ਸਵੈਯਾ

SWAYYA

ਸਵੈਯਾ:

ਪਾਗ ਦਈ ਅਰੁ ਬਾਗੋ ਦਯੋ ਇਕ ਸ︀ਯੰਦਨ ਦੈ ਤਿਹ ਛਾਡ ਦਯੋ ਹੈ

Jarasandh was set free by giving him one turban, clothes and a chariot

(ਆਖਿਰ ਸ੍ਰੀ ਕ੍ਰਿਸ਼ਨ ਨੇ ਜਰਾਸੰਧ ਨੂੰ) ਪਗੜੀ ਦਿੱਤੀ ਅਤੇ ਬਸਤ੍ਰ ਦਿੱਤੇ ਅਤੇ ਇਕ ਰਥ ਦੇ ਕੇ ਉਸ ਨੂੰ ਛਡ ਦਿੱਤਾ।

ਭੂਪ ਚਿਤੈ ਹਰਿ ਕੋ ਚਿਤ ਮੈ ਅਤਿ ਹੀ ਕਰਿ ਲਜਤਵਾਨ ਭਯੋ ਹੈ

Considering the greatness of Krishna, the king was extremely ashamed

ਰਾਜਾ (ਜਰਾਸੰਧ) ਸ੍ਰੀ ਕ੍ਰਿਸ਼ਨ ਨੂੰ ਮਨ ਵਿਚ ਚਿਤਵ ਰਿਹਾ ਹੈ ਅਤੇ ਬਹੁਤ ਹੀ ਲਜਿਤ ਹੋਇਆ ਹੈ।

ਗ੍ਰੀਵ ਨਿਵਾਇ ਮਹਾ ਦੁਖੁ ਪਾਇ ਘਨੋ ਪਛਤਾਇ ਕੈ ਧਾਮਿ ਗਯੋ ਹੈ

He went back to his home, repenting in affliction

ਧੌਣ ਨੂੰ ਨਿਵਾ ਕੇ ਅਤੇ ਬਹੁਤ ਦੁਖ ਪਾ ਕੇ ਪਛਤਾਉਂਦਾ ਹੋਇਆ ਘਰ ਨੂੰ ਚਲਿਆ ਗਿਆ ਹੈ।

ਸ੍ਰੀ ਜਦੁਬੀਰ ਕਉ ਚਉਦਹ ਲੋਕਨ ਸ︀ਯਾਮ ਭਨੈ ਜਸੁ ਪੂਰਿ ਰਹਿਯੋ ਹੈ ॥੧੮੮੪॥

In this way, the praise of Krishna spread in all the fourteen world.1884.

(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦਾ ਯਸ਼ ਚੌਦਾਂ ਲੋਕਾਂ ਵਿਚ ਪਸਰ ਗਿਆ ਹੈ ॥੧੮੮੪॥

ਤੇਈਸ ਛੋਹਨ ਤੇਈਸ ਬਾਰ ਅਯੋਧਨ ਤੇ ਪ੍ਰਭ ਐਸੇ ਹੀ ਮਾਰੇ

Krishna destroyed the twenty-three extremely large military units in this way for twenty-three times

(ਰਾਜੇ ਦੀ) ਤੇਈ ਅਛੋਹਣੀ ਸੈਨਾ ਨੂੰ ਸ੍ਰੀ ਕ੍ਰਿਸ਼ਨ ਨੇ ਤੇਈ ਵਾਰ ਯੁੱਧ-ਭੂਮੀ ਵਿਚ ਇਸੇ ਤਰ੍ਹਾਂ ਹੀ ਮਾਰਿਆ ਹੈ।

ਬਾਜ ਘਨੇ ਗਜ ਪਤਿ ਹਨੇ ਕਬਿ ਸ︀ਯਾਮ ਭਨੇ ਬਿਪਤੇ ਕਰਿ ਡਾਰੇ

He killed many horses and elephants,

ਬਹੁਤ ਸਾਰੇ ਘੋੜੇ ਅਤੇ ਉਤਮ ਹਾਥੀ ਮਾਰ ਦਿੱਤੇ ਹਨ। ਕਵੀ ਸ਼ਿਆਮ ਕਹਿੰਦੇ ਹਨ ਕਿ (ਉਨ੍ਹਾਂ ਨੂੰ) ਬੇ-ਪਤਾ ਕਰ ਦਿੱਤਾ ਹੈ (ਅਰਥਾਤ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਹੈ)।

ਏਕ ਹੀ ਬਾਨ ਲਗੇ ਹਰਿ ਕੋ ਜਮ ਧਾਮਿ ਸੋਊ ਤਜਿ ਦੇਹ ਪਧਾਰੇ

And even with a single arrow, they abandoned there bodies and went to the abode of Yama

ਸ੍ਰੀ ਕ੍ਰਿਸ਼ਨ ਦਾ ਇਕੋ ਹੀ ਬਾਣ ਲਗਣ ਨਾਲ ਉਹ ਸਾਰੇ ਸ਼ਰੀਰ ਤਿਆਗ ਕੇ ਯਮ-ਲੋਕ ਨੂੰ ਚਲੇ ਗਏ ਹਨ।

ਸ੍ਰੀ ਬ੍ਰਿਜਰਾਜ ਕੀ ਜੀਤ ਭਈ ਅਰਿ ਤੇਈਸ ਬਾਰਨ ਐਸੇ ਹਾਰੇ ॥੧੮੮੫॥

Krishna was victorious and in this way Jarasandh was defeated for twenty-three times.1885.

ਸ੍ਰੀ ਕ੍ਰਿਸ਼ਨ ਦੀ ਜਿਤ ਹੋਈ ਹੈ ਅਤੇ (ਰਾਜਾ ਜਰਾਸੰਧ) ਇਸੇ ਤਰ੍ਹਾਂ ਤੇਈ ਵਾਰ ਹਾਰਿਆ ਹੈ ॥੧੮੮੫॥