ਮਃ

Third Mehl:

ਤੀਜੀ ਪਾਤਿਸ਼ਾਹੀ।

ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ

O rainbird, your place is in the water; you move around in the water.

ਹੇ ਪਪੀਹੇ! ਪਾਣੀ ਵਿਚ ਤੂੰ ਵੱਸਦਾ ਹੈਂ, ਪਾਣੀ ਵਿਚ ਹੀ ਤੂੰ ਤੁਰਦਾ ਫਿਰਦਾ ਹੈਂ (ਭਾਵ, ਹੇ ਜੀਵ! ਸਰਬ ਵਿਆਪਕ ਹਰੀ ਵਿਚ ਹੀ ਤੂੰ ਜੀਉਂਦਾ ਵੱਸਦਾ ਹੈ) ਫਿਰਾਇ = ਤੂੰ ਫਿਰਦਾ ਹੈਂ।

ਜਲ ਕੀ ਸਾਰ ਜਾਣਹੀ ਤਾਂ ਤੂੰ ਕੂਕਣ ਪਾਹਿ

But you do not appreciate the water, and so you cry out.

ਪਰ ਉਸ ਪਾਣੀ ਦੀ ਤੈਨੂੰ ਕਦਰ ਨਹੀਂ, ਇਸ ਵਾਸਤੇ ਤੂੰ ਵਿਲਕ ਰਿਹਾ ਹੈਂ। ਕੂਕਣ ਪਾਹਿ = ਤੂੰ ਵਿਲਕ ਰਿਹਾ ਹੈਂ। ਸਾਰ = ਕਦਰ। ਨ ਜਾਣਹੀ = ਨ ਜਾਣਹਿ, ਤੂੰ ਨਹੀਂ ਜਾਣਦਾ।

ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ

In the water and on the land, it rains down in the ten directions. No place is left dry.

ਚਹੁੰ ਪਾਸੀਂ ਹੀ ਜਲਾਂ ਵਿਚ ਥਲਾਂ ਵਿਚ ਵਰਖਾ ਹੋ ਰਹੀ ਹੈ ਕੋਈ ਥਾਂ ਐਸਾ ਨਹੀਂ ਜਿਥੇ ਵਰਖਾ ਨਹੀਂ ਹੁੰਦੀ; ਚਹੁ ਦਿਸਿ = ਚਹੁ ਪਾਸੀਂ।

ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ

With so much rain, those who are die of thirst are very unfortunate.

ਇਤਨੀ ਵਰਖਾ ਹੁੰਦਿਆਂ ਜੋ ਤਿਹਾਏ ਮਰ ਰਹੇ ਹਨ ਉਹਨਾਂ ਦੇ (ਚੰਗੇ) ਭਾਗ ਨਹੀਂ ਹਨ। ਏਤੈ ਜਲਿ ਵਰਸਦੈ = ਇਤਨਾ ਪਾਣੀ ਵਰ੍ਹਦਿਆਂ। ਤ੍ਰਿਖ = ਤ੍ਰਿਹ ਨਾਲ

ਨਾਨਕ ਗੁਰਮੁਖਿ ਤਿਨ ਸੋਝੀ ਪਈ ਜਿਨ ਵਸਿਆ ਮਨ ਮਾਹਿ ॥੨॥

O Nanak, the Gurmukhs understand; the Lord abides within their minds. ||2||

ਹੇ ਨਾਨਕ! ਗੁਰੂ ਦੀ ਰਾਹੀਂ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ ਉਹਨਾਂ ਨੂੰ ਇਹ ਸੂਝ ਆਉਂਦੀ ਹੈ (ਕਿ ਪ੍ਰਭੂ ਹਰ ਥਾਂ ਵੱਸਦਾ ਹੈ) ॥੨॥