ਅੜਿਲ ॥

ਅੜਿਲ:

ਪਠੈ ਸਹਿਚਰੀ ਤਾ ਕੋ ਲਿਯੋ ਬੁਲਾਇ ਕੈ ॥

(ਉਸ ਨੇ) ਦਾਸੀ ਭੇਜ ਕੇ ਉਸ ਨੂੰ ਬੁਲਾ ਲਿਆ

ਲਪਟਿ ਲਪਟਿ ਰਤਿ ਕਰੀ ਹਰਖ ਉਪਜਾਇ ਕੈ ॥

ਅਤੇ ਪ੍ਰਸੰਨਤਾ ਸਹਿਤ (ਉਸ ਨਾਲ) ਲਿਪਟ ਲਿਪਟ ਕੇ ਰਤੀ-ਕ੍ਰੀੜਾ ਕੀਤੀ।

ਕੇਲ ਕਰਤ ਦੋਹੂੰ ਬਚਨ ਕਹੇ ਮੁਸਕਾਇ ਕੈ ॥

ਕੇਲ ਕਰਦਿਆਂ ਦੋਹਾਂ ਨੇ ਹੱਸ ਕੇ ਕਿਹਾ

ਹੋ ਚੌਰਾਸੀ ਆਸਨ ਲੀਨੇ ਸੁਖ ਪਾਇ ਕੈ ॥੨॥

ਕਿ (ਅਸੀਂ) ਚੌਰਾਸੀ ਆਸਣ ਕਰ ਕੇ ਸੁਖ ਪ੍ਰਾਪਤ ਕੀਤਾ ਹੈ ॥੨॥