ਬਿਲਾਵਲੁ ਮਹਲਾ ੯ ॥
Bilaaval, Ninth Mehl:
ਬਿਲਾਵਲ ਨੌਵੀਂ ਪਾਤਿਸ਼ਾਹੀ।
ਜਾ ਮੈ ਭਜਨੁ ਰਾਮ ਕੋ ਨਾਹੀ ॥
There is no meditation on the Lord within him.
ਹੇ ਭਾਈ! ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਭਜਨ ਨਹੀਂ ਹੈ, ਜਾ ਮਹਿ = ਜਿਸ ਮਨੁੱਖ (ਦੇ ਹਿਰਦੇ) ਵਿਚ। ਕੋ = ਦਾ।
ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ ॥੧॥ ਰਹਾਉ ॥
That man wastes his life uselessly - keep this in mind. ||1||Pause||
ਇਹ ਗੱਲ ਪੱਕੀ ਚੇਤੇ ਰੱਖੋ ਕਿ ਉਸ ਮਨੁੱਖ ਨੇ ਆਪਣੀ ਜ਼ਿੰਦਗੀ ਵਿਅਰਥ ਹੀ ਗਵਾ ਲਈ ਹੈ ॥੧॥ ਰਹਾਉ ॥ ਤਿਹ ਨਰ = ਉਸ ਮਨੁੱਖ ਨੇ। ਅਕਾਰਥੁ = ਵਿਅਰਥ। ਖੋਇਆ = ਗਵਾ ਲਿਆ। ਯਹ = ਇਹ ਗੱਲ। ਮਾਹੀ = ਵਿਚ। ਰਾਖਹੁ ਮਨ ਮਾਹੀ = ਪੱਕੀ ਚੇਤੇ ਰੱਖੋ ॥੧॥ ਰਹਾਉ ॥
ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥
He bathes at sacred shrines of pilgrimage, and adheres to fasts, but he has no control over his mind.
ਹੇ ਭਾਈ! ਜਿਸ ਮਨੁੱਖ ਦਾ ਮਨ ਆਪਣੇ ਵੱਸ ਵਿਚ ਨਹੀਂ ਹੈ, ਉਹ ਭਾਵੇਂ ਤੀਰਥਾਂ ਦੇ ਇਸ਼ਨਾਨ ਕਰਦਾ ਹੈ ਵਰਤ ਭੀ ਰੱਖਦਾ ਹੈ, ਫੁਨਿ = ਭੀ। ਬਸਿ = ਵੱਸ ਵਿਚ। ਜਾ ਕੇ ਮਨੂਆ = ਜਿਸ ਦਾ ਮਨ।
ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥੧॥
Know that such religion is useless to him. I speak the Truth for his sake. ||1||
ਪਰ ਤੁਸੀ (ਇਹ ਤੀਰਥ ਵਰਤ ਆਦਿਕ ਵਾਲਾ) ਉਸ ਦਾ ਧਰਮ ਵਿਅਰਥ ਸਮਝੋ। ਮੈਂ ਅਜੇਹੇ ਮਨੁੱਖ ਨੂੰ ਭੀ ਇਹ ਸੱਚੀ ਗੱਲ ਆਖ ਦੇਂਦਾ ਹਾਂ ॥੧॥ ਤਾਹਿ = ਉਸ ਦਾ। ਮਾਨਹੁ = ਸਮਝੋ। ਸਾਚੁ = ਸੱਚੀ ਗੱਲ। ਯਾ ਕਉ = ਉਸ ਨੂੰ ॥੧॥
ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ ॥
It's like a stone, kept immersed in water; still, the water does not penetrate it.
ਹੇ ਭਾਈ! ਜਿਵੇਂ ਪੱਥਰ ਪਾਣੀ ਵਿਚ ਰੱਖਿਆ ਹੋਇਆ ਹੋਵੇ, ਉਸ ਨੂੰ ਪਾਣੀ ਵਿੰਨ੍ਹ ਨਹੀਂ ਸਕਦਾ। (ਪਾਣੀ ਉਸ ਉਤੇ ਅਸਰ ਨਹੀਂ ਕਰ ਸਕਦਾ), ਪਾਹਨੁ = ਪੱਥਰ। ਮਹਿ = ਵਿਚ। ਭੇਦੈ = ਵਿੰਨ੍ਹਦਾ। ਤਿਹ = ਉਸ ਨੂੰ।
ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥੨॥
So, understand it: that mortal being who lacks devotional worship is just like that. ||2||
ਇਹੋ ਜਿਹਾ ਹੀ ਤੁਸੀ ਉਸ ਮਨੁੱਖ ਨੂੰ ਸਮਝੋ ਜੋ ਪ੍ਰਭੂ ਦੀ ਭਗਤੀ ਤੋਂ ਵਾਂਜਿਆਂ ਰਹਿੰਦਾ ਹੈ ॥੨॥ ਪਛਾਨਹੁ = ਸਮਝੋ। ਹੀਨ = ਸੱਖਣਾ ॥੨॥
ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ ॥
In this Dark Age of Kali Yuga, liberation comes from the Naam. The Guru has revealed this secret.
ਹੇ ਭਾਈ! ਗੁਰੂ ਜ਼ਿੰਦਗੀ ਦਾ ਇਹ ਰਾਜ਼ ਦੱਸਦਾ ਹੈ ਕਿ ਮਨੁੱਖਾ ਜੀਵਨ ਵਿਚ ਇਨਸਾਨ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਸਕਦਾ ਹੈ। ਕਲਿ ਮਹਿ = ਸੰਸਾਰ ਵਿਚ, ਮਨੁੱਖਾ ਜਨਮ ਵਿਚ। ਤੇ = ਤੋਂ, ਦੀ ਰਾਹੀਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਭੇਦੁ = ਡੂੰਘੀ ਗੱਲ।
ਕਹੁ ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ ॥੩॥੩॥
Says Nanak, he alone is a great man, who sings the Praises of God. ||3||3||
ਨਾਨਕ ਆਖਦਾ ਹੈ- ਉਹੀ ਮਨੁੱਖ ਆਦਰ-ਜੋਗ ਹੈ ਜੇਹੜਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥੩॥ ਗਰੂਆ = ਭਾਰਾ, ਆਦਰ-ਯੋਗ ॥੩॥੩॥