ਕੇਦਾਰਾ ਮਹਲਾ ੫ ॥
Kaydaaraa, Fifth Mehl:
ਕੇਦਾਰਾ ਪੰਜਵੀਂ ਪਾਤਿਸ਼ਾਹੀ।
ਹਰਿ ਬਿਨੁ ਜਨਮੁ ਅਕਾਰਥ ਜਾਤ ॥
Without the Lord, life is useless.
ਪਰਮਾਤਮਾ (ਦੇ ਭਜਨ) ਤੋਂ ਬਿਨਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ। ਅਕਾਰਥ = ਵਿਅਰਥ। ਜਾਤ = ਜਾਂਦਾ ਹੈ।
ਤਜਿ ਗੋਪਾਲ ਆਨ ਰੰਗਿ ਰਾਚਤ ਮਿਥਿਆ ਪਹਿਰਤ ਖਾਤ ॥ ਰਹਾਉ ॥
Those who forsake the Lord, and become engrossed in other pleasures - false and useless are the clothes they wear, and the food they eat. ||Pause||
(ਜਿਹੜਾ ਮਨੁੱਖ) ਪਰਮਾਤਮਾ (ਦੀ ਯਾਦ) ਭੁਲਾ ਕੇ ਹੋਰ ਹੋਰ ਰੰਗ ਵਿਚ ਮਸਤ ਰਹਿੰਦਾ ਹੈ, ਉਸ ਦਾ ਪਹਿਨਣਾ ਖਾਣਾ ਸਭ ਕੁਝ ਵਿਅਰਥ ਹੈ ॥ ਰਹਾਉ॥ ਤਜਿ = ਛੱਡ ਕੇ, ਭੁਲਾ ਕੇ। ਆਨ ਰੰਗਿ = ਹੋਰ (ਪਦਾਰਥਾਂ) ਦੇ ਪਿਆਰ ਵਿਚ। ਰਾਚਤ = ਮਸਤ। ਮਿਥਿਆ = ਵਿਅਰਥ। ਪਹਿਰਤ = ਪਹਿਨਦਾ। ਖਾਤ = ਖਾਂਦਾ ॥ ਰਹਾਉ॥
ਧਨੁ ਜੋਬਨੁ ਸੰਪੈ ਸੁਖ ਭੋੁਗਵੈ ਸੰਗਿ ਨ ਨਿਬਹਤ ਮਾਤ ॥
The pleasures of wealth, youth, property and comforts will not stay with you, O mother.
(ਮਨੁੱਖ ਇਥੇ) ਧਨ ਦੌਲਤ (ਇਕੱਠੀ ਕਰਦਾ ਹੈ), ਜੁਆਨੀ ਸੁਖ ਮਾਣਦਾ ਹੈ (ਪਰ ਇਹਨਾਂ ਵਿਚੋਂ ਕੋਈ ਭੀ ਚੀਜ਼ ਜਗਤ ਤੋਂ ਤੁਰਨ ਵੇਲੇ) ਰਤਾ ਭਰ ਭੀ (ਮਨੁੱਖ ਦੇ) ਨਾਲ ਨਹੀਂ ਜਾਂਦੀ। ਜੋਬਨੁ = ਜੁਆਨੀ ! ਸੰਪੈ = ਦੌਲਤ। ਭਗਵੈ = {ਅੱਖਰ 'ਭ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਪਾਠ ਹੈ 'ਭੋਗਵੈ'। ਇਥੇ 'ਭੁਗਵੈ' ਪੜ੍ਹਨਾ ਹੈ}। ਸੰਗਿ = ਨਾਲ। ਮਾਤ = ਮਾਤ੍ਰ, ਰਤਾ ਭਰ ਭੀ।
ਮ੍ਰਿਗ ਤ੍ਰਿਸਨਾ ਦੇਖਿ ਰਚਿਓ ਬਾਵਰ ਦ੍ਰੁਮ ਛਾਇਆ ਰੰਗਿ ਰਾਤ ॥੧॥
Seeing the mirage, the madman is entangled in it; he is imbued with pleasures that pass away, like the shade of a tree. ||1||
ਝੱਲਾ ਮਨੁੱਖ (ਮਾਇਆ ਦੇ ਇਸ) ਠਗ-ਨੀਰੇ ਨੂੰ ਵੇਖ ਕੇ ਇਸ ਵਿਚ ਮਸਤ ਰਹਿੰਦਾ ਹੈ (ਮਾਨੋ) ਰੁੱਖ ਦੀ ਛਾਂ ਦੀ ਮੌਜ ਵਿਚ ਮਸਤ ਹੈ ॥੧॥ ਮ੍ਰਿਗ ਤ੍ਰਿਸਨਾ = ਠਗਨੀਰਾ {ਰੇਤਲੇ ਇਲਾਕਿਆਂ ਵਿਚ ਸੂਰਜ ਦੀਆਂ ਕਿਰਨਾਂ ਨਾਲ ਰੇਤ ਇਉਂ ਜਾਪਦੀ ਹੈ ਜਿਵੇਂ ਪਾਣੀ ਠਾਠਾਂ ਮਾਰ ਰਿਹਾ ਹੈ। ਤ੍ਰਿਹ ਨਾਲ ਘਾਬਰੇ ਹੋਏ ਮ੍ਰਿਗ ਆਦਿਕ ਪਸ਼ੂ ਉਸ ਰੇਤ-ਥਲੇ ਨੂੰ ਪਾਣੀ ਸਮਝ ਕੇ ਉਸ ਵਲ ਦੌੜਦੇ ਹਨ। ਨੇੜੇ ਦਾ ਰੇਤ-ਥਲਾ ਤਾਂ ਧਰਤੀ ਹੀ ਦਿੱਸਦਾ ਹੈ, ਪਰ ਦੂਰ ਵਾਲਾ ਰੇਤ-ਥਲਾ ਪਾਣੀ ਜਾਪਦਾ ਹੈ। ਤਿਹਾਇਆ ਮ੍ਰਿਗ ਪਾਣੀ ਦੀ ਖ਼ਾਤਰ ਦੌੜ ਦੌੜ ਕੇ ਕਈ ਵਾਰੀ ਜਾਨ ਗਵਾ ਬੈਠਦਾ ਹੈ}। ਬਾਵਰ = ਕਮਲਾ, ਝੱਲਾ। ਦ੍ਰੁਮ = ਰੁੱਖ। ਰਾਤ = ਰੱਤਾ ਹੋਇਆ, ਮਸਤ ॥੧॥
ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ॥
Totally intoxicated with the wine of pride and attachment, he has fallen into the pit of sexual desire and anger.
ਮਨੁੱਖ (ਦੁਨੀਆ ਦੇ) ਮਾਣ ਮੋਹ ਦੇ ਭਾਰੇ ਨਸ਼ੇ ਵਿਚ ਮੋਹਿਆ ਰਹਿੰਦਾ ਹੈ, ਕਾਮ ਕ੍ਰੋਧ ਦੇ ਟੋਏ ਵਿਚ ਡਿੱਗਾ ਰਹਿੰਦਾ ਹੈ। ਮਦ = ਨਸ਼ਾ। ਕੈ ਖਾਤ = ਦੇ ਟੋਏ ਵਿਚ।
ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ਸਹਾਤ ॥੨॥੫॥੭॥
O Dear God, please be the Help and Support of servant Nanak; please take me by the hand, and uplift me. ||2||5||7||
ਹੇ ਪ੍ਰਭੂ ਜੀ! (ਨਾਨਕ ਦਾ) ਸਹਾਈ ਬਣ ਕੇ ਦਾਸ ਨਾਨਕ ਨੂੰ ਹੱਥ ਫੜ ਕੇ (ਇਸ ਟੋਏ ਵਿਚ ਡਿੱਗਣੋਂ) ਬਚਾ ਲੈ ॥੨॥੫॥੭॥ ਕਰੁ = ਹੱਥ {ਇਕ-ਵਚਨ}। ਗਹਿ ਲੇਹੁ = ਫੜ ਲੈ। ਹੋਇ = ਹੋ ਕੇ। ਸਹਾਤ = ਸਹਾਈ। ਪ੍ਰਭ = ਹੇ ਪ੍ਰਭੂ! ॥੨॥੫॥੭॥