ਰਾਗੁ ਗਉੜੀ ਗੁਆਰੇਰੀ ਮਹਲਾ ਅਸਟਪਦੀਆ

Raag Gauree Gwaarayree, Fifth Mehl, Ashtpadheeyaa:

ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ

One Universal Creator God. Truth Is The Name. Creative Being Personified. By Guru's Grace:

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਬ ਇਹੁ ਮਨ ਮਹਿ ਕਰਤ ਗੁਮਾਨਾ

When this mind is filled with pride,

(ਹੇ ਭਾਈ!) ਜਦੋਂ ਮਨੁੱਖ (ਆਪਣੇ) ਮਨ ਵਿਚ (ਵੱਡੇ ਹੋਣ ਦਾ) ਮਾਣ ਕਰਦਾ ਹੈ, ਜਬ = ਜਦੋਂ। ਇਹੁ = ਇਹ ਜੀਵ। ਗੁਮਾਨਾ = ਮਾਣ, ਅਹੰਕਾਰ।

ਤਬ ਇਹੁ ਬਾਵਰੁ ਫਿਰਤ ਬਿਗਾਨਾ

then it wanders around like a madman and a lunatic.

ਤਦੋਂ (ਉਸ ਅਹੰਕਾਰ ਵਿਚ) ਝੱਲਾ (ਹੋਇਆ) ਮਨੁੱਖ (ਸਭ ਲੋਕਾਂ ਤੋਂ) ਵੱਖਰਾ ਵੱਖਰਾ ਤੁਰਿਆ ਫਿਰਦਾ ਹੈ। ਬਾਵਰੁ = ਝੱਲਾ, ਕਮਲਾ। ਬਿਗਾਨਾ = ਓਪਰਾ।

ਜਬ ਇਹੁ ਹੂਆ ਸਗਲ ਕੀ ਰੀਨਾ

But when it becomes the dust of all,

ਪਰ ਜਦੋਂ ਇਹ ਸਭ ਲੋਕਾਂ ਦੀ ਚਰਨ-ਧੂੜ ਹੋ ਗਿਆ, ਰੀਨਾ = ਚਰਨਾਂ ਦੀ ਧੂੜ।

ਤਾ ਤੇ ਰਮਈਆ ਘਟਿ ਘਟਿ ਚੀਨਾ ॥੧॥

then it recognizes the Lord in each and every heart. ||1||

ਤਦੋਂ ਇਸ ਨੇ ਸੋਹਣੇ ਰਾਮ ਨੂੰ ਹਰੇਕ ਸਰੀਰ ਵਿਚ ਵੇਖ ਲਿਆ ॥੧॥ ਤਾ ਤੇ = ਤਦੋਂ ਤੋਂ। ਰਮਈਆ = ਸੋਹਣਾ ਰਾਮ। ਚੀਨਾ = ਪਛਾਣ ਲਿਆ। ਘਟਿ ਘਟਿ = ਹਰੇਕ ਸਰੀਰ ਵਿਚ ॥੧॥

ਸਹਜ ਸੁਹੇਲਾ ਫਲੁ ਮਸਕੀਨੀ

The fruit of humility is intuitive peace and pleasure.

(ਹੇ ਭਾਈ!) ਮੇਰੇ ਗੁਰੂ ਨੇ ਮੈਨੂੰ (ਗਰੀਬੀ ਸੁਭਾਵ ਦੀ) ਦਾਤ ਬਖ਼ਸ਼ੀ, ਸਹਜ = ਆਤਮਕ ਅਡੋਲਤਾ। ਸੁਹੇਲਾ = ਸੌਖਾ, ਸੁਖੀ। ਮਸਕੀਨੀ = ਆਜਜ਼ੀ, ਗਰੀਬੀ ਸੁਭਾਉ।

ਸਤਿਗੁਰ ਅਪੁਨੈ ਮੋਹਿ ਦਾਨੁ ਦੀਨੀ ॥੧॥ ਰਹਾਉ

My True Guru has given me this gift. ||1||Pause||

ਉਸ ਗਰੀਬੀ ਸੁਭਾਵ ਦਾ ਫਲ ਇਹ ਹੋਇਆ ਹੈ ਕਿ ਮੈਨੂੰ ਆਤਮਕ ਅਡੋਲਤਾ ਮਿਲ ਗਈ, ਮੈਂ ਸੁਖੀ ਹਾਂ ॥੧॥ ਰਹਾਉ ॥ ਅਪੁਨੈ = ਅਪੁਨੇ ਨੇ। ਮੋਹਿ = ਮੈਨੂੰ ॥੧॥ ਰਹਾਉ ॥

ਜਬ ਕਿਸ ਕਉ ਇਹੁ ਜਾਨਸਿ ਮੰਦਾ

When he believes others to be bad,

ਜਦ ਤਕ ਮਨੁੱਖ ਹਰ ਕਿਸੇ ਨੂੰ ਭੈੜਾ ਸਮਝਦਾ ਹੈ, ਕਿਸ ਕਉ = ਕਿਸੇ ਨੂੰ।

ਤਬ ਸਗਲੇ ਇਸੁ ਮੇਲਹਿ ਫੰਦਾ

then everyone lays traps for him.

ਤਦ ਤਕ (ਇਸ ਨੂੰ ਇਉਂ ਜਾਪਦਾ ਹੈ ਕਿ) ਸਾਰੇ ਲੋਕ ਇਸ ਦੇ ਵਾਸਤੇ (ਠੱਗੀ ਦੇ) ਜਾਲ ਵਿਛਾ ਰਹੇ ਹਨ। ਸਗਲੇ = ਸਾਰੇ (ਮਨੁੱਖ)। ਫੰਦਾ = ਫੰਧ, ਜਾਲ, ਫ਼ਰੇਬ।

ਮੇਰ ਤੇਰ ਜਬ ਇਨਹਿ ਚੁਕਾਈ

But when he stops thinking in terms of 'mine' and 'yours',

ਪਰ ਜਦੋਂ ਇਸ ਨੇ (ਆਪਣੇ ਅੰਦਰੋਂ) ਵਿਤਕਰਾ ਦੂਰ ਕਰ ਦਿੱਤਾ, ਇਨਹਿ = ਇਸ ਨੇ। ਚੁਕਾਈ = ਮੁਕਾ ਦਿੱਤੀ।

ਤਾ ਤੇ ਇਸੁ ਸੰਗਿ ਨਹੀ ਬੈਰਾਈ ॥੨॥

then no one is angry with him. ||2||

ਤਦੋਂ (ਇਸ ਨੂੰ ਯਕੀਨ ਬਣ ਜਾਂਦਾ ਹੈ ਕਿ (ਕੋਈ ਇਸ ਨਾਲ ਵੈਰ ਨਹੀਂ ਕਰ ਰਿਹਾ ॥੨॥ ਬੈਰਾਈ = ਵੈਰ ॥੨॥

ਜਬ ਇਨਿ ਅਪੁਨੀ ਅਪਨੀ ਧਾਰੀ

When he clings to 'my own, my own',

ਜਦ ਤਕ ਇਸ ਮਨੁੱਖ ਨੇ (ਮਨ ਵਿਚ) ਆਪਣੀ ਹੀ ਗ਼ਰਜ਼ ਟਿਕਾਈ ਰੱਖੀ, ਇਨਿ = ਇਸ ਨੇ। ਧਾਰੀ = ਮਨ ਵਿਚ ਟਿਕਾ ਲਈ। ਅਪੁਨੀ ਅਪਨੀ = ਆਪਣੀ ਹੀ ਗਰਜ਼।

ਤਬ ਇਸ ਕਉ ਹੈ ਮੁਸਕਲੁ ਭਾਰੀ

then he is in deep trouble.

ਤਦ ਤਕ ਇਸ ਨੂੰ ਬੜੀ ਔਖਿਆਈ ਬਣੀ ਰਹਿੰਦੀ ਹੈ। ਇਸ ਕਉ = {ਲਫ਼ਜ਼ 'ਇਸੁ' ਦਾ (ੁ) ਸੰਬੰਧਕ 'ਕਉ' ਦੇ ਕਾਰਨ ਉਡ ਗਿਆ ਹੈ}।

ਜਬ ਇਨਿ ਕਰਣੈਹਾਰੁ ਪਛਾਤਾ

But when he recognizes the Creator Lord,

ਪਰ ਜਦੋਂ ਇਸ ਨੇ (ਹਰ ਥਾਂ) ਸਿਰਜਣਹਾਰ ਨੂੰ ਹੀ (ਵੱਸਦਾ) ਪਛਾਣ ਲਿਆ,

ਤਬ ਇਸ ਨੋ ਨਾਹੀ ਕਿਛੁ ਤਾਤਾ ॥੩॥

then he is free of torment. ||3||

ਤਦੋਂ ਇਸ ਨੂੰ (ਕਿਸੇ ਨਾਲ) ਕੋਈ ਸਾੜਾ ਨਹੀਂ ਰਹਿ ਜਾਂਦਾ ॥੩॥ ਇਸ ਨੋ = {'ਇਸ' ਦਾ (ੁ) ਸੰਬੰਧਕ 'ਨੋ' ਦੇ ਕਾਰਨ}। ਤਾਤਾ = ਸਾੜਾ, ਈਰਖਾ ॥੩॥

ਜਬ ਇਨਿ ਅਪੁਨੋ ਬਾਧਿਓ ਮੋਹਾ

When he entangles himself in emotional attachment,

ਜਦ ਤਕ ਇਸ ਮਨੁੱਖ ਨੇ (ਦੁਨੀਆ ਨਾਲ) ਆਪਣਾ ਮੋਹ ਪੱਕਾ ਕੀਤਾ ਹੋਇਆ ਹੈ, ਬਾਧਿਓ = ਬੰਨ੍ਹ ਲਿਆ, ਪੱਕਾ ਕਰ ਲਿਆ।

ਆਵੈ ਜਾਇ ਸਦਾ ਜਮਿ ਜੋਹਾ

he comes and goes in reincarnation, under the constant gaze of Death.

ਤਦ ਤਕ ਇਹ ਭਟਕਦਾ ਰਹਿੰਦਾ ਹੈ, ਆਤਮਕ ਮੌਤ ਨੇ (ਤਦ ਤਕ) ਸਦਾ ਇਸ ਨੂੰ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ। ਜਮਿ = ਜਮ ਨੇ, ਆਤਮਕ ਮੌਤ ਨੇ। ਜੋਹਾ = ਤੱਕ ਵਿਚ ਰੱਖਿਆ।

ਜਬ ਇਸ ਤੇ ਸਭ ਬਿਨਸੇ ਭਰਮਾ

But when all his doubts are removed,

ਪਰ ਜਦੋਂ ਇਸ ਦੇ ਅੰਦਰੋਂ ਸਾਰੀਆਂ ਭਟਕਣਾ ਮੁੱਕ ਜਾਂਦੀਆਂ ਹਨ, ਇਸ ਤੇ = {'ਇਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ} ਇਸ ਤੋਂ।

ਭੇਦੁ ਨਾਹੀ ਹੈ ਪਾਰਬ੍ਰਹਮਾ ॥੪॥

then there is no difference between him and the Supreme Lord God. ||4||

ਤਦੋਂ ਇਸ ਵਿਚ ਤੇ ਪਰਮਾਤਮਾ ਵਿਚ ਕੋਈ ਵਿੱਥ ਨਹੀਂ ਰਹਿ ਜਾਂਦੀ ॥੪॥ ਭੇਦੁ = ਫ਼ਰਕ ॥੪॥

ਜਬ ਇਨਿ ਕਿਛੁ ਕਰਿ ਮਾਨੇ ਭੇਦਾ

When he perceives differences,

ਜਦ ਤਕ ਇਸ ਮਨੁੱਖ ਨੇ (ਦੂਜਿਆਂ ਨਾਲੋਂ) ਕੋਈ ਵਿਤਕਰੇ ਮਿਥ ਰੱਖੇ ਹਨ, ਭੇਦਾ = ਵਿੱਥਾਂ, ਵਖੇਵੇਂ।

ਤਬ ਤੇ ਦੂਖ ਡੰਡ ਅਰੁ ਖੇਦਾ

then he suffers pain, punishment and sorrow.

ਤਦ ਤਕ ਇਸ ਦੀ ਆਤਮਾ ਨੂੰ ਦੁੱਖਾਂ-ਕਲੇਸ਼ਾਂ ਦੀਆਂ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਹਨ। ਅਰੁ = ਅਤੇ {ਲਫ਼ਜ਼ 'ਅਰੁ' ਅਤੇ 'ਅਰਿ'}। ਖੇਦਾ = ਕਸ਼ਟ।

ਜਬ ਇਨਿ ਏਕੋ ਏਕੀ ਬੂਝਿਆ

But when he recognizes the One and Only Lord,

ਪਰ ਜਦੋਂ ਇਸ ਨੇ (ਹਰ ਥਾਂ) ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝ ਲਿਆ, ਏਕੋ ਏਕੀ = ਇਕ ਪਰਮਾਤਮਾ ਨੂੰ ਹੀ।

ਤਬ ਤੇ ਇਸ ਨੋ ਸਭੁ ਕਿਛੁ ਸੂਝਿਆ ॥੫॥

he understands everything. ||5||

ਤਦੋਂ ਇਸ ਨੂੰ (ਸਹੀ ਜੀਵਨ-ਜੁਗਤਿ ਦਾ) ਹਰੇਕ ਅੰਗ ਸੁੱਝ ਪੈਂਦਾ ਹੈ ॥੫॥ ਸਭੁ ਕਿਛੁ = ਹਰੇਕ ਚੰਗੀ ਜੀਵਨ-ਜੁਗਤਿ ॥੫॥

ਜਬ ਇਹੁ ਧਾਵੈ ਮਾਇਆ ਅਰਥੀ

When he runs around for the sake of Maya and riches,

ਜਿਤਨਾ ਚਿਰ ਇਹ ਮਨੁੱਖ ਮਾਇਆ ਦਾ ਮੁਥਾਜ ਹੋ ਕੇ (ਹਰ ਪਾਸੇ) ਭਟਕਦਾ ਫਿਰਦਾ ਹੈ, ਧਾਵੈ = ਦੌੜਦਾ ਹੈ। ਅਰਥੀ = ਲੋੜਵੰਦ (ਹੋ ਕੇ), ਮੁਥਾਜ।

ਨਹ ਤ੍ਰਿਪਤਾਵੈ ਨਹ ਤਿਸ ਲਾਥੀ

he is not satisfied, and his desires are not quenched.

ਤਦੋਂ ਤਕ ਇਹ ਤ੍ਰਿਪਤ ਨਹੀਂ ਹੁੰਦਾ। ਇਸ ਦੀ ਮਾਇਆ ਵਾਲੀ ਤ੍ਰਿਸ਼ਨਾ ਮੁੱਕਦੀ ਨਹੀਂ। ਤਿਸ = ਤ੍ਰਿਸ਼ਨਾ।

ਜਬ ਇਸ ਤੇ ਇਹੁ ਹੋਇਓ ਜਉਲਾ

But when he runs away from Maya,

ਜਦੋਂ ਇਹ ਮਨੁੱਖ ਇਸ ਮਾਇਆ-ਮੋਹ ਤੋਂ ਵੱਖ ਹੋ ਜਾਂਦਾ ਹੈ, ਜਉਲਾ = ਪਰੇ, ਵੱਖਰਾ।

ਪੀਛੈ ਲਾਗਿ ਚਲੀ ਉਠਿ ਕਉਲਾ ॥੬॥

then the Goddess of Wealth gets up and follows him. ||6||

ਤਦੋਂ ਮਾਇਆ ਇਸ ਦੇ ਪਿਛੇ ਪਿਛੇ ਲੱਗ ਤੁਰਦੀ ਹੈ। (ਮਾਇਆ ਇਸ ਦੀ ਦਾਸੀ ਬਣ ਜਾਂਦੀ ਹੈ) ॥੬॥ ਕਉਲਾ = ਮਾਇਆ ਲਛਮੀ ॥੬॥

ਕਰਿ ਕਿਰਪਾ ਜਉ ਸਤਿਗੁਰੁ ਮਿਲਿਓ

When, by His Grace, the True Guru is met,

ਜਦੋਂ (ਕਿਸੇ ਮਨੁੱਖ ਨੂੰ) ਗੁਰੂ ਮਿਹਰ ਕਰ ਕੇ ਮਿਲ ਪੈਂਦਾ ਹੈ, ਜਉ = ਜਦੋਂ।

ਮਨ ਮੰਦਰ ਮਹਿ ਦੀਪਕੁ ਜਲਿਓ

the lamp is lit within the temple of the mind.

ਉਸ ਦੇ ਮਨ ਵਿਚ ਗਿਆਨ ਹੋ ਜਾਂਦਾ ਹੈ, ਜਿਵੇਂ ਘਰ ਵਿਚ ਦੀਵਾ ਜਗ ਪੈਂਦਾ ਹੈ (ਤੇ ਘਰ ਦੀ ਹਰੇਕ ਚੀਜ਼ ਦਿੱਸ ਪੈਂਦੀ ਹੈ।) ਦੀਪਕੁ = ਦੀਵਾ। ਜਲਿਓ = ਬਲ ਪਿਆ, ਜਗ ਪਿਆ।

ਜੀਤ ਹਾਰ ਕੀ ਸੋਝੀ ਕਰੀ

When he realizes what victory and defeat really are,

ਤਦੋਂ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਮਨੁੱਖਾ ਜੀਵਨ ਵਿਚ ਅਸਲ ਜਿੱਤ ਕੀਹ ਹੈ ਤੇ ਹਾਰ ਕੀਹ ਹੈ,

ਤਉ ਇਸੁ ਘਰ ਕੀ ਕੀਮਤਿ ਪਰੀ ॥੭॥

then he comes to appreciate the true value of his own home. ||7||

ਤਦੋਂ ਇਸ ਨੂੰ ਆਪਣੇ ਸਰੀਰ ਦੀ ਕਦਰ ਮਲੂਮ ਹੋ ਜਾਂਦੀ ਹੈ (ਤੇ ਇਸ ਨੂੰ ਵਿਕਾਰਾਂ ਵਿਚ ਨਹੀਂ ਰੋਲਦਾ) ॥੭॥ ਕੀਮਤਿ = ਕਦਰ ॥੭॥

ਕਰਨ ਕਰਾਵਨ ਸਭੁ ਕਿਛੁ ਏਕੈ

The One Lord is the Creator of all things, the Cause of causes.

(ਜੀਵ ਵਿਚਾਰੇ ਦੇ ਕੀਹ ਵੱਸ?) ਸਿਰਫ਼ ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਸਭ ਕੁਝ ਕਰ ਰਿਹਾ ਹੈ, ਏਕੈ = ਇਕ ਪਰਮਾਤਮਾ ਹੀ।

ਆਪੇ ਬੁਧਿ ਬੀਚਾਰਿ ਬਿਬੇਕੈ

He Himself is wisdom, contemplation and discerning understanding.

ਤੇ ਉਹ ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਅਕਲ (ਬਖ਼ਸ਼ਦਾ ਹੈ), ਆਪ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਵਿਚਾਰ ਕੇ (ਜੀਵਨ ਜੁਗਤਿ ਨੂੰ) ਪਰਖਦਾ ਹੈ। ਆਪੇ = ਆਪ ਹੀ। ਬੀਚਾਰਿ = ਵਿਚਾਰ ਕੇ। ਬਿਬੇਕੈ = ਪਰਖਦਾ ਹੈ।

ਦੂਰਿ ਨੇਰੈ ਸਭ ਕੈ ਸੰਗਾ

He is not far away; He is near at hand, with all.

ਉਹ ਪਰਮਾਤਮਾ ਕਿਸੇ ਤੋਂ ਦੂਰ ਨਹੀਂ ਵੱਸਦਾ, ਸਭ ਦੇ ਨੇੜੇ ਵੱਸਦਾ ਹੈ, ਸਭ ਦੇ ਨਾਲ ਵੱਸਦਾ ਹੈ।

ਸਚੁ ਸਾਲਾਹਣੁ ਨਾਨਕ ਹਰਿ ਰੰਗਾ ॥੮॥੧॥

So praise the True One, O Nanak, with love! ||8||1||

ਹੇ ਨਾਨਕ! ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਉਹੀ ਸਭ ਚੋਜ-ਤਮਾਸ਼ੇ ਕਰਨ ਵਾਲਾ ਹੈ, ਉਹੀ ਸਾਲਾਹਣ-ਜੋਗ ਹੈ ॥੮॥੧॥ ਰੰਗਾ = ਸਭ ਚੋਜ = ਤਮਾਸ਼ੇ ਕਰਨ ਵਾਲਾ ॥੮॥