ ਪਰਮਾਤਮਾ ਉਸ ਨੂੰ ਇਕ ਖਿਨ ਵਿਚ ਮਾਣ-ਆਦਰ ਬਖ਼ਸ਼ ਦੇਂਦਾ ਹੈ ॥੩॥
ਸਭ ਮਹਿ ਏਕੁ ਰਹਿਆ ਭਰਪੂਰਾ ॥
The One Lord is totally pervading and permeating all.
ਸਭ ਜੀਵਾਂ ਵਿਚ ਉਹ ਪਰਮਾਤਮਾ ਹੀ ਪੂਰਨ ਤੌਰ ਤੇ ਵੱਸ ਰਿਹਾ ਹੈ। ਰਹਿਆ ਭਰਪੂਰਾ = ਪੂਰਨ ਤੌਰ ਤੇ ਵੱਸ ਰਿਹਾ ਹੈ।
ਸੋ ਜਾਪੈ ਜਿਸੁ ਸਤਿਗੁਰੁ ਪੂਰਾ ॥
He alone meditates on the Lord, whose True Guru is Perfect.
(ਪਰ ਉਸ ਦਾ ਨਾਮ) ਉਹ ਮਨੁੱਖ (ਹੀ) ਜਪਦਾ ਹੈ, ਜਿਸ ਨੂੰ ਪੂਰਾ ਗੁਰੂ (ਪ੍ਰੇਰਨਾ ਕਰਦਾ ਹੈ)। ਜਾਪੈ = ਜਪਦਾ ਹੈ।
ਹਰਿ ਕੀਰਤਨੁ ਤਾ ਕੋ ਆਧਾਰੁ ॥
Such a person has the Kirtan of the Lord's Praises for his Support.
ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਆਸਰਾ ਬਣ ਜਾਂਦੀ ਹੈ, ਤਾ ਕੋ = ਉਸ ਦੇ ਹਿਰਦੇ ਵਿਚ। ਆਧਾਰੁ = ਆਸਰਾ।
ਕਹੁ ਨਾਨਕ ਜਿਸੁ ਆਪਿ ਦਇਆਰੁ ॥੪॥੧੩॥੨੬॥
Says Nanak, the Lord Himself is merciful to him. ||4||13||26||
ਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ ॥੪॥੧੩॥੨੬॥ ਦਇਆਰੁ = ਦਇਆਵਾਨ ॥੪॥੧੩॥੨੬॥