ਅੜਿਲ

ARIL

ਅੜਿਲ:

ਸਕੰਦ੍ਰਨ ਤਾਤਣੀ ਏਸਣੀ ਭਾਖੀਐ

(ਪਹਿਲਾਂ) 'ਸਕੰਦ੍ਰਨ (ਇੰਦਰ) ਤਾਤਣੀ ਏਸਣੀ' (ਸ਼ਬਦ) ਕਥਨ ਕਰੋ।

ਮਥਣੀ ਤਾ ਕੇ ਅੰਤਿ ਸਬਦ ਕੋ ਰਾਖੀਐ

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਰਖੋ।

ਨਾਮ ਤੁਪਕ ਕੇ ਚਿਤ ਮੈ ਚਤਰ ਪਛਾਨੀਐ

(ਇਸ ਨੂੰ) ਚਤੁਰ ਲੋਗ ਤੁਪਕ ਦੇ ਨਾਮ ਵਜੋਂ ਧਾਰਨ ਕਰੋ।

ਹੋ ਬਿਨਾ ਕਪਟ ਤਿਨ ਲਖੋ ਕਪਟ ਪ੍ਰਮਾਨੀਐ ॥੧੨੧੨॥

Saying the words “Sakrandan-taatani Ishani”, add the word “mathani” at the end and recognize the names of Tupak cleverly and guilessly.1212.

(ਇਸ ਦਾ) ਨਿਸ਼ਕਪਟ ਹੋ ਕੇ ਪ੍ਰਮਾਣਿਕ ਪ੍ਰਯੋਗ ਕਰੋ ॥੧੨੧੨॥

ਕਊਸਕੇਸਣੀ ਇਸਣੀ ਪ੍ਰਿਥਮ ਬਖਾਨਿ ਕੈ

ਪਹਿਲਾਂ 'ਕਊਸਕੇਸਣੀ ਇਸਣੀ' (ਇੰਦਰ ਦੇ ਸੁਆਮੀ ਦੀ ਸੈਨਾ) ਕਥਨ ਕਰੋ।

ਮਥਣੀ ਤਾ ਕੇ ਅੰਤ ਸਬਦ ਕੋ ਠਾਨਿ ਕੈ

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਪਹਿਚਾਨੀਐ

(ਇਸ ਨੂੰ) ਸਭ ਚਤੁਰ ਲੋਗੋ! ਤੁਪਕ ਦਾ ਨਾਮ ਸਮਝੋ।

ਹੋ ਕਹੇ ਹਮਾਰੇ ਬਚਨ ਸਤਿ ਕਰਿ ਮਾਨੀਐ ॥੧੨੧੩॥

Saying the word “Kauskeshani Ishani”, add the word “mathani” at the end and know all the names of Tupak considering them as true.1213.

ਮੇਰੇ ਕਹੇ ਬਚਨ ਨੂੰ ਸਚ ਕਰ ਕੇ ਮੰਨੋ ॥੧੨੧੩॥