ਸਲੋਕੁ ॥
Salok:
ਸਲੋਕ।
ਆਏ ਪ੍ਰਭ ਸਰਨਾਗਤੀ ਕਿਰਪਾ ਨਿਧਿ ਦਇਆਲ ॥
O God, I have come to Your Sanctuary, O Merciful Lord, Ocean of compassion.
ਹੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਦਿਆਲ! ਅਸੀਂ ਤੇਰੀ ਸਰਨ ਆਏ ਹਾਂ। ਨਿਧਿ = ਖ਼ਜ਼ਾਨਾ।
ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ ॥੧॥
One whose mind is filled with the One Word of the Lord, O Nanak, becomes totally blissful. ||1||
ਹੇ ਨਾਨਕ! (ਆਖ) ਜਿਨ੍ਹਾਂ ਦੇ ਮਨ ਵਿਚ ਇਕ ਅਵਿਨਾਸ਼ੀ ਪ੍ਰਭੂ ਵੱਸਦਾ ਰਹਿੰਦਾ ਹੈ, ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ ॥੧॥ ਅਖਰੁ = {अक्षर} ੧. ਅਵਿਨਾਸ਼ੀ ਪ੍ਰਭੂ ੨. ਪ੍ਰਭੂ ਦਾ ਹੁਕਮ। ਮਨਿ = ਮਨ ਵਿਚ। ਨਿਹਾਲ = ਆਨੰਦਿਤ, ਖਿੜਿਆ ਹੋਇਆ ॥੧॥