ਸਲੋਕ ਮਃ ੪ ॥
Salok, Fourth Mehl:
ਸਲੋਕ ਚੌਥੀ ਪਾਤਸ਼ਾਹੀ।
ਸਤਿਗੁਰ ਵਿਚਿ ਵਡੀ ਵਡਿਆਈ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਵੈ ॥
Great is the greatness within the True Guru, who meditates night and day on the Name of the Lord, Har, Har.
ਸਤਿਗੁਰੂ ਵਿਚ ਇਹ ਭਾਰਾ ਗੁਣ ਹੈ ਕਿ ਉਹ ਹਰ ਰੋਜ਼ ਪ੍ਰਭੂ-ਨਾਮ ਦਾ ਸਿਮਰਨ ਕਰਦਾ ਹੈ। ਵਡਿਆਈ = ਗੁਣ। ਅਨਦਿਨੁ = ਹਰ ਰੋਜ਼।
ਹਰਿ ਹਰਿ ਨਾਮੁ ਰਮਤ ਸੁਚ ਸੰਜਮੁ ਹਰਿ ਨਾਮੇ ਹੀ ਤ੍ਰਿਪਤਾਵੈ ॥
The repetition of the Name of the Lord, Har, Har, is his purity and self-restraint; with the Name of the Lord, He is satisfied.
ਸਤਿਗੁਰੂ ਦੀ ਸੁੱਚ ਤੇ ਸੰਜਮ ਹਰਿ-ਨਾਮ ਦਾ ਜਾਪ ਹੈ ਤੇ ਉਹ ਹਰਿ-ਨਾਮ ਵਿਚ ਹੀ ਤ੍ਰਿਪਤ ਰਹਿੰਦਾ ਹੈ। ਰਮਤ = ਸਿਮਰਨਾ।
ਹਰਿ ਨਾਮੁ ਤਾਣੁ ਹਰਿ ਨਾਮੁ ਦੀਬਾਣੁ ਹਰਿ ਨਾਮੋ ਰਖ ਕਰਾਵੈ ॥
The Lord's Name is His power, and the Lord's Name is His Royal Court; the Lord's Name protects Him.
ਹਰਿ ਦਾ ਨਾਮ ਹੀ ਆਸਰਾ ਤੇ ਨਾਮ ਹੀ ਸਤਿਗੁਰੂ ਲਈ ਰੱਖਿਆ ਕਰਨ ਵਾਲਾ ਹੈ। ਤਾਣੁ = ਬਲ। ਦੀਬਾਣੁ = ਆਸਰਾ। ਰਖ = ਰੱਖਿਆ।
ਜੋ ਚਿਤੁ ਲਾਇ ਪੂਜੇ ਗੁਰ ਮੂਰਤਿ ਸੋ ਮਨ ਇਛੇ ਫਲ ਪਾਵੈ ॥
One who centers his consciousness and worships the Guru, obtains the fruits of his mind's desires.
ਜੋ ਮਨੁੱਖ ਇਸ ਗੁਰ-ਮੂਰਤੀ ਦਾ ਪੂਜਨ ਚਿੱਤ ਲਾ ਕੇ ਕਰਦਾ ਹੈ (ਭਾਵ, ਜੋ ਜੀਵ ਗਹੁ ਨਾਲ ਸਤਿਗੁਰੂ ਦੇ ਉਪਰ-ਲਿਖੇ ਗੁਣਾਂ ਨੂੰ ਧਾਰਨ ਕਰਦਾ ਹੈ) ਉਸ ਨੂੰ ਉਹੀ ਫਲ ਮਿਲ ਜਾਂਦਾ ਹੈ ਜਿਸ ਦੀ ਮਨ ਵਿਚ ਇੱਛਾ ਕਰੇ। ਗੁਰ ਮੂਰਤਿ = ਗੁਰੂ ਦਾ ਇਹ ਸਰੂਪ (ਜਿਸ ਦਾ ਜ਼ਿਕਰ ਉਪਰ ਕੀਤਾ ਗਿਆ ਹੈ)।
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ ਮਾਰ ਦਿਵਾਵੈ ॥
But one who slanders the Perfect True Guru, shall be killed and destroyed by the Creator.
ਜੋ ਮਨੁੱਖ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਉਸ ਨੂੰ ਪ੍ਰਭੂ ਮਾਰ ਪਵਾਉਂਦਾ ਹੈ। ਮਾਰ = ਸਜ਼ਾ (ਨੋਟ: ਈਰਖਾ ਦੇ ਕਾਰਨ ਹੀ ਮਨੁੱਖ ਦੂਜੇ ਦੀ ਨਿੰਦਾ ਕਰਦਾ ਹੈ ਸੋ ਨਿੰਦਾ ਕਰਨ ਵੇਲੇ ਉਹ ਈਰਖਾ ਦੀ ਅੱਗ-ਰੂਪ ਘੋਰ ਨਰਕ ਵਿਚ ਸੜ ਰਿਹਾ ਹੁੰਦਾ ਹੈ, ਤੇ ਜਿਨ੍ਹਾਂ ਦੇ ਪਾਸ ਨਿੰਦਾ ਕਰਦਾ ਹੈ ਉਹਨਾਂ ਦੀਆਂ ਨਜ਼ਰਾਂ ਵਿਚ ਭੀ ਹੌਲਾ ਪੈਂਦਾ ਹੈ। ਸੋ, ਸੜਨ ਤੇ ਮੁਕਾਲਖ ਇਹ ਦੋ ਕਿਸਮ ਦੀ ਮਾਰ ਨਿੰਦਕ ਨੂੰ ਪੈਂਦੀ ਹੈ)।
ਫੇਰਿ ਓਹ ਵੇਲਾ ਓਸੁ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ ਖਾਵੈ ॥
This opportunity shall not come into his hands again; he must eat what he himself has planted.
ਆਪਣੀ ਹੱਥੀਂ ਨਿੰਦਾ ਦਾ ਬੀਜ ਬੀਜੇ ਦਾ ਫਲ ਉਸ ਨੂੰ ਭੋਗਣਾ ਪੈਂਦਾ ਹੈ (ਤਦੋਂ ਪਛਤਾਉਂਦਾ ਹੈ, ਪਰ) ਫੇਰ ਜੋ ਵੇਲਾ (ਨਿੰਦਾ ਕਰਨ ਵਿਚ ਬੀਤ ਗਿਆ ਹੈ) ਉਸ ਨੂੰ ਮਿਲਦਾ ਨਹੀਂ।
ਨਰਕਿ ਘੋਰਿ ਮੁਹਿ ਕਾਲੈ ਖੜਿਆ ਜਿਉ ਤਸਕਰੁ ਪਾਇ ਗਲਾਵੈ ॥
He shall be taken to the most horrible hell, with his face blackened like a thief, and a noose around his neck.
ਤੇ ਜਿਵੇਂ ਚੋਰ ਨੂੰ ਗਲ ਵਿਚ ਰੱਸੀ ਪਾ ਕੇ ਲੈ ਜਾਈਦਾ ਹੈ ਤਿਵੇਂ ਕਾਲਾ ਮੂੰਹ ਕਰ ਕੇ (ਮਾਨੋ) ਡਰਾਉਣੇ ਨਰਕ ਵਿਚ (ਉਸ ਨੂੰ ਭੀ) ਪਾਇਆ ਜਾਂਦਾ ਹੈ। ਤਸਕਰੁ = ਚੋਰ। ਗਲਾਵੈ = ਗਲ ਦੀ ਰੱਸੀ।
ਫਿਰਿ ਸਤਿਗੁਰ ਕੀ ਸਰਣੀ ਪਵੈ ਤਾ ਉਬਰੈ ਜਾ ਹਰਿ ਹਰਿ ਨਾਮੁ ਧਿਆਵੈ ॥
But if he should again take to the Sanctuary of the True Guru, and meditate on the Name of the Lord, Har, Har, then he shall be saved.
ਫੇਰ ਇਸ (ਨਿੰਦਾ-ਰੂਪ ਘੋਰ ਨਰਕ ਵਿਚੋਂ) ਤਾਂ ਹੀ ਬਚਦਾ ਹੈ, ਜੇ ਸਤਿਗੁਰੂ ਦੀ ਸਰਨੀ ਪੈ ਕੇ ਪ੍ਰਭੂ ਦਾ ਨਾਮ ਜਪੇ।
ਹਰਿ ਬਾਤਾ ਆਖਿ ਸੁਣਾਏ ਨਾਨਕੁ ਹਰਿ ਕਰਤੇ ਏਵੈ ਭਾਵੈ ॥੧॥
Nanak speaks and proclaims the Lord's Story; as it pleases the Creator, so does he speak. ||1||
ਨਾਨਕ ਪਰਮਾਤਮਾ (ਦੇ ਦਰ) ਦੀਆਂ ਗੱਲਾਂ ਆਖ ਕੇ ਸੁਣਾ ਰਿਹਾ ਹੈ; ਪਰਮਾਤਮਾ ਨੂੰ ਇਉਂ ਹੀ ਭਾਉਂਦਾ ਹੈ (ਕਿ ਨਿੰਦਕ ਈਰਖਾ ਦੇ ਨਰਕ ਵਿਚ ਆਪੇ ਹੀ ਪਿਆ ਸੜੇ) ॥੧॥