ਚੌਪਈ ॥
ਚੌਪਈ:
ਸਿੰਘ ਬਚਿਤ੍ਰ ਤਹਾ ਕੋ ਨ੍ਰਿਪ ਬਰ ॥
ਬਚਿਤ੍ਰ ਸਿੰਘ ਉਥੋਂ ਦਾ ਸ੍ਰੇਸ਼ਠ ਰਾਜਾ ਸੀ।
ਭਾਤਿ ਭਾਤਿ ਕੋ ਧਨੁ ਤਾ ਕੇ ਘਰ ॥
ਉਸ ਦੇ ਘਰ ਵਿਚ ਭਾਂਤ ਭਾਂਤ ਦਾ ਧਨ ਸੀ।
ਭਾਨ ਕਲਾ ਤਿਹ ਤ੍ਰਿਯਾ ਭਣਿਜੈ ॥
ਉਸ ਦੀ ਭਾਨ ਕਲਾ ਨਾਂ ਦੀ ਇਸਤਰੀ ਸੀ।
ਤਾ ਕੇ ਕੋ ਤ੍ਰਿਯ ਤੁਲਿ ਕਹਿਜੈ ॥੨॥
ਉਸ ਦੇ ਬਰਾਬਰ ਕਿਹੜੀ ਇਸਤਰੀ ਜਾਏ? (ਅਰਥਾਤ ਕੋਈ ਵੀ ਉਸ ਵਰਗੀ ਨਹੀਂ ਸੀ) ॥੨॥
ਦਿਜਬਰ ਸਿੰਘ ਏਕ ਦਿਜ ਤਾ ਕੇ ॥
ਉਸ ਪਾਸ ਦਿਜਬਰ ਸਿੰਘ ਨਾਂ ਦਾ ਇਕ ਬ੍ਰਾਹਮਣ ਸੀ।
ਭਿਸਤ ਕਲਾ ਅਬਲਾ ਗ੍ਰਿਹ ਵਾ ਕੇ ॥
ਉਸ ਦੇ ਘਰ ਭਿਸਤ ਕਲਾ ਨਾਂ ਦੀ ਇਸਤਰੀ ਸੀ।
ਸਾਤ ਪੂਤ ਸੁੰਦਰ ਤਿਹ ਘਰ ਮੈ ॥
ਉਸ (ਬ੍ਰਾਹਮਣ) ਦੇ ਸੱਤ ਸੁੰਦਰ ਪੁੱਤਰ ਸਨ।
ਕੋਬਿਦ ਸਭ ਹੀ ਰਹਤ ਹੁਨਰ ਮੈ ॥੩॥
ਉਹ ਸਭ ਹੁਨਰ ਵਿਚ ਮਾਹਿਰ ਸਨ ॥੩॥