ਮਲਾਰ ਮਹਲਾ

Malaar, First Mehl:

ਮਲਾਰ ਪਹਿਲੀ ਪਾਤਿਸ਼ਾਹੀ।

ਜਾਗਤੁ ਜਾਗਿ ਰਹੈ ਗੁਰ ਸੇਵਾ ਬਿਨੁ ਹਰਿ ਮੈ ਕੋ ਨਾਹੀ

Remain awake and aware, serving the Guru; except for the Lord, no one is mine.

ਉਸੇ ਮਨੁੱਖ ਦਾ ਜੀਵਨ ਸਫਲ ਹੈ ਜੋ ਗੁਰੂ ਦੀ ਦੱਸੀ ਸੇਵਾ ਵਿਚ ਤੱਤਪਰ ਰਹਿ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ। ਪਰਮਾਤਮਾ ਦੀ ਜੋਤਿ ਤੋਂ ਬਿਨਾ ਸਾਡੇ ਇਸ ਸਰੀਰ ਦੀ ਕੋਈ ਪਾਂਇਆਂ ਨਹੀਂ ਹੈ; ਜਾਗਤੁ ਰਹੈ = ਜਾਗਦਾ ਰਹਿੰਦਾ ਹੈ, ਸੁਚੇਤ ਰਹਿੰਦਾ ਹੈ। ਜਾਗਿ = ਜਾਗ ਕੇ, ਸੁਚੇਤ ਹੋ ਕੇ। ਮੈ ਕੋ ਨਾਹੀ = ਮੇਰੀ ਕੋਈ ਪਾਂਇਆਂ ਨਹੀਂ।

ਅਨਿਕ ਜਤਨ ਕਰਿ ਰਹਣੁ ਪਾਵੈ ਆਚੁ ਕਾਚੁ ਢਰਿ ਪਾਂਹੀ ॥੧॥

Even by making all sorts of efforts, you shall not remain here; it shall melt like glass in the fire. ||1||

(ਜਦੋਂ ਜੋਤਿ ਨਿਕਲ ਜਾਏ ਤਾਂ) ਅਨੇਕਾਂ ਜਤਨ ਕਰਨ ਨਾਲ ਭੀ ਇਹ ਸਰੀਰ ਟਿਕਿਆ ਨਹੀਂ ਰਹਿ ਸਕਦਾ। ਜਿਵੇਂ ਅੱਗ ਦਾ ਸੇਕ ਕੱਚ ਨੂੰ ਢਾਲ ਦੇਂਦਾ ਹੈ, ਤਿਵੇਂ ਇਹ ਸਰੀਰ (ਜੋਤਿ ਤੋਂ ਬਿਨਾ) ਢਹਿ ਢੇਰੀ ਹੋ ਜਾਂਦੇ ਹਨ ॥੧॥ ਆਚੁ = ਸੇਕ। ਕਾਚੁ = ਕੱਚ। ਢਹਿ ਪਾਂਹੀ = ਢਲ ਪੈਂਦੇ ਹਨ, ਨਾਸ ਹੋ ਜਾਂਦੇ ਹਨ ॥੧॥

ਇਸੁ ਤਨ ਧਨ ਕਾ ਕਹਹੁ ਗਰਬੁ ਕੈਸਾ

Tell me - why are you so proud of your body and wealth?

ਹੇ ਝੱਲੇ ਮਨੁੱਖ! ਦੱਸ, ਇਸ ਸਰੀਰ ਦਾ ਇਸ ਧਨ-ਦੌਲਤ ਦਾ ਕੀਹ ਮਾਣ ਕਰਨਾ ਹੋਇਆ? ਕਰਹੁ = ਦੱਸੋ। ਗਰਬੁ = ਅਹੰਕਾਰ।

ਬਿਨਸਤ ਬਾਰ ਲਾਗੈ ਬਵਰੇ ਹਉਮੈ ਗਰਬਿ ਖਪੈ ਜਗੁ ਐਸਾ ॥੧॥ ਰਹਾਉ

They shall vanish in an instant; O madman, this is how the world is wasting away, in egotism and pride. ||1||Pause||

ਇਹਨਾਂ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ। ਜਗਤ ਵਿਅਰਥ ਹੀ (ਸਰੀਰ ਦੀ) ਹਉਮੈ ਵਿਚ (ਧਨ ਦੇ) ਮਾਣ ਵਿਚ ਖ਼ੁਆਰ ਹੁੰਦਾ ਹੈ ॥੧॥ ਰਹਾਉ ॥ ਬਾਰ = ਚਿਰ। ਬਵਰੇ = ਹੇ ਕਮਲੇ ਮਨੁੱਖ! ਗਰਬਿ = ਅਹੰਕਾਰ ਵਿਚ। ਖਪੈ = ਖ਼ੁਆਰ ਹੁੰਦਾ ਹੈ ॥੧॥ ਰਹਾਉ ॥

ਜੈ ਜਗਦੀਸ ਪ੍ਰਭੂ ਰਖਵਾਰੇ ਰਾਖੈ ਪਰਖੈ ਸੋਈ

Hail to the Lord of the Universe, God, our Saving Grace; He judges and saves the mortal beings.

ਹੇ ਜਗਤ ਦੇ ਮਾਲਕ! ਹੇ ਪ੍ਰਭੂ! ਹੇ ਜੀਵਾਂ ਦੇ ਰਾਖੇ! ਤੇਰੀ (ਸਦਾ) ਜੈ ਹੋਵੇ! (ਹੇ ਝੱਲੇ ਜੀਵ! ਸਦਾ ਉਸ ਰੱਖਣਹਾਰ ਪ੍ਰਭੂ ਦਾ ਆਸਰਾ ਲੈ)। ਉਹ (ਜਗਦੀਸ਼) ਹੀ ਵਿਕਾਰਾਂ ਤੋਂ ਬਚਾਂਦਾ ਹੈ ਤੇ ਜੀਵਾਂ ਦੇ ਜੀਵਨ ਨੂੰ ਪੜਾਤਲਦਾ ਰਹਿੰਦਾ ਹੈ। ਜਗਦੀਸ = ਹੇ ਜਗਤ ਦੇ ਮਾਲਕ! (ਜਗਤ-ਈਸ਼)। ਸੋਈ = ਉਹ (ਪ੍ਰਭੂ) ਹੀ।

ਜੇਤੀ ਹੈ ਤੇਤੀ ਤੁਝ ਹੀ ਤੇ ਤੁਮੑ ਸਰਿ ਅਵਰੁ ਕੋਈ ॥੨॥

All that is, belongs to You. No one else is equal to You. ||2||

ਹੇ ਪ੍ਰਭੂ! ਜਿਤਨੀ ਭੀ ਲੁਕਾਈ ਹੈ, ਇਹ ਸਾਰੀ ਹੀ ਤੇਰੇ ਪਾਸੋਂ ਹੀ (ਦਾਤਾਂ) ਮੰਗਦੀ ਹੈ। ਤੇਰੇ ਵਰਗਾ ਹੋਰ ਕੋਈ ਨਹੀਂ ਹੈ ॥੨॥ ਤੇ = ਤੋਂ। ਸਰਿ = ਬਰਾਬਰ ॥੨॥

ਜੀਅ ਉਪਾਇ ਜੁਗਤਿ ਵਸਿ ਕੀਨੀ ਆਪੇ ਗੁਰਮੁਖਿ ਅੰਜਨੁ

Creating all beings and creatures, their ways and means are under Your control; You bless the Gurmukhs with the ointment of spiritual wisdom.

ਸਾਰੇ ਜੀਵ ਪੈਦਾ ਕਰ ਕੇ ਜੀਵਾਂ ਦੀ ਜੀਵਨ-ਜੁਗਤਿ ਉਸ ਨੇ ਆਪਣੇ ਵੱਸ ਵਿਚ ਰੱਖੀ ਹੋਈ ਹੈ, (ਸਹੀ ਆਤਮਕ ਜੀਵਨ ਦੀ ਸੂਝ ਵਾਸਤੇ) ਉਹ ਆਪ ਹੀ ਗੁਰੂ ਦੀ ਰਾਹੀਂ (ਗਿਆਨ ਦਾ) ਸੁਰਮਾ ਦੇਂਦਾ ਹੈ। ਉਪਾਇ = ਪੈਦਾ ਕਰ ਕੇ। ਜੁਗਤਿ = (ਜੀਵਨ ਦਾ) ਢੰਗ। ਵਸਿ = ਵੱਸ ਵਿਚ। ਅੰਜਨੁ = ਸੁਰਮਾ।

ਅਮਰੁ ਅਨਾਥ ਸਰਬ ਸਿਰਿ ਮੋਰਾ ਕਾਲ ਬਿਕਾਲ ਭਰਮ ਭੈ ਖੰਜਨੁ ॥੩॥

My Eternal, Unmastered Lord is over the heads of all. He is the Destroyer of death and rebirth, doubt and fear. ||3||

ਪਰਮਾਤਮਾ ਸਦਾ ਅਟੱਲ ਹੈ, ਉਸ ਦੇ ਉੱਪਰ ਹੋਰ ਕੋਈ ਖਸਮ ਨਹੀਂ, ਉਹ ਸਭ ਦਾ ਸ਼ਿਰੋਮਣੀ ਹੈ, ਜੀਵਾਂ ਦੇ ਜਨਮ ਮਰਨ ਦੇ ਗੇੜ, ਭਟਕਣਾ ਤੇ ਡਰ-ਸਹਿਮ ਨਾਸ ਕਰਨ ਵਾਲਾ ਹੈ ॥੩॥ ਸਿਰਿ ਮੋਰਾ = (ਮੌਲਿ = ਤਾਜ) ਸ਼ਿਰੋਮਣੀ। ਬਿਕਾਲ = ਜਨਮ। ਖੰਜਨੁ = ਨਾਸ ਕਰਨ ਵਾਲਾ ॥੩॥

ਕਾਗਦ ਕੋਟੁ ਇਹੁ ਜਗੁ ਹੈ ਬਪੁਰੋ ਰੰਗਨਿ ਚਿਹਨ ਚਤੁਰਾਈ

This wretched world is a fortress of paper, of color and form and clever tricks.

ਇਹ ਜਗਤ ਵਿਚਾਰਾ (ਮਾਨੋ) ਕਾਗ਼ਜ਼ਾਂ ਦਾ ਕਿਲ੍ਹਾ ਹੈ ਜਿਸ ਨੂੰ (ਪ੍ਰਭੂ ਨੇ ਆਪਣੀ) ਸਿਆਣਪ ਨਾਲ ਸਜਾਵਟ ਤੇ ਰੂਪ-ਰੇਖਾ ਦਿੱਤੀ ਹੋਈ ਹੈ, ਕੋਟੁ = ਕਿਲ੍ਹਾ। ਬਪੁਰੋ = ਨਿਮਾਣਾ, ਵਿਚਾਰਾ। ਰੰਗਨਿ = ਸਜਾਵਟ, ਰੰਗਣ।

ਨਾਨੑੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾਈਂ︀ ॥੪॥

A tiny drop of water or a little puff of wind destroys its glory; in an instant, its life is ended. ||4||

ਪਰ ਜਿਵੇਂ ਇਕ ਨਿੱਕੀ ਜਿਹੀ ਬੂੰਦ ਜਾਂ ਹਵਾ ਦਾ ਝੋਲਾ (ਕਾਗ਼ਜ਼ ਦੇ ਕਿਲ੍ਹੇ ਦੀ) ਸੋਭਾ ਗਵਾ ਦੇਂਦਾ ਹੈ, ਤਿਵੇਂ ਇਹ ਜਗਤ ਪਲ ਵਿਚ ਜੰਮਦਾ ਹੈ ਤੇ ਮਰਦਾ ਹੈ ॥੪॥ ਨਾਨ੍ਹ੍ਹੀ ਸੀ = ਨਿੱਕੀ ਜਿਹੀ। ਪਵਨੁ = ਹਵਾ, ਹਵਾ ਦਾ ਝੋਲਾ। ਪਤਿ = ਸੋਭਾ, ਸਜਾਵਟ। ਖੋਵੈ = ਗਵਾ ਦੇਂਦਾ ਹੈ। ਖਿਨੁ ਤਾਂਈ = ਖਿਨ ਵਿਚ ॥੪॥

ਨਦੀ ਉਪਕੰਠਿ ਜੈਸੇ ਘਰੁ ਤਰਵਰੁ ਸਰਪਨਿ ਘਰੁ ਘਰ ਮਾਹੀ

It is like a tree-house near the bank of a river, with a serpent's den in that house.

ਜਿਵੇਂ ਕਿਸੇ ਨਦੀ ਦੇ ਕੰਢੇ ਉਤੇ ਕੋਈ ਘਰ ਹੋਵੇ ਜਾਂ ਰੁੱਖ ਹੋਵੇ ਜਦੋਂ ਨਦੀ ਦਾ ਵੇਗ ਉਲਟਦਾ ਹੈ ਤਾਂ ਨਾਹ ਉਹ ਘਰ ਰਹਿ ਜਾਂਦਾ ਹੈ ਨਾਹ ਉਹ ਰੁੱਖ ਰਹਿ ਜਾਂਦਾ ਹੈ, ਜਿਵੇਂ ਜੇ ਕਿਸੇ ਮਨੁੱਖ ਦੇ ਘਰ ਵਿਚ ਸਪਣੀ ਦਾ ਘਰ ਹੋਵੇ- ਉਪਕੰਠਿ = ਕੰਢੇ ਤੇ। ਤਰਵਰੁ = ਰੁੱਖ। ਸਰਪਨਿ ਘਰੁ = ਸੱਪਣੀ ਦਾ ਘਰ।

ਉਲਟੀ ਨਦੀ ਕਹਾਂ ਘਰੁ ਤਰਵਰੁ ਸਰਪਨਿ ਡਸੈ ਦੂਜਾ ਮਨ ਮਾਂਹੀ ॥੫॥

When the river overflows, what happens to the tree house? The snake bites, like duality in the mind. ||5||

ਤਾਂ ਜਦੋਂ ਭੀ ਮੌਕਾ ਮਿਲਦਾ ਹੈ ਸਪਣੀ ਉਸ ਨੂੰ ਡੰਗ ਮਾਰ ਹੀ ਦੇਂਦੀ ਹੈ। ਇਸੇ ਤਰ੍ਹਾਂ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਹੈ (ਉਹ ਨਦੀ ਦੇ ਉਲਟੇ ਹੋਏ ਹੜ੍ਹ ਵਾਂਗ ਹੈ, ਉਹ ਘਰ ਵਿਚ ਵੱਸਦੀ ਸਪਣੀ ਵਾਂਗ ਹੈ, ਇਹ ਦੂਜੀ ਝਾਕ ਆਤਮਕ ਮੌਤ ਲਿਆਉਂਦੀ ਹੈ) ॥੫॥ ਦੂਜਾ = ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ। ਮਾਂਹੀ = ਵਿਚ ॥੫॥

ਗਾਰੁੜ ਗੁਰ ਗਿਆਨੁ ਧਿਆਨੁ ਗੁਰ ਬਚਨੀ ਬਿਖਿਆ ਗੁਰਮਤਿ ਜਾਰੀ

Through the magic spell of the Guru's spiritual wisdom, and meditation on the Word of the Guru's Teachings, vice and corruption are burnt away.

ਗੁਰੂ ਤੋਂ ਮਿਲਿਆ ਹੋਇਆ ਗਿਆਨ, ਗੁਰੂ ਦੇ ਬਚਨਾਂ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਜੁੜੀ ਸੁਰਤ, ਮਾਨੋ, ਸੱਪ ਨੂੰ ਕੀਲਣ ਵਾਲਾ ਮੰਤਰ ਹੈ। ਜਿਸ ਦੇ ਪਾਸ ਭੀ ਇਹ ਮੰਤਰ ਹੈ ਉਸ ਨੇ ਗੁਰੂ ਦੀ ਮੱਤ ਦੀ ਬਰਕਤਿ ਨਾਲ ਮਾਇਆ (ਸਪਣੀ ਦਾ ਜ਼ਹਰ) ਸਾੜ ਲਿਆ ਹੈ। ਗਾਰੁੜ = ਸੱਪ ਨੂੰ ਵੱਸ ਕਰਨ ਵਾਲਾ ਮੰਤ੍ਰ। ਬਿਖਿਆ = ਮਾਇਆ (ਦਾ ਜ਼ਹਰ)। ਜਾਰੀ = ਸਾੜ ਲਈ।

ਮਨ ਤਨ ਹੇਂਵ ਭਏ ਸਚੁ ਪਾਇਆ ਹਰਿ ਕੀ ਭਗਤਿ ਨਿਰਾਰੀ ॥੬॥

The mind and body are cooled and soothed and Truth is obtained, through the wondrous and unique devotional worship of the Lord. ||6||

(ਵੇਖੋ!) ਪਰਮਾਤਮਾ ਦੀ ਭਗਤੀ (ਇਕ) ਅਨੋਖੀ (ਦਾਤਿ) ਹੈ, ਜਿਸ ਮਨੁੱਖ ਨੇ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ (ਹਿਰਦੇ ਵਿਚ) ਵਸਾ ਲਿਆ ਹੈ ਉਸ ਦਾ ਮਨ ਉਸ ਦਾ ਸਰੀਰ (ਭਾਵ, ਇੰਦ੍ਰੇ) ਬਰਫ਼ ਵਰਗਾ ਸੀਤਲ ਹੋ ਜਾਂਦਾ ਹੈ ॥੬॥ ਹੇਂਵ = ਬਰਫ਼ (ਵਰਗੇ ਠੰਢੇ)। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਨਿਰਾਰੀ = ਅਨੋਖੀ ॥੬॥

ਜੇਤੀ ਹੈ ਤੇਤੀ ਤੁਧੁ ਜਾਚੈ ਤੂ ਸਰਬ ਜੀਆਂ ਦਇਆਲਾ

All that exists begs of You; You are merciful to all beings.

(ਹੇ ਪ੍ਰਭੂ!) ਜਿਤਨੀ ਲੁਕਾਈ ਹੈ ਸਾਰੀ ਹੀ ਤੈਥੋਂ (ਸਭ ਪਦਾਰਥ) ਮੰਗਦੀ ਹੈ, ਤੂੰ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈਂ। ਜਾਚੈ = ਮੰਗਦੀ ਹੈ।

ਤੁਮੑਰੀ ਸਰਣਿ ਪਰੇ ਪਤਿ ਰਾਖਹੁ ਸਾਚੁ ਮਿਲੈ ਗੋਪਾਲਾ ॥੭॥

I seek Your Sanctuary; please save my honor, O Lord of the World, and bless me with Truth. ||7||

ਹੇ ਗੋਪਾਲ! ਮੈਂ ਤੇਰੀ ਸਰਨ ਪਿਆ ਹਾਂ, ਮੇਰੀ ਇੱਜ਼ਤ ਰੱਖ ਲੈ, (ਮਿਹਰ ਕਰ) ਮੈਨੂੰ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲ ਜਾਏ ॥੭॥ ਪਤਿ = ਇੱਜ਼ਤ। ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ ॥੭॥

ਬਾਧੀ ਧੰਧਿ ਅੰਧ ਨਹੀ ਸੂਝੈ ਬਧਿਕ ਕਰਮ ਕਮਾਵੈ

Bound in worldly affairs and entanglements, the blind one does not understand; he acts like a murderous butcher.

ਮਾਇਆ ਦੇ ਧੰਧੇ ਵਿਚ ਬੱਝੀ ਹੋਈ ਲੁਕਾਈ (ਆਤਮਕ ਜੀਵਨ ਵਲੋਂ) ਅੰਨ੍ਹੀ ਹੋਈ ਪਈ ਹੈ (ਸਹੀ ਜੀਵਨ-ਜੁਗਤਿ ਬਾਰੇ ਇਸ ਨੂੰ) ਕੁਝ ਭੀ ਨਹੀਂ ਸੁੱਝਦਾ, (ਤਾਹੀਏਂ) ਨਿਰਦਈ ਕੰਮ ਕਰਦੀ ਜਾ ਰਹੀ ਹੈ। ਬਾਧੀ = ਜਕੜੀ ਹੋਈ। ਧੰਧਿ = ਧੰਧੇ ਵਿਚ। ਅੰਧ = ਅੰਨ੍ਹੀ। ਬਧਿਕ ਕਰਮ = ਸ਼ਿਕਾਰੀਆਂ ਵਾਲੇ ਕੰਮ, ਨਿਰਦਈ ਕੰਮ।

ਸਤਿਗੁਰ ਮਿਲੈ ਸੂਝਸਿ ਬੂਝਸਿ ਸਚ ਮਨਿ ਗਿਆਨੁ ਸਮਾਵੈ ॥੮॥

But if he meets with the True Guru, then he comprehends and understands, and his mind is imbued with true spiritual wisdom. ||8||

ਜੇ ਜੀਵ ਗੁਰੂ ਨੂੰ ਮਿਲ ਪਏ ਤਾਂ ਇਸ (ਆਤਮਕ ਜੀਵਨ ਬਾਰੇ) ਸਮਝ ਆ ਜਾਂਦੀ ਹੈ, ਇਸ ਦੇ ਮਨ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਜਾਣ-ਪਛਾਣ ਟਿੱਕ ਜਾਂਦੀ ਹੈ ॥੮॥ ਮਨਿ = ਮਨ ਵਿਚ। ਸਚ ਗਿਆਨੁ = ਸਦਾ-ਥਿਰ ਪ੍ਰਭੂ ਦਾ ਗਿਆਨ ॥੮॥

ਨਿਰਗੁਣ ਦੇਹ ਸਾਚ ਬਿਨੁ ਕਾਚੀ ਮੈ ਪੂਛਉ ਗੁਰੁ ਅਪਨਾ

Without the Truth, this worthless body is false; I have consulted my Guru on this.

ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਤੋਂ ਬਿਨਾ ਗੁਣ-ਹੀਨ ਮਨੁੱਖਾ ਸਰੀਰ ਕੱਚਾ ਹੀ ਰਹਿੰਦਾ ਹੈ (ਭਾਵ, ਜੀਵ ਨੂੰ ਜਨਮ ਮਰਨ ਮਿਲਦਾ ਰਹਿੰਦਾ ਹੈ), (ਇਸ ਵਾਸਤੇ ਸਹੀ ਜੀਵਨ-ਰਾਹ ਤੇ ਤੁਰਨ ਵਾਸਤੇ) ਮੈਂ ਆਪਣੇ ਗੁਰੂ ਤੋਂ ਸਿੱਖਿਆ ਲੈਂਦਾ ਹਾਂ, ਨਿਰਗੁਣ ਦੇਹ = ਗੁਣ-ਹੀਨ ਸਰੀਰ।

ਨਾਨਕ ਸੋ ਪ੍ਰਭੁ ਪ੍ਰਭੂ ਦਿਖਾਵੈ ਬਿਨੁ ਸਾਚੇ ਜਗੁ ਸੁਪਨਾ ॥੯॥੨॥

O Nanak, that God has revealed God to me; without the Truth, all the world is just a dream. ||9||2||

ਤੇ ਹੇ ਨਾਨਕ! ਗੁਰੂ ਪਰਮਾਤਮਾ ਦਾ ਦੀਦਾਰ ਕਰਾ ਦੇਂਦਾ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ ਜਗਤ ਸੁਪਨੇ ਵਾਂਗ ਹੀ ਹੈ (ਭਾਵ, ਜਿਵੇਂ ਸੁਪਨੇ ਵਿਚ ਵੇਖੇ ਹੋਏ ਪਦਾਰਥ ਜਾਗ ਖੁਲ੍ਹਣ ਤੇ ਅਲੋਪ ਹੋ ਜਾਂਦੇ ਹਨ, ਇਸੇ ਤਰ੍ਹਾਂ ਦੁਨੀਆ ਵਿਚ ਇਕੱਠੇ ਕੀਤੇ ਹੋਏ ਸਾਰੇ ਹੀ ਪਦਾਰਥ ਅੰਤ ਵੇਲੇ ਖੁੱਸ ਜਾਂਦੇ ਹਨ। ਇਕ ਪ੍ਰਭੂ-ਨਾਮ ਹੀ ਪੱਲੇ ਰਹਿ ਸਕਦਾ ਹੈ) ॥੯॥੨॥ ਸੋ = ਉਹ (ਗੁਰੂ) ॥੯॥੨॥