ਪਉੜੀ

Pauree:

ਪਉੜੀ।

ਸੂਰਬੀਰ ਵਰੀਆਮ ਕਿਨੈ ਹੋੜੀਐ

Even brave and mighty men cannot withstand the powerful

(ਕਾਮਾਦਿਕ ਵਿਕਾਰ) ਬੜੇ ਸੂਰਮੇ ਤੇ ਬਹਾਦਰ (ਸਿਪਾਹੀ) ਹਨ, ਕਿਸੇ ਨੇ ਇਹਨਾਂ ਨੂੰ ਠੱਲ੍ਹਿਆ ਨਹੀਂ। ਵਰੀਆਮ = ਬਹਾਦਰ। ਹੋੜੀਐ = ਰੋਕਿਆ।

ਫਉਜ ਸਤਾਣੀ ਹਾਠ ਪੰਚਾ ਜੋੜੀਐ

And overwhelming army which the five passions have gathered.

ਇਹਨਾਂ ਪੰਜਾਂ ਨੇ ਬੜੀ ਬਲ ਵਾਲੀ ਤੇ ਹਠੀਲੀ ਫ਼ੌਜ ਇਕੱਠੀ ਕੀਤੀ ਹੋਈ ਹੈ, ਸਤਾਣੀ = ਤਾਣ ਵਾਲੀ। ਹਠ = ਹਠੀਲੀ। ਪੰਚਾ = ਪੰਜ ਕਾਮਾਦਿਕਾਂ ਨੇ।

ਦਸ ਨਾਰੀ ਅਉਧੂਤ ਦੇਨਿ ਚਮੋੜੀਐ

The ten organs of sensation attach even detached renunciates to sensory pleasures.

(ਦੁਨੀਆਦਾਰ ਤਾਂ ਕਿਤੇ ਰਹੇ) ਤਿਆਗੀਆਂ ਨੂੰ (ਭੀ) ਇਹ ਦਸ ਇੰਦ੍ਰੇ ਚਮੋੜ ਦੇਂਦੇ ਹਨ। ਨਾਰੀ = ਇੰਦ੍ਰੇ। ਅਉਧੂਤ = ਤਿਆਗੀ।

ਜਿਣਿ ਜਿਣਿ ਲੈਨੑਿ ਰਲਾਇ ਏਹੋ ਏਨਾ ਲੋੜੀਐ

They seek to conquer and overpower them, and so increase their following.

ਇਹ (ਕਾਮਾਦਿਕ ਵਿਕਾਰ) ਸਭ ਨੂੰ ਜਿੱਤ ਜਿੱਤ ਕੇ ਆਪਣੇ ਅਨੁਸਾਰੀ ਕਰੀ ਜਾਂਦੇ ਹਨ, ਬੱਸ! ਇਹੀ ਗੱਲ ਇਹ ਲੋੜਦੇ ਹਨ। ਜਿਣਿ = ਜਿੱਤ ਕੇ।

ਤ੍ਰੈ ਗੁਣ ਇਨ ਕੈ ਵਸਿ ਕਿਨੈ ਮੋੜੀਐ

The world of the three dispositions is under their influence; no one can stand against them.

ਸਾਰੇ ਹੀ ਤ੍ਰੈਗੁਣੀ ਜੀਵ ਇਹਨਾਂ ਦੇ ਦਬਾਉ ਹੇਠ ਹਨ, ਕਿਸੇ ਨੇ ਇਹਨਾਂ ਨੂੰ ਮੋੜਾ ਨਹੀਂ ਪਾਇਆ। ਤ੍ਰੈ ਗੁਣ = ਤਿੰਨਾਂ ਗੁਣਾਂ ਦੇ ਸਾਰੇ ਜੀਵ।

ਭਰਮੁ ਕੋਟੁ ਮਾਇਆ ਖਾਈ ਕਹੁ ਕਿਤੁ ਬਿਧਿ ਤੋੜੀਐ

So tell me - how can the fort of doubt and the moat of Maya be overcome?

(ਕਾਮਾਦਿਕ) ਭਟਕਣਾ (ਮਾਨੋ) ਕਿਲ੍ਹਾ ਹੈ ਤੇ ਮਾਇਆ (ਦੁਆਲੇ ਦੀ ਡੂੰਘੀ) ਖਾਈ। (ਇਹ ਕਿਲ੍ਹਾ) ਕਿਵੇਂ ਤੋੜਿਆ ਜਾਏ? ਭਰਮੁ = ਭਟਕਣਾ। ਕੋਟੁ = ਕਿਲ੍ਹਾ (ਇਸ ਪਉੜੀ ਦੇ ਪਹਿਲੇ ਸ਼ਲੋਕ ਵਿਚ ਦੇ ਲਫ਼ਜ਼ 'ਕੋਟਿ' ਤੇ ਇਸ ਲਫ਼ਜ਼ 'ਕੋਟੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ)। ਖਾਈ = ਖਾਲੀ, ਖਾਲ। ਕਿਤੁ ਬਿਧਿ = ਕਿਸ ਵਿਧੀ ਨਾਲ।

ਗੁਰੁ ਪੂਰਾ ਆਰਾਧਿ ਬਿਖਮ ਦਲੁ ਫੋੜੀਐ

Worshipping the Perfect Guru, this awesome force is subdued.

ਪੂਰੇ ਸਤਿਗੁਰੂ ਨੂੰ ਯਾਦ ਕੀਤਿਆਂ ਇਹ ਕਰੜੀ ਫ਼ੌਜ ਸਰ ਕੀਤੀ ਜਾ ਸਕਦੀ ਹੈ। ਦਲੁ = ਫ਼ੌਜ।

ਹਉ ਤਿਸੁ ਅਗੈ ਦਿਨੁ ਰਾਤਿ ਰਹਾ ਕਰ ਜੋੜੀਐ ॥੧੫॥

I stand before Him, day and night, with my palms pressed together. ||15||

(ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਮੈਂ ਦਿਨ ਰਾਤ ਹੱਥ ਜੋੜ ਕੇ ਉਸ ਗੁਰੂ ਦੇ ਸਾਹਮਣੇ ਖਲੋਤਾ ਰਹਾਂ ॥੧੫॥ ਕਰ = ਹੱਥ ॥੧੫॥