ਸਲੋਕ

Salok:

ਸਲੋਕ।

ਚਿਤਵੰਤਿ ਚਰਨ ਕਮਲੰ ਸਾਸਿ ਸਾਸਿ ਅਰਾਧਨਹ

They contemplate the Lord's lotus feet; they worship and adore Him with each and every breath.

ਜੋ ਮਨੁੱਖ ਪ੍ਰਭੂ ਦੇ ਚਰਨ ਕਮਲਾਂ ਦਾ ਧਿਆਨ ਧਰਦੇ ਹਨ ਤੇ ਸੁਆਸ ਸੁਆਸ ਉਸ ਦਾ ਸਿਮਰਨ ਕਰਦੇ ਹਨ, ਚਿਤਵੰਤਿ = ਚੇਤੇ ਕਰਦੇ ਹਨ, ਧਿਆਨ ਧਰਦੇ ਹਨ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਅਰਾਧਨਹ = ਯਾਦ ਕਰਦੇ ਹਨ।

ਨਹ ਬਿਸਰੰਤਿ ਨਾਮ ਅਚੁਤ ਨਾਨਕ ਆਸ ਪੂਰਨ ਪਰਮੇਸੁਰਹ ॥੧॥

They do not forget the Name of the imperishable Lord; O Nanak, the Transcendent Lord fulfills their hopes. ||1||

ਜੋ ਅਬਿਨਾਸੀ ਪ੍ਰਭੂ ਦਾ ਨਾਮ ਕਦੇ ਭੁਲਾਉਂਦੇ ਨਹੀਂ, ਹੇ ਨਾਨਕ! ਪਰਮੇਸਰ ਉਹਨਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ ॥੧॥ ਅਚੁਤ = {ਅ-ਚਯੁਤ, ਇਸ ਲਫ਼ਜ਼ ਦਾ ਉਚਾਰਨ ਕਰਨ ਵੇਲੇ 'ਅੱਚ' ਨੂੰ 'ਅਧਕ' (ੱ) ਨਾਲ ਪੜ੍ਹਨਾ ਹੈ, ਤਾਂਕਿ ਉਚਾਰਨ ਦਾ ਜ਼ੋਰ ਪਹਿਲੇ ਹਿੱਸੇ ਤੇ ਰਹੇ। ਚਯੁ = ਨਾਸ ਹੋਣਾ। ਚਯੁਤ = ਨਾਸ ਹੋ ਜਾਣ ਵਾਲਾ} ਨਾਹ ਨਾਸ ਹੋਣ ਵਾਲਾ ॥੧॥

ਸੀਤੜਾ ਮੰਨ ਮੰਝਾਹਿ ਪਲਕ ਥੀਵੈ ਬਾਹਰਾ

He is woven into the fabric of my mind; He is not outside of it, even for an instant.

ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪ੍ਰਭੂ (ਸਦਾ) ਪ੍ਰੋਤਾ ਰਹਿੰਦਾ ਹੈ, ਜਿਨ੍ਹਾਂ ਤੋਂ ਇਕ ਖਿਨ ਲਈ ਭੀ ਜੁਦਾ ਨਹੀਂ ਹੁੰਦਾ, ਮੰਨ ਮੰਝਾਹਿ = ਮਨ ਵਿਚ। ਨ ਥੀਵੈ = ਨਹੀਂ ਹੁੰਦਾ। ਬਾਹਰਾ = ਜੁਦਾ।

ਨਾਨਕ ਆਸੜੀ ਨਿਬਾਹਿ ਸਦਾ ਪੇਖੰਦੋ ਸਚੁ ਧਣੀ ॥੨॥

O Nanak, the True Lord and Master fulfills my hopes, and always watches over me. ||2||

ਹੇ ਨਾਨਕ! ਉਹਨਾਂ ਦੀਆਂ ਉਹ ਸੱਚਾ ਮਾਲਕ ਆਸਾਂ ਪੂਰੀਆਂ ਕਰਦਾ ਹੈ ਤੇ ਸਦਾ ਉਹਨਾਂ ਦੀ ਸੰਭਾਲ ਕਰਦਾ ਹੈ ॥੨॥ ਸਚੁ ਧਣੀ = ਸੱਚਾ ਮਾਲਕ ॥੨॥