ਮਃ

Fifth Mehl:

ਪੰਜਵੀਂ ਪਾਤਿਸ਼ਾਹੀ।

ਨਾਨਕ ਜਿਸੁ ਬਿਨੁ ਘੜੀ ਜੀਵਣਾ ਵਿਸਰੇ ਸਰੈ ਬਿੰਦ

O Nanak, without Him, you cannot survive, even for an instant; you cannot afford to forget Him, even for a moment.

ਹੇ ਨਾਨਕ! ਜਿਸ (ਪ੍ਰਭੂ ਦੀ ਯਾਦ) ਤੋਂ ਬਿਨਾ ਇਕ ਘੜੀ ਭੀ ਸੁਖ ਦਾ ਸਾਹ ਨਹੀਂ ਆਉਂਦਾ (ਦੁਨੀਆ ਦੇ ਚਿੰਤਾ-ਫ਼ਿਕਰ ਹੀ ਜਾਨ ਖਾ ਜਾਂਦੇ ਹਨ), ਜਿਸ ਨੂੰ ਵਿਸਾਰਿਆਂ ਇਕ ਪਲ ਭਰ ਭੀ ਜੀਵਨ-ਨਿਰਬਾਹ ਨਹੀਂ ਹੋ ਸਕਦਾ, ਨ ਜੀਵਣਾ = ਜੀਊ ਨਹੀਂ ਸਕੀਦਾ, ਸੁਖ ਦਾ ਸਾਹ ਨਹੀਂ ਆ ਸਕਦਾ। ਨ ਸਰੈ = ਨਹੀਂ ਨਿਭਦੀ, ਨਿਰਬਾਹ ਨਹੀਂ ਹੁੰਦਾ।

ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥

Why are you alienated from Him, O my mind? He takes care of you. ||2||

(ਫਿਰ) ਹੇ ਮਨ! ਜਿਸ ਪ੍ਰਭੂ ਨੂੰ (ਹਰ ਵੇਲੇ) ਸਾਡਾ ਫ਼ਿਕਰ ਹੈ, ਉਸ ਨਾਲ ਰੁੱਸਣਾ ਠੀਕ ਨਹੀਂ ਹੈ ॥੨॥ ਮਨ = ਹੇ ਮਨ! ਚਿੰਦ = ਫ਼ਿਕਰ ॥੨॥