ਅੜਿਲ ॥

ARIL

ਅੜਿਲ:

ਜਲ ਬਾਸਨਨੀ ਆਦਿ ਬਖਾਨਨ ਕੀਜੀਐ ॥

ਪਹਿਲਾਂ 'ਜਲ ਬਾਸਨਨੀ' ਸ਼ਬਦ ਕਹੋ।

ਜਾ ਚਰ ਕਹਿ ਕੈ ਨਾਥ ਸਬਦ ਪੁਨਿ ਦੀਜੀਐ ॥

ਫਿਰ 'ਜਾ ਚਰ ਨਾਥ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਕਹੁ ਤਾ ਕੇ ਅੰਤਿ ਬਖਾਨੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪ੍ਰਮਾਨੀਐ ॥੮੯੯॥

Utter firstly the word “Jalvaasanani”, then add “Jaachar-naath-shatru” and in this way know all the names of Tupak.899.

(ਇਸ ਨੂੰ) ਸਾਰੇ ਪ੍ਰਬੀਨ ਤੁਪਕ ਦਾ ਨਾਮ ਸਮਝਣ ॥੮੯੯॥