ਮਹਲਾ ੧ ॥

First Mehl:

ਪਹਿਲੀ ਪਾਤਿਸ਼ਾਹੀ।

ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ ॥

The teeth are like brilliant, beautiful pearls, and the eyes are like sparkling jewels.

ਜੋ ਸਰੀਰ ਸੋਹਣੇ ਚਿੱਟੇ ਦੰਦਾਂ ਨਾਲ ਤੇ ਸੋਹਣੇ ਨੈਣਾਂ ਨਾਲ ਸੋਭ ਰਹੇ ਹਨ, ਉਜਲ = ਚਿੱਟੇ, ਸਾਫ਼। ਮੋਤੀ = ਭਾਵ, ਦੰਦ। ਰਤਨੁ = ਭਾਵ, ਅੱਖਾਂ।

ਤਿਨ ਜਰੁ ਵੈਰੀ ਨਾਨਕਾ ਜਿ ਬੁਢੇ ਥੀਇ ਮਰੰਨਿ ॥੨॥

Old age is their enemy, O Nanak; when they grow old, they waste away. ||2||

ਹੇ ਨਾਨਕ! ਬੁਢੇਪਾ ਇਹਨਾਂ ਦਾ ਵੈਰੀ ਹੈ, ਕਿਉਂਕਿ ਬੁੱਢੇ ਹੋ ਕੇ ਇਹ ਨਾਸ ਹੋ ਜਾਂਦੇ ਹਨ ॥੨॥ ਜਰੁ = ਬੁਢੇਪਾ। ਥੀਇ = ਹੋ ਕੇ। ਤਿਨ = ਉਹਨਾਂ (ਸਰੀਰਾਂ) ਦਾ। ਜੁੜੰਨਿ = ਸੋਭ ਰਹੇ ਹਨ ॥੨॥