ਬਿਲਾਵਲੁ ਮਹਲਾ ਛੰਤ ਮੰਗਲ

Bilaaval, Fifth Mehl, Chhant, Mangal ~ The Song Of Joy:

ਰਾਗ ਬਿਲਾਵਲੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ-ਮੰਗਲ'।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕੁ

Salok:

ਸਲੋਕ

ਸੁੰਦਰ ਸਾਂਤਿ ਦਇਆਲ ਪ੍ਰਭ ਸਰਬ ਸੁਖਾ ਨਿਧਿ ਪੀਉ

God is beautiful, tranquil and merciful; He is the treasure of absolute peace, my Husband Lord.

ਹੇ ਨਾਨਕ! ਪ੍ਰਭੂ-ਪਤੀ ਸੋਹਣਾ ਹੈ ਸ਼ਾਂਤੀ-ਰੂਪ ਹੈ, ਦਇਆ ਦਾ ਸੋਮਾ ਹੈ ਅਤੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ। {ਦਇਆਲ = {ਦਇਆ-ਆਲਯ} ਦਇਆ ਦਾ ਘਰ। ਸਰਬ ਸੁਖਾ ਨਿਧਿ = ਸਾਰੇ ਸੁਖਾਂ ਦਾ ਖ਼ਜ਼ਾਨਾ। ਪੀਉ = ਪ੍ਰਭੂ-ਪਤੀ।

ਸੁਖ ਸਾਗਰ ਪ੍ਰਭ ਭੇਟਿਐ ਨਾਨਕ ਸੁਖੀ ਹੋਤ ਇਹੁ ਜੀਉ ॥੧॥

Meeting with God, the Ocean of Peace, O Nanak, this soul becomes happy. ||1||

ਜੇ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪਏ, ਤਾਂ ਇਹ ਜਿੰਦ ਸੁਖੀ ਹੋ ਜਾਂਦੀ ਹੈ ॥੧॥ ਸਾਗਰ = ਸਮੁੰਦਰ। ਪ੍ਰਭ ਭੇਟਿਐ = ਜੇ ਪ੍ਰਭੂ ਮਿਲ ਪਏ। ਜੀਉ = ਜੀਊੜਾ, ਜਿੰਦ ॥੧॥