ਤੋਟਕ ਛੰਦ

Totak Chhand

ਤੋਟਕ ਛੰਦ:

ਮੁਨਿ ਰਾਜ ਕਛੁ ਨਹਿ ਭੇਦ ਲਹਿਯੋ

ਮੁਨੀ ਰਾਜ ਨੇ ਕੁਝ ਭੇਦ ਨਾ ਸਮਝਿਆ।

ਤ੍ਰਿਯ ਜੋ ਕਿਯ ਸੋ ਪਤਿ ਸਾਥ ਕਹਿਯੋ

Munni Raj could not revel and whatever the woman said, he accepted,

ਇਸਤਰੀ ਨੇ ਜੋ ਕੁਝ ਕੀਤਾ ਪਤੀ ਨੂੰ (ਸੰਕੇਤਿਕ) ਦਸ ਦਿੱਤਾ।

ਮਾਜਾਰ ਦੁਰਿਯੋ ਇਹ ਖਾਟ ਤਰੈ

ਬਿੱਲਾ ਇਸ ਮੰਜੀ ਹੇਠਾਂ ਲੁਕਿਆ ਹੈ,

ਜਨੁ ਬਾਸਵ ਕੀ ਸਭ ਸੋਭ ਧਰੈ ॥੧੮॥

‘This cat, which is gone under the bed, just think, it is earning all the praises like (Lord) Indra.’(18)

ਮਾਨੋ ਇੰਦਰ ਵਰਗੀ ਸ਼ੋਭਾ ਧਾਰਨ ਕਰਦਾ ਹੋਵੇ। (ਭਾਵ-ਇੰਦਰ ਵਰਗਾ ਹੀ ਸੀ) ॥੧੮॥

ਇਹ ਆਜਿ ਮੁਨੀ ਜਿਨਿ ਕੋਪ ਕਰੋ

ਅਜ ਇਸ ਉਤੇ, ਹੇ ਮੁਨੀ ਜੀ! ਗੁੱਸਾ ਨਾ ਕਰੋ।

ਗ੍ਰਿਹਤੀ ਜੁਤ ਜਾਨਿ ਰਹਿਯੋ ਤੁਮਰੋ

‘Please, Munni, don’t be angry at this cat as it has come to stay here considering it as a (nice) household.

(ਇਹ ਤੁਹਾਨੂੰ) ਇਸਤਰੀ ਸਹਿਤ ('ਗ੍ਰਿਹਤੀ ਜੁਤ') ਜਾਣ ਕੇ ਤੁਹਾਡੇ ਆ ਰਿਹਾ ਹੈ।

ਤੁਮ ਜਾਇ ਤਿਹੀ ਗ੍ਰਿਹ ਹੋਮ ਕਰੋ

ਤੁਸੀਂ ਘਰੋਂ ਜਾ ਕੇ ਉਥੇ ਹੋਮ ਆਦਿ ਕਰੋ

ਰਘੁਬੀਰ ਕਿ ਨਾਮਹਿ ਕੋ ਉਚਰੋ ॥੧੯॥

‘You better go away from the house, conduct an oblation and meditate upon the God’s Name.’(19)

ਤੇ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰੋ ॥੧੯॥

ਸੁਨਿ ਬੈਨ ਤਹੀ ਮੁਨਿ ਜਾਤ ਭਯੋ

ਇਹ ਗੱਲ ਸੁਣ ਕੇ ਮੁਨੀ ਚਲਾ ਗਿਆ।

ਰਿਖਿ ਨਾਰਿ ਸੁਰੇਸ ਨਿਕਾਰਿ ਦਯੋ

Accepting this, the Rishi went away and the woman took Indra out.

ਰਿਸ਼ੀ ਦੀ ਪਤਨੀ (ਅਹਿਲਿਆ) ਨੇ ਇੰਦਰ ਨੂੰ ਮੰਜੀ ਹੇਠੋਂ ਕਢ ਦਿੱਤਾ।

ਕਈ ਦ︀ਯੋਸ ਬਿਤੇ ਤਿਹ ਭੇਦ ਸੁਨ︀ਯੋ

ਜਦੋਂ ਕਈ ਦਿਨ ਬੀਤਣ ਤੋਂ ਬਾਦ (ਮੁਨੀ ਨੂੰ) ਭੇਦ ਦਾ ਪਤਾ ਲਗਾ

ਅਤਿ ਹੀ ਰਿਸਿ ਕੈ ਨਿਜੁ ਸੀਸੁ ਧੁਨ੍ਰਯੋ ॥੨੦॥

A few days passed by and the Rishi learnt about the secret and shook his head in dismay.(20)

ਤਾਂ ਬਹੁਤ ਕ੍ਰੋਧਿਤ ਹੋ ਕੇ ਸਿਰ ਪਿਟਣ ਲਗਾ ॥੨੦॥

ਤਬ ਹੀ ਰਿਸਿ ਕੈ ਰਿਖਿ ਸ੍ਰਾਪ ਦਿਯੋ

ਤਦ ਬਹੁਤ ਗੁੱਸੇ ਵਿਚ ਆ ਕੇ ਰਿਸ਼ੀ ਨੇ ਸ੍ਰਾਪ ਦਿੱਤਾ

ਸੁਰ ਨਾਯਕ ਕੌ ਭਗਵਾਨ ਕਿਯੋ

Then the sage invoked a curse and made Indra’s body abounded with vulva.

ਅਤੇ ਦੇਵਤਿਆਂ ਦੇ ਨਾਇਕ (ਇੰਦਰ) ਨੂੰ 'ਭਗਵਾਨ' (ਭਗ-ਯੁਕਤ) ਕਰ ਦਿੱਤਾ।

ਭਗ ਤਾਹਿ ਸਹੰਸ੍ਰ ਭਏ ਤਨ ਮੈ

(ਉਸ ਸਰਾਪ ਕਰ ਕੇ ਇੰਦਰ ਦੇ) ਸ਼ਰੀਰ ਉਤੇ ਹਜ਼ਾਰ ਭਗ-ਚਿੰਨ੍ਹ (ਇਸਤਰੀ ਯੋਨੀ ਦੇ ਚਿੰਨ੍ਹ) ਹੋ ਗਏ।

ਤ੍ਰਿਦਸੇਸ ਲਜਾਇ ਰਹਿਯੋ ਮਨ ਮੈ ॥੨੧॥

With thousands of vulvas in his body, extremely ashamed, Indra left for the jungle.(21)

(ਉਨ੍ਹਾਂ ਨੂੰ ਵੇਖ ਕੇ) ਇੰਦਰ ('ਤ੍ਰਿਦਸੇਸ') ਮਨ ਵਿਚ ਬਹੁਤ ਲਜਿਤ ਹੋਇਆ ॥੨੧॥