ਦੋਹਰਾ

DOHRA

ਦੋਹਰਾ:

ਪ੍ਰਤਨਾ ਆਦਿ ਉਚਾਰਿ ਕੈ ਅਰਿ ਪਦ ਅੰਤਿ ਉਚਾਰ

ਪਹਿਲਾਂ 'ਪ੍ਰਤਨਾ' (ਸੈਨਾ) (ਸ਼ਬਦ) ਉਚਾਰ ਕੇ ਅੰਤ ਉਤੇ 'ਅਰਿ' ਸ਼ਬਦ ਕਥਨ ਕਰੋ।

ਸਭ ਸ੍ਰੀ ਨਾਮ ਤੁਫੰਗ ਕੇ ਲੀਜੈ ਸੁਕਬਿ ਸੁ ਧਾਰ ॥੧੧੧੫॥

Saying firstly the word “Pratnaa”, add the word “ari” at the end and know correctly all the names of Tupak.1115.

ਇਹ ਨਾਮ ਤੁਫੰਗ ਦਾ ਹੈ। ਕਵੀਓ! ਹਿਰਦੇ ਵਿਚ ਵਿਚਾਰ ਲਵੋ ॥੧੧੧੫॥

ਧੁਜਨੀ ਆਦਿ ਬਖਾਨਿ ਕੈ ਅਰਿ ਪਦ ਭਾਖੋ ਅੰਤਿ

ਪਹਿਲਾਂ 'ਧੁਜਨੀ' (ਸੈਨਾ) ਕਹਿ ਕੇ ਉਸ ਦੇ ਅੰਤ ਉਤੇ 'ਅਰਿ' ਸ਼ਬਦ ਕਹੋ।

ਸਭ ਸ੍ਰੀ ਨਾਮ ਤੁਫੰਗ ਕੇ ਨਿਕਸਤ ਚਲੈ ਅਨੰਤ ॥੧੧੧੬॥

Saying firstly the word “Dhujani”, add the word “ari” at the end, whereby the names of Tupak continue to be evolved.1116.

(ਇਸ ਤਰ੍ਹਾਂ) ਤੁਫੰਗ ਦੇ ਨਾਮ ਬਣਦੇ ਚਲੇ ਜਾਣਗੇ ॥੧੧੧੬॥

ਆਦਿ ਬਾਹਨੀ ਸਬਦ ਕਹਿ ਅੰਤ ਸਤ੍ਰੁ ਪਦ ਦੀਨ

ਪਹਿਲਾਂ 'ਬਾਹਨੀ' ਸ਼ਬਦ ਕਹਿ ਕੇ ਅੰਤ ਉਤੇ 'ਸਤ੍ਰੁ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜੋ ਸਮਝ ਪ੍ਰਬੀਨ ॥੧੧੧੭॥

Saying the word “Vaahini” and adding the word “Shatru” at the end, O wise men! the names of Tupak are formed.1117.

(ਇਸ ਨੂੰ) ਸਭ ਪ੍ਰਬੀਨੋ, ਤੁਪਕ ਦਾ ਨਾਮ ਸਮਝ ਲਵੋ ॥੧੧੧੭॥

ਕਾਮਿ ਆਦਿ ਸਬਦੋਚਰਿ ਕੈ ਅਰਿ ਪਦ ਅੰਤਿ ਸੁ ਦੇਹੁ

ਪਹਿਲਾਂ 'ਕਾਮਿ' (ਕਵਚ-ਧਾਰੀ ਸੈਨਾ) ਪਦ ਕਹਿ ਕੇ (ਫਿਰ) ਅੰਤ ਉਤੇ 'ਅਰਿ' ਪਦ ਜੋੜ ਦਿਓ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੧੧੧੮॥

Saying firstly the word “Kaami” and adding the word “ari”, O wise men! the names of Tupak are formed.1118.

(ਇਹ) ਪ੍ਰਬੀਨੋ! ਤੁਪਕ ਦਾ ਨਾਮ ਬਣੇਗਾ। ਸੂਝਵਾਨ ਮਨ ਵਿਚ ਵਿਚਾਰ ਲੈਣ ॥੧੧੧੮॥

ਕਾਮਿ ਆਦਿ ਸਬਦੋਚਰਿ ਕੈ ਅਰਿ ਪਦ ਅੰਤਿ ਬਖਾਨ

ਪਹਿਲਾਂ 'ਕਾਮਿ' ਸ਼ਬਦ ਉਚਾਰ ਕੇ, (ਫਿਰ) ਅੰਤ ਉਤੇ 'ਅਰਿ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੧੧੧੯॥

Saying firstly the word “Kaami” and adding the word “ari” at the end, O wise men! the names of Tupak are formed.1119.

(ਇਹ) ਨਾਮ ਤੁਪਕ ਦਾ ਹੋਵੇਗਾ, ਸੁਜਾਨ ਸਮਝ ਲੈਣ ॥੧੧੧੯॥

ਆਦਿ ਬਿਰੂਥਨਿ ਸਬਦ ਕਹਿ ਅਤਿ ਸਤ੍ਰੁ ਪਦ ਦੀਨ

ਪਹਿਲਾਂ 'ਬਿਰੂਥਨਿ' (ਕਵਚਧਾਰੀ ਸੈਨਾ) ਕਹਿ ਕੇ ਅੰਤ ਉਤੇ 'ਸਤ੍ਰੁ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ ॥੧੧੨੦॥

Saying firstly the word “Varikshani” and adding the word “Shatru” at the end, the names of Tupak are formed.1120.

(ਇਹ) ਨਾਮ ਤੁਪਕ ਦਾ ਹੋਵੇਗਾ, ਪ੍ਰਬੀਨ ਸਮਝ ਲੈਣ ॥੧੧੨੦॥

ਸੈਨਾ ਆਦਿ ਬਖਾਨਿ ਕੈ ਅਰਿ ਪਦ ਅੰਤਿ ਬਖਾਨ

ਪਹਿਲਾਂ 'ਸੈਨਾ' ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਅਰਿ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੧੧੨੧॥

Saying firstly the word “Senaa” and adding the word “ari” at end, the names of Tupak are formed.1121.

(ਇਹ) ਨਾਮ ਤੁਪਕ ਦਾ ਹੋਵੇਗਾ। (ਇਸ ਨੂੰ) ਸੁਜਾਨ ਸਮਝ ਲੈਣ ॥੧੧੨੧॥

ਧਨੁਨੀ ਆਦਿ ਬਖਾਨਿ ਕੈ ਅਰਿਣੀ ਅੰਤਿ ਬਖਾਨ

ਪਹਿਲਾਂ 'ਧਨੁਨੀ' (ਸੈਨਾ) ਸ਼ਬਦ ਕਥਨ ਕਰ ਕੇ (ਫਿਰ) 'ਅਰਿਣੀ' (ਸ਼ਬਦ) ਅੰਤ ਉਤੇ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੧੧੨੨॥

Saying firstly the word “Dhanani” and adding the word “Arini” at the end, O wise men! the names of Tupak are formed.1122.

(ਇਹ) ਤੁਪਕ ਦਾ ਨਾਮ ਹੋਵੇਗਾ। ਸੁਜਾਨੋ! ਵਿਚਾਰ ਲਵੋ ॥੧੧੨੨॥