ਸਲੋਕੁ ॥
Salok:
ਸਲੋਕ।
ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥
Kabeer, such is the touchstone of the Lord; the false cannot even touch it.
ਹੇ ਕਬੀਰ! ਪਰਮਾਤਮਾ ਦੀ ਕਸਵੱਟੀ (ਐਸਾ ਨਿਖੇੜਾ ਕਰਨ ਵਾਲੀ ਹੈ ਕਿ ਇਸ) ਉੱਤੇ ਝੂਠਾ ਮਨੁੱਖ ਪੂਰਾ ਨਹੀਂ ਉਤਰ ਸਕਦਾ। ਕਸਉਟੀ = ਕਸ-ਵੱਟੀ, ਉਹ ਨਿੱਕਾ ਜਿਹਾ ਵੱਟਾ ਜਿਸ ਉਤੇ ਸੋਨੇ ਨੂੰ ਕੱਸ ਲਾਈਦੀ ਹੈ, ਪਰਖ।
ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥੧॥
He alone passes this test of the Lord, who remains dead while yet alive. ||1||
ਪਰਮਾਤਮਾ ਦੀ ਪਰਖ ਵਿਚ ਉਹੀ ਪੂਰਾ ਉਤਰਦਾ ਹੈ ਜੋ ਦੁਨੀਆ ਵਲੋਂ ਮਰ ਕੇ ਰੱਬ ਵਲ ਜੀਊ ਪਿਆ ਹੈ ॥੧॥ ਮਰਜੀਵਾ = ਜੋ ਮਨੁੱਖ ਦੁਨੀਆ ਦੇ ਚਸਕਿਆਂ ਵਲੋਂ ਮਰ ਕੇ ਰੱਬ ਵਾਲੇ ਪਾਸੇ ਜੀਊ ਪਿਆ ਹੈ ॥੧॥