ਚੌਪਈ

Chaupaee

ਚੌਪਈ:

ਬਿਪ੍ਰ ਜਾਨਿ ਜਿਯ ਤੇ ਨਹਿ ਮਰਿਯੈ

ਬ੍ਰਾਹਮਣ ਜਾਣ ਕੇ (ਇਸ ਨੂੰ) ਜਾਨ ਤੋਂ ਨਹੀਂ ਮਾਰਨਾ ਚਾਹੀਦਾ,

ਇਹ ਪੁਰ ਤੇ ਇਹ ਤੁਰਤੁ ਨਿਕਰਿਯੈ

‘Being a Brahmin he should not be killed but he must be banished from the village,

ਪਰ ਇਸ ਨੂੰ ਇਸ ਨਗਰ ਤੋਂ ਤੁਰਤ ਕਢ ਦੇਣਾ ਚਾਹੀਦਾ ਹੈ।

ਜਾ ਕੇ ਦੁਰਿਯੋ ਧਾਮ ਲਹਿ ਲੀਜੈ

(ਇਹ ਵੀ ਕਹਿ ਦਿੱਤਾ ਕਿ) ਜਿਸ ਦੇ ਘਰ ਵਿਚ ਇਹ ਲੁਕਿਆ ਹੋਇਆ ਮਿਲਿਆ,

ਟੂਕ ਅਨੇਕ ਤਵਨ ਕੋ ਕੀਜੈ ॥੧੫॥

‘And any person who shelters him, he would be cut into pieces.’(15)

ਉਸ ਦੇ ਅਨੇਕ ਟੋਟੇ ਕਰ ਦਿੱਤੇ ਜਾਣ ॥੧੫॥

ਯਹ ਸਭ ਭੇਦ ਬਿਪ੍ਰ ਸੁਨਿ ਪਾਯੋ

ਇਹ ਸਾਰੀ ਗੱਲ ਬ੍ਰਾਹਮਣ ਨੇ ਸੁਣ ਲਈ।

ਚਲਿਯੋ ਚਲਿਯੋ ਕਾਮਾ ਗ੍ਰਿਹ ਆਯੋ

When Brahmin learned about this secret proclamation, he instantly came to the house of that woman,

ਉਹ ਚਲਦਾ ਚਲਦਾ ਕਾਮਕੰਦਲਾ ਦੇ ਘਰ ਆਇਆ।

ਮੋ ਪਰ ਕੋਪ ਅਧਿਕ ਨ੍ਰਿਪ ਕੀਨੋ

(ਕਹਿਣ ਲਗਿਆ ਕਿ) ਮੇਰੇ ਉਤੇ ਰਾਜੇ ਨੇ ਬਹੁਤ ਕ੍ਰੋਧ ਕੀਤਾ ਹੈ।

ਤਿਹ ਹਿਤ ਧਾਮ ਤਿਹਾਰੋ ਚੀਨੋ ॥੧੬॥

(And said) ‘As the Raja is very angry with me, therefore, I have come to your house.’(16)

ਇਸ ਲਈ ਤੇਰਾ ਘਰ ਲਭਿਆ ਹੈ ॥੧੬॥