ਮਃ ੫ ॥
Fifth Mehl:
ਪੰਜਵੀਂ ਪਾਤਸ਼ਾਹੀ।
ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ ਪੂਰਨ ਅਗਮ ਬਿਸਮਾਦ ॥
I have come to see the Supreme Lord God, the Perfect, Inaccessible, Wonderful Lord.
ਉਸ ਮਨੁੱਖ ਨੂੰ ਅਪਹੁੰਚ ਤੇ ਅਚਰਜ-ਰੂਪ ਪ੍ਰਭੂ ਹਰ ਥਾਂ ਮੌਜੂਦ ਦਿੱਸ ਪਿਆ ਹੈ, ਦ੍ਰਿਸਟੀ ਆਇਆ = ਦਿੱਸ ਪਿਆ ਹੈ। ਪੂਰਨ = ਹਰ ਥਾਂ ਮੌਜੂਦ। ਅਗਮ = ਅਪਹੁੰਚ। ਬਿਸਮਾਦ = ਅਚਰਜ।
ਨਾਨਕ ਰਾਮ ਨਾਮੁ ਧਨੁ ਕੀਤਾ ਪੂਰੇ ਗੁਰ ਪਰਸਾਦਿ ॥੨॥
Nanak has made the Lord's Name his wealth, by the Grace of the Perfect Guru. ||2||
ਹੇ ਨਾਨਕ! (ਜਿਸ ਨੇ) ਪੂਰੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਨੂੰ ਆਪਣਾ ਧਨ ਬਣਾਇਆ ਹੈ ॥੨॥ ਪਰਸਾਦਿ = ਕਿਰਪਾ ਨਾਲ ॥੨॥