ਸਲੋਕ ਮਹਲਾ ੧ ॥

Salok, First Mehl:

ਸਲੋਕ ਪਹਿਲੀ ਪਾਤਿਸ਼ਾਹੀ।

ਘਰਿ ਨਾਰਾਇਣੁ ਸਭਾ ਨਾਲਿ ॥

In your home, is the Lord God, along with all your other gods.

(ਬ੍ਰਾਹਮਣ ਆਪਣੇ) ਘਰ ਵਿਚ ਬਹੁਤ ਸਾਰੀਆਂ ਮੂਰਤੀਆਂ ਸਮੇਤ ਠਾਕਰਾਂ ਦੀ ਮੂਰਤੀ ਅਸਥਾਪਨ ਕਰਦਾ ਹੈ, ਘਰਿ = ਘਰ ਵਿਚ। ਨਾਰਾਇਣੁ = ਠਾਕੁਰ ਦੀ ਮੂਰਤੀ। ਸਭਾ ਨਾਲਿ = ਹੋਰ ਮੂਰਤੀਆਂ ਸਮੇਤ।

ਪੂਜ ਕਰੇ ਰਖੈ ਨਾਵਾਲਿ ॥

You wash your stone gods and worship them.

ਉਸ ਦੀ ਪੂਜਾ ਕਰਦਾ ਹੈ, ਉਸ ਨੂੰ ਇਸ਼ਨਾਨ ਕਰਾਂਦਾ ਹੈ; ਨਾਵਾਲਿ = ਨ੍ਹਵਾਲ ਕੇ, ਇਸ਼ਨਾਨ ਕਰਾ ਕੇ।

ਕੁੰਗੂ ਚੰਨਣੁ ਫੁਲ ਚੜਾਏ ॥

You offer saffron, sandalwood and flowers.

ਕੇਸਰ ਚੰਦਨ ਤੇ ਫੁੱਲ (ਉਸ ਮੂਰਤੀ ਦੇ ਅੱਗੇ) ਭੇਟ ਧਰਦਾ ਹੈ, ਕੁੰਗੂ = ਕੇਸਰ।

ਪੈਰੀ ਪੈ ਪੈ ਬਹੁਤੁ ਮਨਾਏ ॥

Falling at their feet, you try so hard to appease them.

ਉਸ ਦੇ ਪੈਰਾਂ ਉਤੇ ਸਿਰ ਰੱਖ ਰੱਖ ਕੇ ਉਸ ਨੂੰ ਪ੍ਰਸੰਨ ਕਰਨ ਦਾ ਜਤਨ ਕਰਦਾ ਹੈ;

ਮਾਣੂਆ ਮੰਗਿ ਮੰਗਿ ਪੈਨੑੈ ਖਾਇ ॥

Begging, begging from other people, you get things to wear and eat.

(ਪਰ ਰੋਟੀ ਕੱਪੜਾ ਹੋਰ) ਮਨੁੱਖਾਂ ਤੋਂ ਮੰਗ ਮੰਗ ਕੇ ਖਾਂਦਾ ਤੇ ਪਹਿਨਦਾ ਹੈ। ਮਾਣੂਆ = ਮਨੁੱਖਾਂ ਤੋਂ।

ਅੰਧੀ ਕੰਮੀ ਅੰਧ ਸਜਾਇ ॥

For your blind deeds, you will be blindly punished.

ਅਗਿਆਨਤਾ ਵਾਲੇ ਕੰਮ ਕੀਤਿਆਂ (ਇਹੀ) ਸਜ਼ਾ ਮਿਲਦੀ ਹੈ ਕਿ ਹੋਰ ਅਗਿਆਨਤਾ ਵਧਦੀ ਜਾਏ, ਅੰਧੀ ਕੰਮੀ = ਅੰਨ੍ਹੇ ਕੰਮਾਂ ਵਿਚ, ਅਗਿਆਨਤਾ ਦੇ ਕੰਮਾਂ ਵਿਚ, ਜਿਨ੍ਹਾਂ ਕੰਮਾਂ ਦੇ ਕਰਨ ਨਾਲ ਮਨੁੱਖ ਦੀ ਮੱਤ ਹਨੇਰੇ ਵਿਚ ਹੀ ਰਹਿੰਦੀ ਹੈ। ਅੰਧ = ਅਗਿਆਨਤਾ, ਹਨੇਰਾ। ਸਜਾਇ = ਦੰਡ।

ਭੁਖਿਆ ਦੇਇ ਨ ਮਰਦਿਆ ਰਖੈ ॥

Your idol does not feed the hungry, or save the dying.

(ਮੂਰਖ ਇਹ ਨਹੀਂ ਜਾਣਦਾ ਕਿ ਇਹ ਮੂਰਤੀ) ਨਾਹ ਭੁੱਖੇ ਨੂੰ ਕੁਝ ਦੇ ਸਕਦੀ ਹੈ ਨਾਹ (ਭੁੱਖ-ਮਰਦੇ ਨੂੰ) ਮਰਨੋਂ ਬਚਾ ਸਕਦੀ ਹੈ। ਨ ਦੇਇ = ਨਹੀਂ ਦੇਂਦਾ। ਰਖੈ = ਬਚਾਂਦਾ।

ਅੰਧਾ ਝਗੜਾ ਅੰਧੀ ਸਥੈ ॥੧॥

The blind assembly argues in blindness. ||1||

(ਫਿਰ ਭੀ ਮੂਰਤੀ-ਪੂਜਕ) ਅਗਿਆਨੀਆਂ ਦੀ ਸਭਾ ਵਿਚ ਅਗਿਆਨਤਾ ਵਾਲਾ ਇਹ ਲੰਮਾ ਗੇੜ ਤੁਰਿਆ ਹੀ ਜਾਂਦਾ ਹੈ (ਭਾਵ, ਫਿਰ ਭੀ ਲੋਕ ਅੱਖਾਂ ਮੀਟ ਕੇ ਪ੍ਰਭੂ ਨੂੰ ਛੱਡ ਕੇ ਮੂਰਤੀ-ਪੂਜਾ ਕਰਦੇ ਹੀ ਜਾ ਰਹੇ ਹਨ) ॥੧॥ ਝਗੜਾ = ਰੇੜਕਾ, ਲੰਮਾ ਗੇੜ। ਸਥੈ = ਸਭਾ ਵਿਚ ॥੧॥