ਕਲਿਆਨੁ ਮਹਲਾ

Kalyaan, Fifth Mehl:

ਕਲਿਆਨ ਪੰਜਵੀਂ ਪਾਤਿਸ਼ਾਹੀ।

ਕਉਨੁ ਬਿਧਿ ਤਾ ਕੀ ਕਹਾ ਕਰਉ

What should I do, and how should I do it?

(ਵਿਕਾਰਾਂ ਤੋਂ ਖ਼ਲਾਸੀ ਪਰਮਾਤਮਾ ਦੇ ਨਾਮ-ਰਸ ਦੀ ਬਰਕਤਿ ਨਾਲ ਹੀ ਹੋ ਸਕਦੀ ਹੈ। ਸੋ,) ਉਸ (ਪਰਮਾਤਮਾ ਦੇ ਮਿਲਾਪ) ਦਾ ਮੈਂ ਕਿਹੜਾ ਤਰੀਕਾ ਵਰਤਾਂ, ਮੈਂ ਕਿਹੜਾ ਉੱਦਮ ਕਰਾਂ? ਕਉਨ ਬਿਧਿ = ਕਿਹੜੀ ਵਿਧੀ ਹੈ? ਕਿਹੜਾ ਤਰੀਕਾ ਹੈ? ਤਾ ਕੀ = ਉਸ (ਪ੍ਰਭੂ ਦੇ ਮਿਲਾਪ) ਦੀ। ਕਹਾ ਕਰਉ = ਕਹਾਂ ਕਰਉਂ, ਮੈਂ ਕੀਹ ਕਹਾਂ?

ਧਰਤ ਧਿਆਨੁ ਗਿਆਨੁ ਸਸਤ੍ਰਗਿਆ ਅਜਰ ਪਦੁ ਕੈਸੇ ਜਰਉ ॥੧॥ ਰਹਾਉ

Should I center myself in meditation, or study the spiritual wisdom of the Shaastras? How can I endure this unendurable state? ||1||Pause||

(ਅਨੇਕਾਂ ਐਸੇ ਹਨ ਜੋ) ਸਮਾਧੀਆਂ ਲਾਂਦੇ ਹਨ, (ਅਨੇਕਾਂ ਐਸੇ ਹਨ ਜੋ) ਸ਼ਾਸਤ੍ਰ-ਵੇੱਤਾ ਸ਼ਾਸਤ੍ਰਾਰਥ ਕਰਦੇ ਰਹਿੰਦੇ ਹਨ (ਪਰ ਇਹਨਾਂ ਤਰੀਕਿਆਂ ਨਾਲ ਵਿਕਾਰਾਂ ਤੋਂ ਮੁਕਤੀ ਨਹੀਂ ਮਿਲਦੀ। ਵਿਕਾਰਾਂ ਦਾ ਦਬਾਉ ਪਿਆ ਹੀ ਰਹਿੰਦਾ ਹੈ, ਤੇ, ਇਹ) ਇਕ ਅਜਿਹੀ (ਨਿਘਰੀ ਹੋਈ) ਆਤਮਕ ਅਵਸਥਾ ਹੈ ਜੋ (ਹੁਣ) ਸਹਾਰੀ ਨਹੀਂ ਜਾ ਸਕਦੀ। ਮੈਂ ਇਸ ਨੂੰ ਸਹਾਰ ਨਹੀਂ ਸਕਦਾ (ਮੈਂ ਇਸ ਨੂੰ ਆਪਣੇ ਅੰਦਰ ਕਾਇਮ ਨਹੀਂ ਰਹਿਣ ਦੇ ਸਕਦਾ) ॥੧॥ ਰਹਾਉ ॥ ਧਰਤ = ਧਰਦੇ ਹਨ। ਧਿਆਨੁ = ਸਮਾਧੀ। ਧਰਤ ਧਿਆਨੁ = ਕਈ ਸਮਾਧੀ ਲਾਂਦੇ ਰਹਿੰਦੇ ਹਨ। ਸਸਤ੍ਰਗਿਆ = ਸ਼ਾਸਤ੍ਰ ਗਿਆ, ਸ਼ਾਸਤ੍ਰਾਂ ਦੇ ਜਾਣਨ ਵਾਲੇ। ਗਿਆਨੁ = ਸ਼ਾਸਤ੍ਰਾਂ ਦੀ ਚਰਚਾ। ਅਜਰ = ਨਾਹ ਸਹਾਰਿਆ ਜਾ ਸਕਣ ਵਾਲਾ। ਪਦੁ = ਦਰਜਾ। ਅਜਰ ਪਦੁ = ਉਹ ਆਤਮਕ ਅਵਸਥਾ ਜਿਹੜੀ ਹੁਣ ਸਹਾਰੀ ਨਹੀਂ ਜਾ ਸਕਦੀ। ਜਰਉ = ਜਰਉਂ, ਮੈਂ ਸਹਾਰਾਂ ॥੧॥ ਰਹਾਉ ॥

ਬਿਸਨ ਮਹੇਸ ਸਿਧ ਮੁਨਿ ਇੰਦ੍ਰਾ ਕੈ ਦਰਿ ਸਰਨਿ ਪਰਉ ॥੧॥

Vishnu, Shiva, the Siddhas, the silent sages and Indra - at whose door should I seek sanctuary? ||1||

ਵਿਸ਼ਨੂੰ, ਸ਼ਿਵ, ਸਿੱਧ, ਮੁਨੀ, ਇੰਦਰ ਦੇਵਤਾ (ਅਨੇਕਾਂ ਸੁਣੀਦੇ ਹਨ ਵਰ ਦੇਣ ਵਾਲੇ। ਪਰ ਵਿਕਾਰਾਂ ਤੋਂ ਮੁਕਤੀ ਹਾਸਲ ਕਰਨ ਲਈ ਇਹਨਾਂ ਵਿਚੋਂ) ਮੈਂ ਕਿਸ ਦੇ ਦਰ ਤੇ ਜਾਵਾਂ? ਮੈਂ ਕਿਸ ਦੀ ਸਰਨ ਪਵਾਂ? ॥੧॥ ਮਹੇਸ = ਮਹੇਸ਼, ਸ਼ਿਵ। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਕੈ ਦਰਿ = ਕਿਸ ਦੇ ਦਰ ਤੇ? ਪਰਉ = ਪਰਉਂ, ਮੈਂ ਪਵਾਂ ॥੧॥

ਕਾਹੂ ਪਹਿ ਰਾਜੁ ਕਾਹੂ ਪਹਿ ਸੁਰਗਾ ਕੋਟਿ ਮਧੇ ਮੁਕਤਿ ਕਹਉ

Some have power and influence, and some are blessed with heavenly paradise, but out of millions, will anyone find liberation?

ਕਿਸੇ ਪਾਸ ਰਾਜ (ਦੇਣ ਦੀ ਤਾਕਤ ਸੁਣੀਦੀ) ਹੈ, ਕਿਸੇ ਪਾਸ ਸੁਰਗ (ਦੇਣ ਦੀ ਸਮਰਥਾ ਸੁਣੀ ਜਾ ਰਹੀ) ਹੈ। ਪਰ ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ (ਐਸਾ ਹੋ ਸਕਦਾ ਹੈ, ਜਿਸ ਪਾਸ ਜਾ ਕੇ) ਮੈਂ (ਇਹ) ਆਖਾਂ (ਕਿ) ਵਿਕਾਰਾਂ ਤੋਂ ਖ਼ਲਾਸੀ (ਮਿਲ ਜਾਏ)। ਕਾਹੂ ਪਹਿ = ਕਿਸੇ ਪਾਸ। ਕੋਟਿ ਮਧੇ = ਕ੍ਰੋੜਾਂ ਵਿਚੋਂ (ਕੋਈ ਵਿਰਲਾ)। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਕਹਉ = ਕਹਉਂ, ਮੈਂ ਆਖ ਸਕਦਾ ਹਾਂ।

ਕਹੁ ਨਾਨਕ ਨਾਮ ਰਸੁ ਪਾਈਐ ਸਾਧੂ ਚਰਨ ਗਹਉ ॥੨॥੩॥੬॥

Says Nanak, I have attained the Sublime Essence of the Naam, the Name of the Lord. I touch the feet of the Holy. ||2||3||6||

ਨਾਨਕ ਆਖਦਾ ਹੈ- (ਮੁਕਤੀ ਹਰਿ-ਨਾਮ ਤੋਂ ਹੀ ਮਿਲਦੀ ਹੈ, ਤੇ) ਨਾਮ ਦਾ ਸੁਆਦ (ਤਦੋਂ ਹੀ) ਮਿਲ ਸਕਦਾ ਹੈ (ਜਦੋਂ) ਮੈਂ ਗੁਰੂ ਦੇ ਚਰਨ (ਜਾ) ਫੜਾਂ ॥੨॥੩॥੬॥ ਨਾਨਕ = ਹੇ ਨਾਨਕ! ਪਾਈਐ = ਹਾਸਲ ਕਰ ਸਕੀਦਾ ਹੈ। ਸਾਧ = ਗੁਰੂ। ਗਹਉ = ਗਹਉਂ, ਮੈਂ ਫੜਦਾ ਹਾਂ ॥੨॥੩॥੬॥